ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਆਸਤੀ ਪਿਨਸ਼ਨਾਂ ਦਾ ਕਨੂੰਨ

ਸੋਵੀਅਤ ਯੂਨੀਅਨ ਵਿਚ ਸ਼ਹਿਰੀਆਂ ਨੂੰ, ਬਿਰਧ ਅਤੇ ਨਿਰਯੋਗ ਜਾਂ ਰੋਗੀ ਹੋ ਜਾਣ ਦੀ ਹਾਲਤ ਵਿਚ, ਰਿਆਸਤ ਵਲੋਂ ਦਿਤਾ; ਪਦਾਰਥਕ-ਰਖਿਆ ਦਾ ਹੱਕ, ਮਹਾਨ ਅਕਤੂਬਰ ਸੋਸ਼ਲਿਸਟ ਇਨਕਲਾਬ ਦੀਆਂ ਮਹਾਨ ਜਿੱਤਾਂ ਵਿਚੋਂ ਇਕ ਹੈ। ਇਹ ਹੱਕ ਸੋਵੀਅਤ ਯੂਨੀਅਨ ਦੇ ਵਿਧਾਨ ਵਿਚ ਦਰਜ ਹੈ।

ਸੋਵੀਅਤ ਯੂਨੀਅਨ ਵਿਚ ਸੋਸ਼ਲਿਸਟ ਸਿਸਟਮ ਵਲੋਂ ਪਿਨਸ਼ਨਾਂ ਦੇ ਹੱਕ ਦੀ ਕਨੂੰਨੀ ਗਰੰਟੀ ਹੈ। ਏਸੇ ਸਿਸਟਮ ਅਨੁਸਾਰ ਮਨੁਖ ਵਲੋਂ ਮਨੁਖ ਦੀ ਲੁਟ-ਖਸੁਟ, ਬੇਰੁਜ਼ਗਾਰੀ ਅਤੇ ਕਾਮਿਆਂ ਦੇ ਭਲਕ-ਦੇ-ਤੌਖਲੇ ਦਾ ਹਮੇਸ਼ਾ ਵਾਸਤੇ ਫਸਤਾ ਵਢ ਦਿਤਾ ਗਿਆ ਹੈ। ਸੋਵੀਅਤ ਯੂਨੀਅਨ ਵਿਚ ਕੁਲ ਪਿਨਸ਼ਨਾਂ ਦੀ ਅਦਾਇਗੀ ਰਿਆਸਤੀ ਤੇ ਪਬਲਿਕ ਫੰਡਾਂ 'ਚੋਂ ਕੀਤੀ ਜਾਂਦੀ ਹੈ।

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਥਲੇ, ਸੋਵੀਅਤ ਜਨਤਾ ਨੇ ਸੋਸ਼ਲਿਸਟ ਆਰਥਕਤਾ ਦੀ ਉਨਤੀ ਲਈ ਜੋ ਮੱਲਾਂ ਮਾਰੀਆਂ ਹਨ, ਉਹਨਾਂ ਸਦਕਾ ਪਿਨਸ਼ਨ-ਨੇਮ ਨੂੰ ਚੰਗੇਰਾ ਬਣਾ ਸਕਣਾ ਹੁਣ ਸੰਭਵ ਹੋ ਗਿਆ ਹੈ।

ਇਸ ਨਿਸ਼ਾਨੇ ਨੂੰ ਮੁਖ ਰਖ ਕੇ, ਸੋਵੀਅਤ ਯੂਨੀਅਨ ਦੀ ਸੁਪ੍ਰੀਮ ਸੋਵੀਅਤ ਨੇ ਹੇਠ ਲਿਖਿਆ ਕਨੂੰਨ ਪਾਸ ਕੀਤਾ ਹੈ:

I. ਆਮ ਸ਼ਰਤਾਂ

ਦਫ਼ਾ 1. ਪਿਨਸ਼ਨਾਂ ਦੇ ਹਕਦਾਰ ਹਨ:

(ਉ) ਕਾਰਖਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮੇ;

(ਅ) ਫੌਜੀ ਮੁਲਾਜ਼ਮ।