ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

21

"ਇਲਾਜ ਤੋਂ ਪਿਛੋਂ ਜਦ ਮੈਂ ਆਪਣੇ ਆਪ ਪੈਦਲ ਚਲ ਕੇ ਖੋਜ-ਸ਼ਾਲਾ ਦੀ ਅਮਾਰਤ 'ਚੋਂ ਬਾਹਰ ਆਈ, ਤਾਂ ਮੇਰੀਆਂ ਅੱਖਾਂ ਖੁਸ਼ੀ ਦੇ ਅਥਰੂਆਂ ਨਾਲ ਭਰ ਆਈਆਂ। ਸਚ, ਮੈਂ ਆਪਣੇ ਆਪ ਪੈਦਲ ਚਲ ਕੇ ਬਾਹਰ ਆ ਗਈ ਸਾਂ। ਮੈਨੂੰ ਆਪਣੇ ਬਲੇ ਮਜ਼ਬੂਤ ਲੱਤਾਂ ਦਾ ਸਹਾਰਾ ਪ੍ਰਤੀਤ ਹੋ ਰਿਹਾ ਸੀ।

"ਇਸ ਤੋਂ ਪਿਛੋਂ ਹਾਲਾਤ ਚੰਗੇਰੇ ਹੁੰਦੇ ਗਏ। ਮੈਨੂੰ ਖ਼ਾਤਾ-ਨਵੀਸੀ ਦਾ ਕੰਮ ਦੇ ਦਿਤਾ ਗਿਆ। ਕੰਮ ਵਾਲੀ ਥਾਂ ਦੇ ਨੇੜੇ ਹੀ, ਰਹਿਣ ਲਈ ਮੈਨੂੰ ਕੁਆਰਟਰ ਮਿਲ ਗਿਆ। ਮੇਰਾ ਵਿਆਹ ਹੋ ਗਿਆ ਅਤੇ ਮੇਰੇ ਘਰ ਇਕ ਲੜਕੀ ਨੇ ਜਨਮ ਲਿਆ। ਹੁਣ ਨ ਮੈਨੂੰ ਇਕੱਲਤਾ ਮਹਿਸੂਸ ਹੁੰਦੀ ਅਤੇ ਨਾ ਹੀ ਮੈਂ ਆਪਣੇ ਆਪ ਨੂੰ ਅਣ-ਚਾਹਿਆ ਜੀਵ ਸਮਝਦੀ ਸਾਂ। ਮੇਰੀ ਜ਼ਿੰਦਗੀ ਬੜੀ ਸੁਹਣੀ ਬਣ ਗਈ ਸੀ।"

ਰੋਗੀਆਂ ਲਈ ਦੇਸ਼ ਵਿਚ ਉਚੇਚੇ ਪੇਸ਼ਾਵਰ ਤੇ ਟੈਕਨੀਕਲ ਸਕੂਲ, ਅਤੇ ਸਨਅਤੀ ਕਾਰ-ਕੇਂਦਰ ਹਨ, ਜਿਨ੍ਹਾਂ ਵਿਚ ਉਹ ਕਈ ਪਰਕਾਰ ਦੇ ਕੰਮ ਸਿਖ ਸਕਦੇ ਹਨ। ਇਹ ਸਿਖਿਆ ਉਹਨਾਂ ਨੂੰ ਮੁਫ਼ਤ ਦਿਤੀ ਜਾਂਦੀ ਹੈ।

ਵਿਸ਼ੇਸ਼, ਸੈਕੰਡਰੀ ਅਤੇ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਰੋਗੀਆਂ ਦੀ ਖ਼ਾਸ ਤੌਰ ਤੇ ਸਹਾਇਤਾ ਕੀਤੀ ਜਾਂਦੀ ਹੈ।

ਮੁੜ ਕੰਮਾਂ ਤੇ ਲਗ ਸਕਣ ਲਈ, ਰੋਗੀਆਂ ਨੂੰ ਰਿਆਸਤ ਵਲੋਂ ਦਿਤੀ ਜਾ ਰਹੀ ਮਦਦ ਸਦਕਾ, ਇਕੱਲੀ ਯੂਕ੍ਰੇਨੀ ਸੋਸ਼ਲਿਸਟ ਸੋਵੀਅਤ ਰੀਪਬਲਿਕ ਵਿਚ ਹੀ, 75 ਫ਼ੀ ਸਦੀ ਪਿਨਸ਼ਨੀਏ, ਜਿਹੜੇ ਕੰਮ ਦੇ ਦੌਰਾਨ ਵਿਚ ਅਤੇ ਜਾਂ ਜੰਗ ਦੇ ਦਿਨਾਂ ਵਿਚ ਰੋਗੀ ਹੋ ਗਏ ਸਨ, ਹੁਣ ਮੁੜ ਕੰਮਾਂ ਤੇ ਜਾ ਲਗੇ ਹਨ।

ਮਿਸਾਲ ਵਜੋਂ, ਉਡੀਸਾ ਮੋਟਰ-ਜੋੜ ਕਾਰਖ਼ਾਨੇ ਵਿਚ 74 ਰੋਗੀ ਪਿਨਸ਼ਨੀਏ ਕੰਮ ਕਰ ਰਹੇ ਹਨ। ਉਹਨਾਂ ਕੋਲੋਂ ਸਿਰਫ਼ ਉਹੀ ਕੰਮ ਲਿਆ ਜਾਂਦਾ ਹੈ, ਜਿਸਦੀ ਇਜਾਜ਼ਤ ਉਹਨਾਂ ਦੀ ਸਿਹਤ ਦੇਂਦੀ ਹੋਵੇ। ਇਹਨਾਂ 'ਚੋਂ ਬਹੁਤੇ ਚਿਠੀਆਂ ਭੇਜਨ ਵਾਲੇ, ਸਟੋਰ-ਕੀਪਰ, ਟੈਕਨੀਕਲ-ਇਨਸਪੈਕਟਰ, ਖਾਤਾ-ਨਵੀਸ ਅਤੇ ਲੇਖਾ-ਕਾਰ ਲਗੇ ਹੋਏ ਹਨ। ਪਿਛਲੇ ਪੰਜਾਂ ਸਾਲਾਂ ਵਿਚ 46,500 ਰੋਗੀਆਂ ਨੇ ਨਵੇਂ ਕਸਬ ਤੇ ਨਵੇਂ ਧੰਦੇ ਸਿਖੇ ਹਨ।

ਖੇਤੀ ਬਾੜੀ ਦੀ ਉਪਜ ਵਿਚ ਉਚੇ ਦਰਜੇ ਦੀਆਂ ਮਸ਼ੀਨਾਂ ਦੀ ਵਰਤੋਂ ਕਰਨ ਨਾਲ ਇਹ ਸੰਭਵ ਹੋ ਗਿਆ ਹੈ ਕਿ ਖੇਤੀ ਬਾੜੀ ਦੇ ਕੰਮ ਵਿਚ ਵੀ