ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

25

"ਇਸ ਘਰ ਦੀ ਹਰ ਸ਼ੈਅ-ਸੌਣ-ਕਮਰੇ ਤੋਂ ਲੈ ਕੇ ਬਾਹਰਲੇ ਵਿਹੜੇ ਤਕ-ਸ਼ਾਂਤੀ ਤੇ ਸੁਖ ਦੀ ਜ਼ਿੰਦਗੀ ਜੀਊਣ ਲਈ ਬਣਾਈ ਗਈ ਹੈ। ਅਸੀਂ ਇਸ ਨੂੰ ਪਿਆਰ ਕਰਦੇ ਹਾਂ ਅਤੇ ਆਪਣਾ ਬਹੁਤਾ ਧਿਆਨ ਇਸ ਵਲ ਦੇਂਦੇ ਹਾਂ। ਅਸੀਂ ਆਪਣਾ ਬਹੁਤਾ ਵਕਤ ਆਪਣੀ ਬਗ਼ੀਚੀ ਤੇ ਬਾਗ਼ ਨੂੰ ਸੰਵਾਰਨ ਤੇ ਖਰਚ ਕਰਦੇ ਹਾਂ। ਬਹਾਰ ਤੋਂ ਲੈ ਕੇ ਪਤ-ਝੜ ਦੀ ਰੁਤ ਤਕ, ਸਭ ਇਸਤਰੀਆਂ ਤੇ ਪੁਰਸ਼ ਉਥੇ ਆਹਰੇ ਲਗੇ ਰਹਿੰਦੇ ਹਨ, ਫਲਦਾਰ ਬੂਟਿਆਂ ਦੀ ਸੰਭਾਲ ਕਰਦੇ ਹਨ, ਸਬਜ਼ੀਆਂ ਬੀਜਦੇ ਹਨ। ਸਰਦੀਆਂ ਦੀਆਂ ਲੰਮੀਆਂ ਸ਼ਾਮਾਂ ਨੂੰ ਉਹ ਪੜ੍ਹਦੇ ਹਨ, ਕਰੋਸ਼ੀਏ ਨਾਲ ਰੁਮਾਲੜੀਆਂ ਉਣਦੇ ਹਨ, ਜਰਾਬਾਂ ਤੇ ਦਸਤਾਨੇ ਤਿਆਰ ਕਰਦੇ ਹਨ, ਸ਼ਤਰੰਜ ਤੇ ਦੂਸਰੀਆਂ ਘਰੇਲੂ ਖੇਡਾਂ ਖੇਡਦੇ ਹਨ। ਸੰਗੀਤ-ਪ੍ਰੇਮੀਆਂ ਲਈ ਪਿਆਨੋ ਤੇ ਦੂਸਰੇ ਸਾਜ਼ ਹਨ। ਟਹਿਲਕਾਰ ਬੜੇ ਚੌਕੰਨੇ ਰਹਿੰਦੇ ਹਨ ਤੇ ਸਾਨੂੰ ਖੁਸ਼ ਤੇ ਪ੍ਰਸੰਨ ਰਖਣ ਲਈ ਬੜਾ ਕੁਝ ਕਰਦੇ ਹਨ।"

ਸੋਵੀਅਤ ਯੂਨੀਅਨ ਦੇ ਜਨ-ਸਾਧਾਰਨ ਨੂੰ ਹੁਣ ਆਪਣੇ ਬੁਢੇਪੇ ਵਲੋਂ ਕੋਈ ਤੌਖ਼ਲਾ ਨਹੀਂ। ਉਹ ਜਾਣਦੇ ਹਨ ਕਿ ਉਹਨਾਂ ਦਾ ਨਿਰਬਾਹ ਕੀਤਾ ਜਾਵੇਗਾ। ਵਿਸ਼ਵਾਸ ਦੇ ਇਸ ਜ਼ਜ਼ਬੇ ਦਾ ਇਜ਼ਹਾਰ ਸੋਵੀਅਤ ਯੂਨੀਅਨ ਦੀ ਸੁਪ੍ਰੀਮ ਸੋਵੀਅਤ ਦੇ ਡਿਪਟੀ ਐਮ: ਤੁਰਸੁਨਜ਼ਾਦੇ ਨੇ, ਜੋ ਤਾਜ਼ਿਕ ਲੋਕਾਂ ਦਾ ਪ੍ਰਤੀਨਿਧ ਹੈ, ਇਹਨਾਂ ਸ਼ਬਦਾਂ ਵਿਚ ਬੜੀ ਚੰਗੀ ਤਰ੍ਹਾਂ ਕੀਤਾ ਹੈ:

"ਮੇਰੀ ਮਾਤ-ਭੂਮੀ ਦੇ ਲੋਕਾਂ ਲਈ ਸਭ ਤੋਂ ਵਡੀ ਦੁਰਘਟਨਾ ਬਿਰਧ-ਆਯੂ ਸੀ: ਤਾਜ਼ਿਕਸਤਾਨ ਦੇ ਮਾਣਮਤੇ ਲੋਕ ਮੌਤ ਤੋਂ ਨਹੀਂ ਸਨ ਡਰਦੇ, ਪਰ ਉਹ ਪਲਮਦੀ ਆ ਰਹੀ ਬਿਰਧ-ਆਯੂ ਤੋਂ ਡਰਦੇ ਸਨ। ਭਾਵੇਂ ਕਿਸੇ ਬੰਦੇ ਨੇ ਕਿੰਨੀ ਹੀ ਮਿਹਨਤ ਨਾਲ ਕੰਮ ਕੀਤਾ ਹੋਵੇ, ਭਾਵੇਂ ਉਸ ਨੇ ਕਿੰਨੇ ਹੀ ਅਦਭੁਤ ਖ਼ਜ਼ਾਨੇ ਪੈਦਾ ਕਰਨ ਵਿਚ ਸਹਾਇਤਾ ਦਿਤੀ ਹੋਵੇ, ਵਖਰੇਵਾਂ ਤੇ ਮੁਕੰਮਲ ਅੰਧਕਾਰ ਜਬਾੜੇ ਖੋਲ੍ਹੀ ਉਸ ਦਾ ਰਾਹ ਰੋਕੀ ਖੜੇ ਹੁੰਦੇ। ਬਿਰਧ ਆਦਮੀ ਆਪਣੇ ਹੀ ਟੱਬਰ, ਆਪਣੇ ਹੀ ਬਚਿਆਂ ਅਤੇ ਪੋਤਰਿਆਂ ਤੇ ਭਾਰ ਬਣ ਜਾਂਦਾ। ਕਿਸੇ ਨੂੰ ਵੀ ਉਸ ਦੀ ਲੋੜ ਨ ਹੁੰਦੀ।

"ਇਨਕਲਾਬ ਨੇ ਤਾਜ਼ਿਕਸਤਾਨੀ ਲੋਕਾਂ ਨੂੰ ਇਸ ਭੈ ਤੋਂ ਸੁਤੰਤਰ ਕਰਵਾਇਆ ਹੈ। ਮਹਾਨ ਅਕਤੂਬਰ ਇਨਕਲਾਬ ਤੋਂ ਲੈ ਕੇ ਹੁਣ ਤਕ ਮੇਰੇ ਲੋਕਾਂ ਨੂੰ ਇਸ ਦੁਖਾਂਤ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹ ਵੇਖਦੇ ਹਨ ਕਿ ਆਪਣੀ ਜ਼ਿੰਦਗੀ ਦੀ ਚਿੰਤਾ ਕਰਨ ਵਿਚ ਉਹ ਇਕਲੇ