ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

18

ਥੜੇ ਸਮੇਂ ਵਿਚ, ਉਨਤ ਸਰਮਾਏਦਾਰ ਦੇਸ਼ਾਂ ਦੀ ਜੀ-ਪਰਤੀ ਉਪਜ ਤਕ ਪਹੁੰਚਣਾ ਤੇ ਉਸ ਤੋਂ ਅਗੇਰੇ ਟਪ ਜਾਣਾ ਹੈ।

ਛੇਵੀਂ ਪੰਜ ਸਾਲਾ-ਪਲਾਨ ਦੇ ਮੁਕਣ ਤਕ, 1960 ਵਿਚ, ਰੂਸ ਦੀ ਸਨਅਤੀ-ਉਪਜ ਦਾ ਆਕਾਰ ਤਕਰੀਬਨ-ਤਕਰੀਬਨ ਅਮ੍ਰੀਕਾ ਦੀ ਉਪਜ ਜਿਤਨਾ ਹੋ ਜਾਵੇਗਾ। 1960 ਵਿਚ, ਨਿਤ-ਵਰਤੋਂ ਦੀਆਂ ਚੀਜ਼ਾਂ ਦੀ ਉਪਜ 1950 ਦੀ ਉਪਜ ਨਾਲੋਂ ਤਿੰਨ ਗੁਣਾਂ ਵਧ ਜਾਵੇਗੀ; 1,100 ਕ੍ਰੋੜ ਪੂਡ ਅਨਾਜ, ਅਤੇ ਇਸ ਤੋਂ ਦੂਣਾ ਦੁੱਧ, ਗੋਸ਼ਤ, ਆਂਡੇ, ਸਬਜ਼ੀਆਂ ਅਤੇ ਖੇਤੀ ਬਾੜੀ ਤੋਂ ਪੈਦਾ ਹੋਈਆਂ ਵਸਤਾਂ ਉਪਜਾਈਆਂ ਜਾਣਗੀਆਂ। ਸੋਵੀਅਤ ਰੂਸ ਦੀ ਆਰਥਕ ਉਨਤੀ ਅਤੇ ਸਮਾਜਕ-ਕਿਰਤ ਦੀ ਉਪਜ ਦੇ ਵਾਧੇ ਸਦਕਾ, ਚਾਲੂ ਪੰਜ-ਸਾਲਾ-ਪਲਾਨ ਦੇ ਸਮੇਂ ਦੇ ਵਿਚ ਵਿਚ, ਕਾਮਿਆਂ ਤੇ ਦਫ਼ਤ੍ਰੀ-ਮੁਲਾਜ਼ਮਾਂ ਦੀਆਂ ਅਸਲ ਤਨਖਾਹਾਂ ਵਿਚ 30 ਫ਼ੀ ਸਦੀ ਦਾ ਵਾਧਾ ਹੋ ਜਾਵੇਗਾ ਅਤੇ ਸਾਂਝੇ ਫਾਰਮਾਂ ਦੇ ਕਿਸਾਨਾਂ ਦੀ ਮਾਇਕ-ਆਮਦਨ ਤੇ ਜਿਨਸ ਆਮਦਨ ਵਿਚ ਘਟੋ ਘਟ 40 ਫ਼ੀ ਸਦੀ ਦਾ ਵਾਧਾ ਹੋ ਜਾਵੇਗਾ।

ਇਸ ਪਰੋਗਰਾਮ ਨੂੰ ਅਗੇ ਹੀ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਦੇਸ਼ ਦੇ ਕੋਨੇ ਕੋਨੇ ਵਿਚ ਵਡੇ ਪੈਮਾਨੇ ਦੀ ਸਨਅਤੀ ਉਸਾਰੀ ਦਾ ਕੰਮ ਸ਼ੁਰੂ ਹੋ ਚੁਕਾ ਹੈ। ਨਵੀਆਂ ਮਸ਼ੀਨਾਂ, ਕਾਰਖ਼ਾਨੇ, ਬਿਜਲੀ-ਘਰ, ਖਾਣਾਂ ਪਟੀਆਂ ਅਤੇ ਰੇਲਾਂ ਬਣਾਈਆਂ ਜਾ ਰਹੀਆਂ ਹਨ। ਸਾਏਬੇਰੀਆ ਵਿਚ ਅਤੇ ਦੇਸ਼ ਦੇ ਦੂਰ ਦੁਰੇਡੇ ਪੂਰਬ ਅਤੇ ਉਤਰੀ ਹਿਸਿਆਂ ਵਿਚ ਨਵੇਂ ਸਨਅਤੀ ਕੇਂਦਰ ਹੋਂਦ ਵਿਚ ਆ ਰਹੇ ਹਨ।

ਇਸ ਗੱਲ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੋਵੀਅਤ ਸੋਸ਼ਲਿਸਟ ਭਾਈਚਾਰਾ ਉਪਜ-ਸ਼ਕਤੀਆਂ ਦੀ ਉਨਤੀ ਲਈ ਇਹੋ ਜਹੇ ਮੌਕੇ ਪੈਦਾ ਕਰ ਦੇਂਦਾ ਹੈ ਕਿ ਸ਼ਹਿਰੀਆਂ ਦੀਆਂ ਸਮਾਜਕ ਤੇ ਸਭਿਆਚਾਰਕ ਲੋੜਾਂ ਲਈ ਅਤੇ ਨਿਰਯੋਗ ਸ਼ਹਿਰੀਆਂ ਦੀ ਪਾਲਣਾ ਲਈ, ਸਾਲ ਦੇ ਸਾਲ, ਵਧ ਰਕਮ ਕਢੀ ਜਾ ਸਕੇ।

1940 ਵਿਚ ਜਿਥੇ ਭਾਂਤ ਭਾਂਤ ਦੀ ਸਹਾਇਤਾ, ਕਾਮਿਆਂ ਤੇ ਦਫ਼ਤਰੀ ਮੁਲਾਜ਼ਮਾਂ ਦੇ ਸਮਾਜਕ-ਬੀਮੇ, ਵਿਦਿਆਰਥੀਆਂ ਦੇ ਵਜ਼ੀਫੇ, ਮੁਫਤ ਵਿਦਿਆ, ਮੁਫਤ ਡਾਕਟਰੀ ਸਹਾਇਤਾ ਅਤੇ ਦੇਸ਼ ਵਾਸੀਆਂ ਨੂੰ ਦਿਤੀਆਂ ਗਈਆਂ ਸਹੂਲਤਾਂ ਤੇ ਲਾਭਾਂ ਦੀ ਕੁਲ ਰਕਮ 4,200 ਕਰੋੜ ਰੁਬਲ ਬਣਦੀ ਸੀ, ਉਥੇ 1955 ਵਿਚ ਸਹਾਇਤਾ ਦੀ ਇਹ ਰਕਮ 15,400 ਕਰੋੜ ਰੂਬਲ