ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

33

III. ਨਿਰਯੋਗਤਾ ਦੀਆਂ ਪਿਨਸ਼ਨਾਂ

ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮਿਆਂ ਲਈ

ਦਫ਼ਾ 18. ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮੇ ਨਿਰਯੋਗਤਾ-ਸਦੀਵੀ ਜਾਂ ਲੰਮੇ ਸਮੇਂ ਲਈ-ਦੀ ਹਾਲਤ ਵਿਚ ਨਿਰਯੋਗਤਾ ਦੀ ਪਿਨਸ਼ਨ ਲੈਣ ਦੇ ਹਕਦਾਰ ਹਨ।

ਨਿਰਯੋਗਤਾ ਦੀਆਂ ਪਿਨਸ਼ਨਾਂ ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮਿਆਂ ਨੂੰ ਦਿਤੀਆਂ ਜਾਂਦੀਆਂ ਹਨ, ਬਿਨਾਂ ਇਸ ਵਿਚਾਰ ਦੇ ਕਿ ਉਹ ਕਦ ਨਿਰਯੋਗ ਹੁੰਦੇ ਹਨ: ਭਾਵੇਂ ਉਹ ਕੰਮ ਦੇ ਦੌਰਾਨ ਵਿਚ, ਜਾਂ ਕੰਮ ਤੋਂ ਪਹਿਲਾਂ ਅਤੇ ਜਾਂ ਰੀਟਾਇਰ ਹੋਣ ਤੋਂ ਪਿਛੋਂ ਨਿਰਯੋਗ ਹੋਣ।

ਦਫ਼ਾ 19. ਨਿਰਯੋਗਤਾ ਦੀ ਅਵੱਸਥਾ ਦੇ ਅਧਾਰ ਤੇ ਨਿਰਯੋਗ ਕਾਮਿਆਂ ਨੂੰ ਤਿੰਨਾ ਦਰਜਿਆਂ ਵਿਚ ਵੰਡਿਆ ਗਿਆ ਹੈ।

ਨਿਰਯੋਗਤਾ ਦੇ ਦਰਜਿਆਂ ਦਾ ਫੈਸਲਾ, ਸੋਵੀਅਤ ਯੂਨੀਅਨ ਦੀ ਵਜ਼ੀਰ ਕੌਂਸਲ ਵਲੋਂ ਕਾਇਮ ਕੀਤੇ ਗਏ ਨੇਮ ਅਨੁਸਾਰ, ਡਾਕਟਰੀ-ਕ੍ਰਿਤ ਦੇ ਮਾਹਿਰ ਕਮਿਸ਼ਨਾ ਵਲੋਂ ਕੀਤਾ ਜਾਂਦਾ ਹੈ।

ਦਫ਼ਾ 20. ਨਿਰਯੋਗਤਾ ਦੀਆਂ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ, ਜੇਕਰ ਕਾਮੇ ਵਿਚ ਕੰਮ ਕਰਨ ਦੀ ਯੋਗਤਾ ਨ ਰਵ੍ਹੇ:

(ਓ) ਸਨਅਤੀ ਹਾਦਸੇ ਕਾਰਨ ਜਾਂ ਵਿਰਤਕ ਬੀਮਾਰੀ ਕਾਰਨ;

(ਅ) ਆਮ ਬੀਮਾਰੀ ਕਾਰਨ।

ਕੰਮ ਤੋਂ ਲਾਂਭੇ, ਹਾਦਸੇ ਕਾਰਨ ਨਿਰਯੋਗ ਹੋ ਜਾਣ ਦੀ ਹਾਲਤ ਵਿਚ, ਆਮ ਬੀਮਾਰੀ ਦੀ ਮਦ ਵਾਲੀ, ਨਿਰਯੋਗਤਾ ਦੀ ਪਿਨਸ਼ਨ ਦੇ ਦਿਤੀ ਜਾਂਦੀ ਹੈ।

ਦਫ਼ਾ 21. ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮੇ, ਸਨਅਤੀ ਹਾਦਸੇ ਅਤੇ ਜਾਂ ਵਿਰਤਕ ਬੀਮਾਰੀ ਨਾਲ, ਨਿਰਯੋਗ ਹੋ ਜਾਣ ਦੀ ਅਵੱਸਥਾ ਵਿਚ, ਬਿਨਾਂ ਨੌਕਰੀ ਦੇ ਸਮੇਂ ਦੀ ਕਿਸੇ ਸ਼ਰਤ ਤੋਂ, ਨਿਰਯੋਗਤਾ ਦੀ ਪਿਨਸ਼ਨ ਪਾਣ ਦੇ ਹਕਦਾਰ ਹੋ ਜਾਂਦੇ ਹਨ।

ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮੇ, ਆਮ ਬੀਮਾਰੀ ਕਾਰਨ ਨਿਰਯੋਗ ਹੋ ਜਾਣ ਦੀ ਅਵੱਸਥਾ ਵਿਚ, ਪਿਨਸ਼ਨ ਦੇ ਹਕਦਾਰ ਹੁੰਦੇ