ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

17

ਕਰਣੀ ਪੈਂਦੀ ਹੈ। ਪਿਨਸ਼ਨ ਪਾਣ ਦੇ ਹਕਦਾਰ ਹੋ ਜਾਣ ਤੋਂ ਪਿਛੋਂ, ਕਦੀ ਵੀ ਪਿਨਸ਼ਨ ਲਈ ਅਰਜ਼ੀ ਦਿਤੀ ਜਾ ਸਕਦੀ ਹੈ।

ਮਿਹਨਤਕਸ਼ ਲੋਕਾਂ ਦੇ ਡਿਪਟੀਆਂ ਦੀ ਸਥਾਨਕ ਸੋਵੀਅਤ ਦੀ ਕਾਰਜਕਾਰੀ-ਕਮੇਟੀ ਹੇਠਲਾ ਕਮਿਸ਼ਨ ਪਿਨਸ਼ਨ ਦੀ ਅਰਜ਼ੀ ਤੇ ਦਸਾਂ ਦਿਨਾਂ ਦੇ ਅੰਦਰ ਅੰਦਰ ਵਿਚਾਰ ਕਰਦਾ ਹੈ।

ਪਿਨਸ਼ਨਾਂ ਹਰ ਮਹੀਨੇ, ਨੀਅਤ ਦਿਨਾਂ ਤੇ ਤਾਰੀਆਂ ਜਾਂਦੀਆਂ ਹਨ। ਨੀਅਤ ਦਿਨ ਨੂੰ ਸਮਾਜਕ-ਰਖਿਆ ਦੇ ਮਹਿਕਮੇ ਅਤੇ ਜਾਂ ਡਾਕਖਾਨੇ ਦੇ ਮੁਲਾਜ਼ਮ, ਪਿਨਸ਼ਨ ਦੀ ਰਕਮ ਪਿਨਸ਼ਨੀਏ ਦੇ ਘਰ ਦੇ ਆਂਦੇ ਹਨ। ਕਈ ਸ਼ਹਿਰਾਂ ਵਿਚ ਪਿਨਸ਼ਨ ਦੀ ਰਕਮ ਪਿਨਸ਼ੀਏ ਦੇ ਚਾਲੂ-ਬੈਂਕ ਖਾਤੇ ਵਿਚ ਜਮ੍ਹਾਂ ਕਰਾ ਦਿਤੀ ਜਾਂਦੀ ਹੈ। ਕਈ ਵਾਰ ਪਿਨਸ਼ਨੀਆਂ ਨੂੰ ਖਾਸ ਪਰਕਾਰ ਦੀਆਂ ਕਾਪੀਆਂ ਦੇ ਦਿਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਪਿਸ਼ਨ ਦੀ ਰਕਮ ਤੇ ਪਿਸ਼ਨ ਤਰਨ ਦੀ ਤਾਰੀਖ ਲਿਖੀ ਹੁੰਦੀ ਹੈ। ਇਹ ਕਾਪੀਆਂ ਨੀਅਤ ਤਾਰੀਖ ਨੂੰ ਕਿਸੇ ਵੀ ਬਚਤ-ਬੈਂਕ 'ਚ ਪੇਸ਼ ਕਰ ਕੇ ਰਕਮ ਵਸੂਲ ਕੀਤੀ ਜਾ ਸਕਦੀ ਹੈ।

8. ਰਿਆਸਤ ਵਲੋਂ ਪਿਨਸ਼ਨਾਂ ਦੀ ਗਰੰਟੀ

ਰਿਆਸਤੀ ਪਿਨਸ਼ਨ ਕਨੂੰਨ ਵਿਚ ਦਰਜ ਹੈ "ਪਿਨਸ਼ਨਾਂ ਦੀ ਅਦਾਇਗੀ ਰਾਹੀਂ, ਪਿਨਸ਼ਨੀਆਂ ਦੇ ਨਿਰਬਾਹ ਦੀ ਸੋਵੀਅਤ ਰੂਸ ਦੇ ਸੋਸ਼ਲਿਸਟ-ਸਿਸਟਮ ਵਲੋਂ ਗਰੰਟੀ ਦਿਤੀ ਜਾਂਦੀ ਹੈ।"

ਪਿਨਸ਼ਨਾਂ ਦੀ ਅਦਾਇਗੀ ਵਿਅੱਕਤੀਆਂ, ਸੰਸਥਾਵਾਂ ਅਤੇ ਜਥੇਬੰਦੀਆਂ ਦੇ ਇਤਫ਼ਾਕੀਆ ਪਰਉਪਕਾਰਾਂ ਦੇ ਆਸਰੇ ਨਹੀਂ ਹੈ, ਸਗੋਂ ਉਹ ਸੋਵੀਅਤ ਆਰਥਕਤਾ, ਰਿਆਸਤ ਤੇ ਜਨਤਕ-ਫੰਡਾਂ ਦੀਆਂ ਪਕੀਆਂ ਬੁਨਿਆਦਾਂ ਤੇ ਖੜੀ ਹੈ।

ਸੋਵੀਅਤ ਆਰਥਕਤਾ ਲਗਾਤਾਰ ਉਨਤੀ ਕਰ ਰਹੀ ਹੈ। ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਵੀਹਵੀਂ ਕਾਂਗਰਸ ਨੇ ਸੋਵੀਅਤ ਯੂਨੀਅਨ ਦੀ ਆਰਥਕ-ਸ਼ਕਤੀ ਨੂੰ ਪ੍ਰਫੁਲਤ ਕਰਣ ਲਈ ਇਕ ਮਹਾਨ ਪ੍ਰੋਗਰਾਮ ਦਾ ਖ਼ਾਕਾ ਤਿਆਰ ਕੀਤਾ ਹੈ। ਇਸ ਪ੍ਰੋਗਰਾਮ ਦਾ ਟੀਚਾ, ਥੋੜੇ ਤੋਂ