ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

10

ਪਤੀ, ਦਾਦਾ, ਦਾਦੀ, ਗੋਦੀ ਲਏ ਬੱਚੇ ਅਤੇ ਉਹ ਮਾਪੇ ਆਉਂਦੇ ਹਨ ਜਿਨ੍ਹਾਂ ਸੁਰਗਵਾਸੀ ਨੂੰ ਗੋਦੀ ਲਿਆ ਹੋਵੇ।

ਇਕੱਲੀ ਰੂਸੀ ਫੈਡਰੇਸ਼ਨ ਵਿਚ ਹੀ ਇਕ ਕ੍ਰੋੜ ਤੋਂ ਉਪਰ ਲੋਕ ਪਿਨਸ਼ਨ ਪਾ ਰਹੇ ਹਨ। ਇਹ ਗਿਣਤੀ ਅਰਾਕ, ਇਜ਼ਰਾਈਲ ਅਤੇ ਸੀਰੀਆ ਦੇਸ਼ਾਂ ਦੀ ਮਿਲਵੀਂ ਆਬਾਦੀ ਦੇ ਤੁਲ ਹੈ।

ਸੋਵੀਅਤ ਯੂਨੀਅਨ ਵਿਚ ਬਦੇਸੀ ਲੋਕਾਂ ਦੀ ਭਾਰੀ ਗਿਣਤੀ ਰਹਿੰਦੀ ਹੈ। ਇਹਨਾਂ 'ਚੋਂ ਕਈ ਬੜੇ ਸਾਲਾਂ ਤੋਂ ਇਥੇ ਰਹਿ ਰਹੇ ਹਨ। ਕਈਆਂ ਇਥੇ ਵਿਆਹ ਕਰਵਾ ਲਏ ਹਨ ਅਤੇ ਸਰਕਾਰੀ ਅਦਾਰਿਆਂ ਤੇ ਸੰਸਥਾਵਾਂ ਵਿਚ ਕੰਮੀ ਲਗੇ ਹੋਏ ਹਨ। ਸਭ ਬਦੇਸ਼ੀ ਨਾਗਰਿਕ ਅਤੇ ਉਹਨਾਂ ਦੇ ਟੱਬਰ, ਜੇਕਰ ਉਹਨਾਂ ਪਿਨਸ਼ਨ ਪਾਣ ਲਈ ਨੌਕਰੀ ਦੇ ਨੀਅਤ ਕੀਤੇ ਗਏ ਸਮੇਂ ਦਾ ਦੋ ਤਿਹਾਈ ਹਿੱਸਾ ਰੁਸ ਵਿਚ ਹੀ ਕੰਮ ਕਰਦਿਆਂ ਗੁਜ਼ਾਰਿਆ ਹੋਵੇ, ਬਿਨਾਂ ਸ਼ਹਿਰੀਅਤ, ਕੌਮ ਅਤੇ ਨਸਲ ਦੇ ਕਿਸੇ ਵਿਤਕਰੇ ਦੇ, ਦੂਸਰਿਆਂ ਵਾਂਗ ਹੀ, ਪਿਨਸ਼ਨ ਦੇ ਹੱਕਦਾਰ ਹਨ। ਕਈ ਵਾਰ ਇੰਜ ਹੁੰਦਾ ਹੈ ਕਿ ਕੋਈ ਬਦੇਸ਼ੀ, ਜਿਹੜਾ ਕਿ ਰੂਸ ਵਿਚ ਕਿਸੇ ਪ੍ਰਕਾਰ ਦੀ ਪਿਨਸ਼ਨ ਪਾ ਰਿਹਾ ਹੁੰਦਾ ਹੈ, ਆਪਣੀ ਮਾਤ ਭੂਮੀ ਨੂੰ ਪਰਤ ਜਾਂਦਾ ਹੈ ਅਤੇ ਉਥੇ ਪੱਕੀ ਰਿਹਾਇਸ਼ ਅਖਤਿਆਰ ਕਰ ਲੈਂਦਾ ਹੈ। ਇਸ ਹਾਲਤ ਵਿਚ ਵੀ ਉਹ ਬਦੇਸ਼ੀ ਪਿਨਸ਼ਨੀਆ ਪਿਨਸ਼ਨ ਦਾ ਹੱਕਦਾਰ ਰਹਿੰਦਾ ਹੈ ਅਤੇ ਆਪਣੇ ਦੇਸ਼ ਵਿਚ ਬੈਠੇ ਬਠਾਏ ਉਸ ਨੂੰ ਪਿਨਸ਼ਨ ਮਿਲਦੀ ਰਹਿੰਦੀ ਹੈ। ਬਦੇਸ਼ੀ ਨਾਗਰਿਕਾਂ ਦੇ ਟੱਬਰਾਂ ਨੂੰ ਵੀ ਉਹ ਪਿਨਸ਼ਨ ਮਿਲਦੀ ਰਹਿੰਦੀ ਹੈ ਜਿਸ ਦੇ ਹੱਕਦਾਰ ਓਹ ਕਮਾਊ-ਮੈਂਬਰ ਦੇ ਸੁਰਗਵਾਸ ਹੋਣ ਨਾਲ ਬਣ ਜਾਂਦੇ ਹਨ।

ਕਾਮਿਆਂ, ਦਫ਼ਤਰੀ-ਮੁਲਾਜ਼ਮਾਂ ਤੇ ਉਹਨਾਂ ਦੇ ਟਬਰਾਂ ਨੂੰ ਪਿਨਸ਼ਨ ਕਿਨ੍ਹਾਂ ਹਾਲਤਾਂ 'ਚ ਮਿਲਦੀ ਹੈ?

ਨਵਾਂ ਪਿਨਸ਼ਨ-ਕਨੂੰਨ ਲੋੜਵੰਦਾਂ ਦੀਆਂ ਸਭ ਸੰਭਵ ਹਾਲਤਾਂ ਨੂੰ ਕੱਜਦਾ ਹੈ: ਬੁਢੇਪਾ, ਨਿਰਯੋਗਤਾ (ਭਾਵੇਂ ਉਹ ਕੰਮ ਕਰਦਿਆਂ ਸਟ ਲਗ ਜਾਣ ਕਾਰਨ ਹੋਈ ਹੋਵੇ ਅਤੇ ਭਾਵੇਂ ਵਿਰਤਕ ਜਾਂ ਆਮ ਬੀਮਾਰੀ ਕਾਰਨ) ਤੇ ਕਮਾਊ-ਮਿੰਬਰ ਦੀ ਮੌਤ।

ਨਵੇਂ ਪਿਨਸ਼ਨ-ਨੇਮ ਦਾ ਵਿਸ਼ੇਸ਼ ਗੁਣ ਸਿਰਫ ਇਹੀ ਨਹੀਂ ਕਿ ਇਹ ਕਾਮਿਆਂ ਦੀ ਭਾਰੀ ਗਿਣਤੀ ਨੂੰ ਲਾਭ ਪਹੁੰਚਾਂਦਾ ਹੈ, ਸਗੋਂ ਇਹ ਵੀ ਹੈ