ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

19

ਤਕ ਪਹੁੰਚ ਗਈ ਹੈ। 1960 ਵਿਚ ਇਹ ਰਕਮ 21,000 ਕਰੋੜ ਰੂਬਲ ਤਕ ਪਹੁੰਚ ਚੁਕੀ ਹੋਵੇਗੀ।

ਸੋਵੀਅਤ ਰੂਸ ਦੇ ਹਰ ਕਾਮੇ ਤੇ ਹਰ ਦਫ਼ਤਰੀ-ਮੁਲਾਜ਼ਮ ਨੂੰ ਇਸ ਗਲ ਦਾ ਨਿਸਚਾ ਹੈ ਕਿ ਬੁਢਾਪਾ ਸ਼ੁਰੂ ਹੋਣ ਤੇ ਅਤੇ ਜਾਂ ਨਿਰਯੋਗਤਾ ਦੀ ਅਵਸਥਾ ਆਉਣ ਤੇ ਉਸ ਦੀ ਪਾਲਣਾ ਲਈ ਪਦਾਰਥਕ ਸਹਾਇਤਾ ਰਿਆਸਤ ਵਲੋਂ ਉਸਨੂੰ ਦਿਤੀ ਜਾਵੇਗੀ।

ਹਰ ਪਿਨਸ਼ਨੀਏ ਨੂੰ ਇਸ ਗਲ ਦਾ ਨਿਸ਼ਚਾ ਹੈ ਕਿ ਉਸਨੂੰ, ਕਨੂੰਨ ਵਲੋਂ ਨੀਅਤ ਕੀਤੇ ਗਏ ਦਿਨ ਤੇ ਬਾਕਾਇਦਗੀ ਨਾਲ ਪਿਨਸ਼ਨ ਮਿਲਦੀ ਰਵ੍ਹੇਗੀ। ਪਿਨਸ਼ਨਾਂ ਦੀ ਅਦਾਇਗੀ ਰਿਆਸਤ ਵਲੋਂ ਸੋਵੀਅਤ ਰੂਸ ਦੇ ਰਿਆਸਤੀ ਬਜਟ ਦੇ ਉਹਨਾਂ ਫੰਡਾਂ ਵਿਚੋਂ ਕੀਤੀ ਜਾਂਦੀ ਹੈ, ਜਿਨਾਂ ਵਿਚ ਰਿਆਸਤੀ ਸਮਾਜਕ-ਬੀਮਾ-ਬਜਟ ਵਿਚੋਂ ਲਏ ਗਏ ਫੰਡਾਂ ਦੀ ਰਕਮ ਵੀ ਸ਼ਾਮਿਲ ਹੁੰਦੀ ਹੈ।

9. ਰੋਗੀਆਂ ਲਈ ਕੰਮ ਦਾ ਪ੍ਰਬੰਧ

ਮਹਾਨ ਦੇਸ਼ ਭਗਤ ਜੰਗ ਵਿਚ ਸੋਵੀਅਤ ਲੋਕਾਂ ਦਾ ਭਾਰਾ ਨੁਕਸਾਨ ਹੋਇਆ। ਆਪਣੀ ਮਾਤ ਭੂਮੀ ਦੀ ਆਜ਼ਾਦੀ ਤੇ ਸੁਤੰਤਰਤਾ ਲਈ ਕਈਆਂ ਨੇ ਆਪਣੀਆਂ ਜਾਨਾਂ ਤਕ ਵਾਰ ਦਿਤੀਆਂ। ਜੰਗ ਪਿਛੋਂ ਦੇਸ਼ ਵਿਚ ਜ਼ਖ਼ਮੀ ਤੇ ਬੀਮਾਰ ਲੋਕਾਂ ਦੀ ਚੋਖੀ ਗਿਣਤੀ ਰਹਿ ਗਈ। ਜਨ-ਅਰੋਗਤਾ ਜਥੇ-ਬੰਦੀਆਂ ਵਲੋਂ ਰੋਗੀਆਂ ਨੂੰ ਰਾਜ਼ੀ ਕਰਨ ਅਤੇ ਉਹਨਾਂ ਨੂੰ ਮੁੜ ਕੰਮਾਂ ਤੇ ਲਾਣ ਲਈ ਬੜਾ ਕੁਝ ਕੀਤਾ ਗਿਆ।

ਇਸ ਦਾ ਸਿੱਟਾ ਇਹ ਨਿਕਲਿਆ ਕਿ ਪਿਛਲੇ ਦਸਾਂ ਸਾਲਾਂ ਵਿਚ, ਰੋਗੀਆਂ ਦੀ 80 ਫ਼ੀ ਸਦੀ ਤੋਂ ਉਪਰ ਗਿਣਤੀ ਰਾਜ਼ੀ ਹੋ, ਮੁੜ ਕੰਮ ਕਰਨ ਦੇ ਯੋਗ ਹੋ ਗਈ।

ਸੋਵੀਅਤ ਯੂਨੀਅਨ ਵਿਚ ਰੋਗੀਆਂ ਦਾ ਨ ਸਿਰਫ਼ ਇਲਾਜ ਕੀਤਾ ਜਾਂਦਾ ਹੈ, ਨ ਸਿਰਫ਼ ਉਹਨਾਂ ਨੂੰ ਪਿਨਸ਼ਨ ਦਿਤੀ ਜਾਂਦੀ ਹੈ, ਸਗੋਂ ਢੁਕਵਾਂ ਕੰਮ ਲਭ ਕੇ ਦੇਣ ਵਿਚ ਵੀ ਰਿਆਸਤ ਉਹਨਾਂ ਦੀ ਮਦਦ ਕਰਦੀ ਹੈ, ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕਰਦੀ ਹੈ ਅਤੇ ਨਕਲੀ ਅੰਗ ਲਗਵਾਣ ਵਿਚ ਉਹਨਾਂ ਦੀ ਸਹਾਇਤਾ ਕਰਦੀ ਹੈ।