ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

22

ਰਗੀਆਂ ਲਈ ਕਈ ਪਰਕਾਰ ਦੇ ਆਹਰ ਕਢੇ ਜਾ ਸਕਣ। ਕਈ ਰੋਗੀਆਂ ਨੇ ਫ਼ਾਰਮ-ਮਸ਼ੀਨ-ਆਪਰੇਟਰ ਦਾ ਕੰਮ ਸਿਖਿਆ ਹੈ ਅਤੇ ਬੜੀ ਸਫ਼ਲਤਾ ਨਾਲ ਟਰੈਕਟਰ-ਡਰਾਈਵਰਾਂ, ਬਹੁ-ਕਾਰ-ਮਸ਼ੀਨਾਂ ਦੇ ਆਪ੍ਰੇਟਰਾਂ ਅਤੇ ਮਿਸਤਰੀਆਂ ਦਾ ਕੰਮ ਕਰ ਰਹੇ ਹਨ। ਕਈ ਇਹੋ ਜਹੀਆਂ ਮਿਸਾਲਾਂ ਹਨ ਜਦ ਕਿ ਰੋਗੀ ਦੀ ਕੁਲ ਆਮਦਨ, ਉਸ ਦੀ ਕਮਾਈ ਤੇ ਪਿਨਸ਼ਨ ਦੇ ਸਣੇ, ਉਸ ਦੀ ਉਸ ਤਨਖ਼ਾਹ ਨਾਲੋਂ ਵਧ ਜਾਂਦੀ ਹੈ, ਜੋ ਉਸਨੂੰ ਰੋਗੀ ਬਣਨ ਤੋਂ ਪਹਿਲਾਂ ਮਿਲਦੀ ਸੀ।

ਸੋਵੀਅਤ ਯੂਨੀਅਨ ਵਿਚ ਰੋਗੀਆਂ ਨੂੰ ਸਭ ਪਰਕਾਰ ਦੀ ਡਾਕਟਰੀ ਸਹਾਇਤਾ ਮੁਫ਼ਤ ਮਿਲਦੀ ਹੈ। ਇਸ ਸਹਾਇਤਾ ਵਿਚ ਨਕਲੀ-ਅੰਗ ਤੇ ਮੋਟਰ-ਗਡੀਆਂ ਵੀ ਸ਼ਾਮਿਲ ਹਨ। ਹਰ ਸਾਲ ਰੋਗੀਆਂ ਦੀ ਇਕ ਵਡੀ ਗਿਣਤੀ ਨੂੰ ਰਿਆਸਤੀ ਖਰਚ ਤੇ ਸਿਹਤਗਾਹਾਂ ਅਤੇ ਆਰਾਮ-ਘਰਾਂ ਵਿਚ ਇਲਾਜ ਲਈ ਅਤੇ ਆਰਾਮ ਕਰਨ ਲਈ ਭੇਜਿਆ ਜਾਂਦਾ ਹੈ। ਰੋਗੀਆਂ ਨੂੰ ਆਪਣੇ ਘਰ ਬਣਵਾਣ, ਘਰਾਂ ਦੀ ਮੁਰੰਮਤ ਕਰਵਾਣ ਅਤੇ ਮਾਲ ਡੰਗਰ ਖ੍ਰੀਦਣ ਲਈ ਵੀ ਰਿਆਸਤੀ ਸਹਾਇਤਾ ਦਿਤੀ ਜਾਂਦੀ ਹੈ। ਰੋਗੀਆਂ ਨੂੰ ਟੈਕਸ ਵਿਚ ਉਚੇਚੀਆਂ ਰਿਆਇਤਾਂ ਅਤੇ ਹੋਰ ਕਈ ਪਰਕਾਰ ਦੀ ਸਹਾਇਤਾ ਵੀ ਦਿਤੀ ਜਾਂਦੀ ਹੈ।

10. ਹੱਕੀ ਆਰਾਮ

ਨਿਰਯੋਗ ਹੋ ਚੁਕੇ ਸ਼ਹਿਰੀਆਂ ਨੂੰ ਪਿਨਸ਼ਨ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਰਿਆਸਤ ਵਲੋਂ ਬਿਰਧਾਂ ਤੇ ਅਪਾਹਜਾਂ ਲਈ ਦੇਸ਼ ਭਰ ਵਿਚ ਘਰਾਂ ਦਾ ਇਕ ਜਾਲ ਵਿਛਿਆ ਹੋਇਆ ਹੈ। ਪਿਨਸ਼ਨੀਏ, ਜੋ ਕਲ-ਮੁਕੱਲੇ ਹੁੰਦੇ ਹਨ ਅਤੇ ਜਾਂ, ਕਿਸੇ ਕਾਰਣ ਕਰਕੇ ਆਪਣੇ ਟੱਬਰ ਨਾਲ ਨਹੀਂ ਰਹਿ ਸਕਦੇ, ਆਪਣੀ ਮਰਜ਼ੀ ਅਨੁਸਾਰ ਬਿਰਧਾਂ ਤੇ ਅਪਾਹਜਾਂ ਦੇ ਕਿਸੇ ਘਰ ਵਿਚ ਰਹਿ ਸਕਦੇ ਹਨ। ਉਥੇ ਰਿਆਸਤ ਵਲੋਂ ਉਹਨਾਂ ਦੀ ਪੂਰੀ ਪੂਰੀ ਸੰਭਾਲ ਹੁੰਦੀ ਹੈ। ਕੇਵਲ ਰੂਸੀ ਫੈਡਰੇਸ਼ਨ ਵਿਚ ਹੀ 573 ਅਜਿਹੇ ਘਰ ਹਨ, ਜਿਨ੍ਹਾਂ ਵਿਚ 82,000 ਤੋਂ ਵਧੀਕ ਲੋਕ ਰਹਿੰਦੇ ਹਨ। ਹਰ ਸਾਲ ਇਹਨਾਂ ਲੋਕਾਂ ਦੇ ਨਿਰਬਾਹ ਲਈ 50 ਕ੍ਰੋੜ ਰੂਬਲ ਤੋਂ ਵਧੀਕ ਖਰਚਾ ਕੀਤਾ ਜਾਂਦਾ ਹੈ। ਛੇਵੀਂ ਪੰਜ ਸਾਲਾ-ਪਲਾਨ ਅਨੁਸਾਰ ਰੂਸੀ ਫ਼ੈਡਰੇਸ਼ਨ ਵਿਚ