ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

23

104 ਹੋਰ ਅਜਿਹੇ ਘਰ ਬਣਾਏ ਜਾਣੇ ਹਨ। ਇਹਨਾਂ ਵਿਚ 18,000 ਬੰਦਿਆਂ ਦੇ ਰਹਿਣ ਲਈ ਥਾਂ ਹੋਵੇਗੀ।

ਅਸੂਲਨ, ਬਿਰਧਾਂ ਤੇ ਅਪਾਹਜਾਂ ਦੇ ਘਰਾਂ ਦਾ ਪ੍ਰਬੰਧ ਵੀ ਉਵੇਂ ਹੀ ਕੀਤਾ ਜਾਂਦਾ ਹੈ ਜਿਵੇਂ ਕਿ ਅਰੋਗਤਾ ਘਰਾਂ ਦਾ। ਇਹ ਘਰ ਬੜੀਆਂ ਰਮਣੀਕ ਥਾਵਾਂ ਤੇ ਬਣਾਏ ਜਾਂਦੇ ਹਨ; ਇਹ ਖੁਲੇ, ਮੋਕਲੇ ਤੇ ਸੁਖਦਾਈ ਹੁੰਦੇ ਹਨ; ਇਹਨਾਂ ਵਿਚ ਡਾਕਟਰੀ ਇਲਾਜ ਤੇ ਸਭਿਆਚਾਰਕ ਸੇਵਾ ਦਾ ਪ੍ਰਬੰਧ ਹੁੰਦਾ ਹੈ। ਇਹਨਾਂ ਘਰਾਂ ਵਿਚ ਰਹਿ ਰਹੇ ਪਿਨਸ਼ਨੀਏ, ਡਾਕਟਰਾਂ ਦੀ ਨਿਗਰਾਨੀ ਥਲੇ, ਜਿਵੇਂ ਉਹਨਾਂ ਦੀ ਸਿਹਤ ਇਜਾਜ਼ਤ ਦੇਵੇ, ਬਾਗ਼ਾਂ ਵਿਚ, ਬਗੀਚੀਆਂ ਵਿਚ ਅਤੇ ਜਾਂ ਕਾਰ-ਕੇਂਦਰਾਂ ਵਿਚ ਕੰਮ ਕਰ ਸਕਦੇ ਹਨ। ਮਿਸਾਲ ਵਜੋਂ ਵਲੋਗਦਾ ਪ੍ਰਦੇਸ਼ ਦੇ ਅਰੋਗਤਾ ਘਰਾਂ ਵਿਚ ਕਈ ਕਾਮੇ ਫੀਤੇ ਤੇ ਝਾਲਰਾਂ ਉਣਦੇ ਹਨ, ਰੁਮਾਲ, ਰੁਮਾਲੜੀਆਂ ਅਤੇ ਗੁੱਡੀਆਂ ਬਣਾਂਦੇ ਹਨ। ਰੋਗੀਆਂ ਨੂੰ ਕੀਤੇ ਕੰਮ ਲਈ ਨੀਅਤ ਤਨਖ਼ਾਹ ਮਿਲਦੀ ਹੈ। ਇਸ ਤਨਖ਼ਾਹ ਦਾ ਅਧ ਉਹਨਾਂ ਨੂੰ ਨਕਦ ਮਿਲ ਜਾਂਦਾ ਹੈ ਅਤੇ ਅਧ, ਉਹਨਾਂ ਦੀ ਕੀਤੀ ਜਾ ਰਹੀ ਟਹਿਲ ਦੇ ਬਦਲੇ ਵਿਚ ਕਟ ਲਿਆ ਜਾਂਦਾ ਹੈ।

ਬਿਰਧਾਂ ਤੇ ਅਪਾਹਜਾਂ ਦੇ ਘਰਾਂ ਵਿਚ ਰਹਿ ਰਹੇ ਪਿਨਸ਼ਨੀਆਂ ਨੂੰ ਉਹਨਾਂ ਦੀ ਪਿਨਸ਼ਨ ਦਾ 10 ਫ਼ੀ ਸਦੀ ਹਿੱਸਾ ਜੇਬ ਖਰਚ ਵਜੋਂ ਦੇ ਦਿਤਾ ਜਾਂਦਾ ਹੈ। ਪਰ ਇਹ ਘਟੋ ਘਟ 50 ਰੂਬਲ ਮਾਹਵਾਰ ਜ਼ਰੂਰ ਹੁੰਦਾ ਹੈ। ਜੰਗ ਦੇ ਦਿਨਾਂ ਦੇ ਅਪਾਹਜਾਂ ਨੂੰ ਉਹਨਾਂ ਦੀ ਪਿਨਸ਼ਨ ਦਾ 25 ਫ਼ੀ ਸਦੀ ਮਿਲਦਾ ਹੈ, ਉਹਨਾਂ ਦੀ ਪਿਨਸ਼ਨ ਦਾ ਕੁਝ ਹਿੱਸਾ ਉਹਨਾਂ ਦੇ ਟੱਬਰਾਂ ਦੇ ਨਿਰਯੋਗ ਮੈਂਬਰਾਂ ਨੂੰ ਵੀ ਦਿਤਾ ਜਾਂਦਾ ਹੈ। ਕਈ ਵਾਰ ਇੰਜ ਹੁੰਦਾ ਹੈ ਕਿ ਕਿਸੇ ਪਿਨਸ਼ਨੀਏ ਦੀ ਪਿਨਸ਼ਨ ਘਰ ਵਿਚ ਰਹਿਣ ਦੇ ਉਸ ਦੇ ਖਰਚੇ ਨਾਲੋਂ ਵਧੀਕ ਹੁੰਦੀ ਹੈ। ਇਸ ਹਾਲਤ ਵਿਚ ਪਿਨਸ਼ਨੀਏ ਦੀ ਪਿਨਸ਼ਨ 'ਚੋਂ ਉਸ ਦੀ ਪਰਵਰਿਸ਼ ਤੇ ਸੰਭਾਲ ਦਾ ਖਰਚਾ ਕਟ ਕੇ, ਬਾਕੀ ਦੀ ਰਕਮ ਉਸ ਨੂੰ ਦੇ ਦਿਤੀ ਜਾਂਦੀ ਹੈ।

ਆਓ, ਰਤਾ, ਕੈਲੀਆਬਿੰਸਕ ਪ੍ਰਦੇਸ਼ ਦੀ ਕੈਸ਼ਟਕ ਆਬਾਦੀ ਵਿਚਲੇ, ਲੋਹੇ ਤੇ ਫੌਲਾਦ ਦੇ ਕਾਰਖ਼ਾਨੇ ਦੇ ਬਿਰਧ ਕਾਮਿਆਂ ਦਾ ਘਰ ਵੇਖੀਏ। ਚੀਲ ਦੇ ਸੰਘਣੇ ਜੰਗਲ ਵਿਚ ਇਹ ਦੋ ਮੰਜ਼ਲੀ ਖ਼ੂਬਸੂਰਤ ਇਮਾਰਤ ਖੜੀ ਹੈ। ਇਮਾਰਤ ਦੇ ਸਾਹਮਣੇ ਫਲਦਾਰ ਦਰਖ਼ਤ, ਝਾੜੀਆਂ ਤੇ ਫੁੱਲਾਂ ਦੀਆਂ ਕਿਆਰੀਆਂ ਲਗੀਆਂ ਹੋਈਆਂ ਹਨ। ਇਸ ਇਮਾਰਤ ਵਿਚ ਹਵਾਦਾਰ,