ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

20

ਕਨੂੰਨ ਅਨੁਸਾਰ, ਪਹਿਲੇ ਤੇ ਦੂਜੇ ਦਰਜੇ ਦੇ ਰੋਗੀਆਂ ਨੂੰ, ਬਿਨਾਂ ਇਸ ਵਿਚਾਰ ਦੇ ਕਿ ਉਹ ਕਿੰਨਾਂ ਕਮਾ ਲੈਂਦੇ ਹਨ, ਪੂਰੀ ਪਿਨਸ਼ਨ ਲੈਣ ਦਾ ਅਧਿਕਾਰ ਹੈ। ਪਿਨਸ਼ਨ ਦੇ ਨਾਲ ਨਾਲ ਜੇਕਰ ਰੋਗੀ ਕੋਈ ਹੋਰ ਕੰਮ ਵੀ ਕਰ ਲਵੇ, ਤਾਂ ਉਹ ਆਪਣੀ ਆਮਦਨ ਵਿਚ ਵਾਧਾ ਕਰ ਰਿਹਾ ਹੋਵੇਗਾ।

ਸੋਵੀਅਤ ਕਾਨੂੰਨ ਅਨੁਸਾਰ ਰੋਗੀ ਨੂੰ ਉਹੀ ਕੰਮ ਦਿਤਾ ਜਾਂਦਾ ਹੈ, ਜੋ ਉਸ ਦੀ ਸਰੀਰਕ ਅਵਸੱਥਾ ਦੇ ਅਨਕੂਲ ਹੋਵੇ। ਰੋਗੀ ਲਈ ਕੰਮ ਦੀਆਂ ਸੁਖਾਂਵੀਆਂ ਹਾਲਤਾਂ ਪੈਦਾ ਕਰ ਦਿਤੀਆਂ ਜਾਂਦੀਆਂ ਹਨ। ਜੇਕਰ ਕੋਈ ਰੋਗੀ ਆਪਣੀ ਸਿਹਤ ਕਾਰਣ, ਆਪਣਾ ਪਹਿਲਾ ਕੰਮ ਕਰਨ ਦੇ ਅਸਮੱਰਥ ਹੋਵੇ, ਤਾਂ ਰਿਆਸਤ ਵਲੋਂ ਨਵਾਂ ਕੰਮ—ਕੰਮ, ਜੋ ਉਹ ਕਰ ਸਕਣ ਦੇ ਯੋਗ ਹੋਵੇ—ਸਿਖਣ ਵਿਚ ਉਸ ਦੀ ਮਦਦ ਕੀਤੀ ਜਾਂਦੀ ਹੈ।

ਰੋਗੀਆਂ ਵਾਸਤੇ ਕੰਮ ਦੀ ਵਿਗਿਆਨਕ ਚੋਣ ਕਰਨ ਲਈ ਅਤੇ ਕੰਮ ਨੂੰ ਸੁਖਾਵਾਂ ਬਣਾਨ ਖਾਤਰ ਕਈ ਪਰਕਾਰ ਦੇ ਢੰਗ ਲਭਣ ਲਈ, ਦੇਸ਼ ਭਰ ਵਿਚ ਵਡੀਆਂ ਵਡੀਆਂ ਵਿਗਿਆਨਕ ਖੋਜ-ਸ਼ਾਲਾਂ, ਲਿਬਾਰਟਰੀਆਂ ਅਤੇ ਤਜਰਬਾ-ਗਾਹਾਂ ਕਾਇਮ ਕੀਤੀਆਂ ਗਈਆਂ ਹਨ। ਇਸਦੀ ਇਕ ਮਿਸਾਲ ਪੇਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਰੋਗੀਆਂ ਦੀ, ਕੰਮ ਤੇ ਲਗਣ ਅਤੇ ਸਾਧਾਰਨ ਜੀਵਨ ਬਤੀਤ ਕਰਣ ਵਿਚ, ਸਹਾਇਤਾ ਕੀਤੀ ਜਾਂਦੀ ਹੈ।

ਵੈਲੀਕੀਆ ਲੁਕੀ ਸ਼ਹਿਰ ਦੀ ਵਸਨੀਕ, ਰੋਗਣ: ਐਨ ਕਰੈਪੀ- ਵੈਨਤਸੇਵਾ ਨੇ ਆਪਣੀ ਵਿਥਿਆ ਇਸ ਪਰਕਾਰ ਦਸੀ:

"ਦੁਰਘਟਨਾ ਵਾਪਰਨ ਦੇ ਬਾਵਜੂਦ ਵੀ, ਆਪਣੇ ਦੇਸ਼ ਦੀ ਮਹਾਨ ਤੇ ਖ਼ੁਸ਼ੀਆਂ ਭਰਪੂਰ ਜ਼ਿੰਦਗੀ ਵਿਚ ਮੈਂ ਆਪਣੀ ਥਾਂ ਬਣਾ ਲਈ ਹੈ। 1939 ਵਿਚ, ਸਕੂਲ ਤੋਂ ਘਰ ਜਾਂਦਿਆਂ, ਮੈਂ ਗੱਡੀ ਥਲੇ ਆ ਗਈ ਸਾਂ। ਮੇਰੀ ਸੱਜੀ ਬਾਂਹ ਅਤੇ ਦੋਵੇਂ ਲੱਤਾਂ ਕਟੀਆਂ ਗਈਆਂ। ਮੈਂ ਉਸ ਵਕਤ ਸਿਰਫ਼ ਪੰਦਰਾਂ ਸਾਲ ਦੀ ਸਾਂ। ਮੇਰੇ ਸਾਹਮਣੇ ਹਾਲੀ ਮੇਰੀ ਸਾਰੀ ਜ਼ਿੰਦਗੀ ਜੀਉਣ ਲਈ ਪਈ ਸੀ। ਮੈਂ ਕੀ ਕਰਨਾ ਸੀ? ਕਿੰਜ ਆਪਣਾ ਨਿਰਬਾਹ ਕਰਨਾ ਸੀ? ਬੜੀ ਦੁਖਦਾਈ ਸੀ ਇਹ ਸੋਚਾ! ਮੈਂ ਅਕਸਰ ਸੋਚਦੀ, ਚੰਗਾ ਹੁੰਦਾ ਜੇਕਰ ਉਦੋਂ ਹੀ, ਉਥੇ ਹੀ, ਗੱਡੀ ਦੇ ਥਲੇ ਮੇਰੀ ਜਾਨ ਨਿਕਲ ਜਾਂਦੀ।

"ਪਰ ਉਦੋਂ ਮੈਨੂੰ, ਨਕਲੀ ਅੰਗ ਲਗਵਾਣ ਲਈ ਲੈਨਿਨਗਰਾਡ ਦੀ ਵਿਗਿਆਨਕ-ਖੋਜ-ਸ਼ਾਲਾ ਵਿਚ ਭੇਜ ਦਿਤਾ ਗਿਆ। ਉਥੇ ਜੋ ਕੁਝ ਸੰਭਵ ਸੀ, ਮੇਰੇ ਲਈ ਕੀਤਾ ਗਿਆ, ਤਾਂ ਜੁ ਮੁੜ ਮੈਂ ਕਾਮਿਆਂ ਦੇ ਮਹਾਨ ਟਬਰ ਵਿਚ ਆਪਣੀ ਥਾਂ ਲੈ ਸਕਾਂ।