ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

9

ਸੋਵੀਅਤ ਆਰਥਕਤਾ ਵਿਚ ਹੋ ਰਹੀ ਉੱਨਤੀ ਨੇ ਇਹ ਸੰਭਵ ਕਰ ਦਿਤਾ ਹੈ ਕਿ ਲੋਕਾਂ ਦੀ ਰਹਿਣੀ-ਬਹਿਣੀ ਨੂੰ ਚੰਗੇਰਾ ਬਣਾਨ ਲਈ ਇਕ ਨਵਾਂ ਤੇ ਜ਼ਰੂਰੀ ਕਦਮ ਚੁਕਿਆ ਜਾਵੇ; ਇਕ ਅਜਿਹਾ ਨਵਾਂ ਪਿਨਸ਼ਨ ਕਨੂੰਨ ਬਣਾਇਆ ਜਾਵੇ, ਜਿਹੜਾ ਨਿਰਯੋਗ ਸ਼ਹਿਰੀਆਂ ਦੀ ਪਦਾਰਥਕ ਰਖਿਆ ਨੂੰ ਇਕ ਉਚੇਰੇ ਪਧਰ ਤੇ ਲੈ ਜਾਵੇ।

5. ਨਵਾਂ ਕਨੂੰਨ——ਸਮੁਚੀ ਜਨਤਾ ਲਈ

ਸੋਵੀਅਤ ਯੂਨੀਅਨ ਦੀ ਵਿਗਿਆਨ-ਅਕਾਡਮੀ ਦੀ ਅਣੂ-ਜੀਵ-ਵਿਗਿਆਨ ਸੰਸਥਾ ਵਿਚ ਪੜ੍ਹ ਰਹੀ, ਬੀ. ਏ. ਉਪਰੰਤ ਸ਼੍ਰੇਣੀ ਦੀ ਯੁਵਕ ਵਿਦਿਆਰਥਣ, ਮੇਰੀਆ ਸ਼ਲਨੋਫਾ ਦਾ ਕਹਿਣਾ ਹੈ——"ਮੇਰੀ ਪਿਨਸ਼ਨ ਲਗਣ 'ਚ ਹਾਲੀ ਢੇਰ ਸਮਾ ਹੈ; ਪਰ ਪਿਨਸ਼ਨ ਦਾ ਇਹ ਨਵਾਂ ਕਨੂੰਨ ਸਾਡੇ ਸਭਨਾਂ ਲਈ ਹੈ। ਇਹ ਇਹੋ ਜਿਹਾ ਕਨੂੰਨ ਹੈ ਜਿਸ ਦਾ ਸਬੰਧ ਸਮੁਚੀ ਜਨਤਾ ਨਾਲ ਹੈ। ਮੰਨਦੀ ਹਾਂ, ਮੈਂ ਅਜ ਕੰਮ ਕਰਨ ਦੇ ਯੋਗ ਹਾਂ, ਪਰ ਹੋ ਸਕਦਾ ਹੈ, ਕਲ ਨੂੰ ਮੈਨੂੰ ਕੁਝ ਹੋ ਜਾਏ। ਫਿਰ ਮੈਂ ਇਸ ਨਵੇਂ ਕਨੂੰਨ ਦੀ ਸਹਾਇਤਾ ਲੈ ਸਕਦੀ ਹਾਂ। ਫਿਰ ਤਾਂ ਮੈਨੂੰ ਇਸ ਕਨੂੰਨ ਦੀ ਬੇ-ਓੜਕੇ ਮਹੱਤਤਾ ਦਾ ਜ਼ਾਤੀ ਸਬੂਤ ਮਿਲ ਜਾਵੇਗਾ।"

ਸਭ ਕਾਮੇ, ਦਫ਼ਤਰਾਂ ਦੇ ਮੁਲਾਜ਼ਮ, ਫੌਜੀ ਹਾਈ ਸਕੂਲਾਂ ਅਤੇ ਖਾਸ ਵਿਦਿਅਕ-ਸੰਸਥਾਵਾਂ ਦੇ ਵਿਦਿਆਰਥੀ, ਖਾਸ ਕੋਰਸਾਂ ਦੀ ਪੜ੍ਹਾਈ ਕਰਨ ਵਾਲੇ ਬੀ: ਏ: ਉਪਰੰਤ ਜਮਾਤਾਂ ਦੇ ਵਿਦਿਆਰਥੀ, ਡਾਕਟਰੀ ਦੀ ਡਿਗਰੀ ਲਈ ਪੜ੍ਹ ਰਹੇ ਲੋਕ ਅਤੇ ਉਹ ਸਾਰੇ ਨਾਗਰਿਕ ਜੋ ਸਰਕਾਰੀ ਜਾਂ ਸਮਾਜਕ ਫਰਜ਼ਾਂ ਨੂੰ ਨਿਭਾਂਦਿਆਂ ਨਿਰਯੋਗ ਹੋ ਗਏ ਹੋਣ——ਰਿਆਸਤੀ ਪਿਨਸ਼ਨ ਲੈਣ ਦੇ ਹੱਕਦਾਰ ਹਨ।

ਉਹਨਾਂ ਟਬਰਾਂ ਦੇ ਸਾਰੇ ਜੀਅ ਜਿਨ੍ਹਾਂ ਦਾ ਕਮਾਊ-ਮੈਂਬਰ ਸੁਰਗ-ਵਾਸ ਹੋ ਗਿਆ ਹੋਵੇ——ਭਾਵੇਂ ਉਹ ਕਾਮਾ ਹੋਵੇ, ਭਾਵੇਂ ਦਫ਼ਤਰੀ-ਮੁਲਾਜ਼ਮ, ਭਾਵੇਂ ਫੌਜੀ ਤੇ ਭਾਵੇਂ ਪਿਨਸ਼ਨੀਆ——ਅਤੇ ਉਹ ਸਾਰੇ ਮੈਂਬਰ ਜਿਹੜੇ ਸੁਰਗਵਾਸੀ ਉਤੇ ਨਿਰਭਰ ਕਰਦੇ ਹੋਣ ਅਤੇ ਜਿਹੜੇ ਆਪ ਕੰਮ ਕਰਨ ਦੇ ਨਿਰਯੋਗ ਹੋਣ, ਪਿਨਸ਼ਨ ਪਾਣ ਦੇ ਹੱਕਦਾਰ ਹਨ। ਪਿਨਸ਼ਨਾਂ ਦੀ ਇਸ ਸ਼੍ਰੇਣੀ ਵਿਚ ਬੱਚੇ, ਭਰਾ, ਭੈਣ, ਪੋਤੇ, ਪੋਤਰੀਆਂ, ਪਿਤਾ ਤੇ ਮਾਤਾ, ਪਤਨੀ,