ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

41

ਕਮਾਊ-ਜੀਅ ਦੀ ਮੌਤ ਹੋ ਜਾਣ ਤੇ, ਪਿਨਸ਼ਨ ਦੇ ਹਕਦਾਰ ਨਬਾਲਗ ਬਚਿਆਂ ਕੋਲ ਇਹ ਹਕ ਰਹਿੰਦਾ ਹੈ, ਭਾਵੇਂ ਉਹਨਾਂ ਨੂੰ ਕਿਸੇ ਨੇ ਗੋਦੀ ਹੀ ਲੈ ਲਿਆ ਹੋਵੇ।

ਦਫ਼ਾ 33. ਕਾਰਖ਼ਾਨੇ, ਦਫ਼ਤਰ ਤੇ ਹੋਰਨਾਂ ਥਾਵਾਂ ਦੇ ਕਾਮਿਆਂ ਨੂੰ ਜਿਨਾਂ ਦੀ ਮੌਤ ਸਨਅਤੀ ਹਾਦੇਸੇ ਕਾਰਨ, ਜਾਂ ਵਿਰਤਕ ਬਿਮਾਰੀ ਕਾਰਨ ਹੋਈ ਹੋਵੇ, ਇਸ ਪਰਕਾਰ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ, ਬਿਨਾਂ ਇਸ ਵਿਚਾਰ ਦੇ ਕਿ ਕਮਾਊ-ਜੀਅ ਦੀ ਨੌਕਰੀ ਕਿੰਨੇ ਚਿਰ ਦੀ ਸੀ:

(ਉ) ਕੰਮ ਦੇ ਨਿਰਯੋਗ ਤਿੰਨ ਜਾਂ ਵਧੀਕ ਆਸ੍ਰਿਤਾਂ ਲਈ-ਸੁਰਗਵਾਸੀ ਦੀ 500 ਰੂਬਲ ਮਾਹਵਾਰ ਤਨਖ਼ਾਹ ਦਾ 100 ਫ਼ੀ ਸਦੀ ਅਤੇ ਇਸ ਤੋਂ ਉਪਰੰਤ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ,

(ਅ) ਕੰਮ ਦੇ ਅਸਮਰਥ ਦੋ ਆਸ੍ਰਿਤਾਂ ਲਈ ਸੁਰਗਵਾਸੀ ਦੀ 450 ਰੂਬਲ ਮਾਹਵਾਰ ਤਨਖ਼ਾਹ ਦਾ 90 ਫ਼ੀ ਸਦੀ, ਅਤੇ ਇਸ ਤੋਂ ਉਪਰੰਤ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ;

(ਏ) ਕੰਮ ਦੇ ਅਸਮਰਥ ਇਕ ਆਸ੍ਰਿਤ ਲਈ ਸੁਰਗਵਾਸੀ ਦੀ 400 ਰੂਬਲ ਮਾਹਵਾਰ ਤਨਖ਼ਾਹ ਦਾ 65 ਫ਼ੀ ਸਦੀ, ਅਤੇ ਇਸ ਤੋਂ ਉਪਰੰਤ ਬਾਕੀ ਬੀ ਤਨਖ਼ਾਹ ਦਾ 10 ਫ਼ੀ ਸਦੀ ਹੋਰ।

ਕਾਰਖ਼ਾਨੇ, ਦਫ਼ਤਰ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਦੇ ਟਬਰਾਂ ਨੂੰ, ਜਿਹੜੇ ਜ਼ਿਮੀਦੋਜ ਕੰਮਾਂ ਤੇ, ਹਾਨੀਕਾਰਕ ਹਾਲਤਾਂ ਵਾਲੇ ਕੰਮਾਂ ਤੇ, ਅਤੇ ਜਾਂ ਤਪਸ਼ ਵਾਲੇ ਕਾਰ-ਕੇਂਦਰਾਂ ਵਿਚ ਕੰਮੀਂ ਲਗੇ ਹੋਏ ਸਨ, ਅਤੇ ਜਿਨਾਂ ਦੀ ਮੌਤ ਸਨਅਤੀ-ਹਾਦਸੇ ਜਾਂ ਵਿਰਤਕ ਬੀਮਾਰੀ ਕਾਰਨ ਹੋਈ ਸੀ, ਹੇਠਲੀਆਂ ਮੁਆਫ਼ਕ ਸ਼ਰਤਾਂ ਤੇ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ:

ਕੰਮ ਦੇ ਅਸਮਰਥ ਤਿੰਨ ਜਾਂ ਵਧੀਕ ਆਸ੍ਰਿਤਾਂ ਨੂੰ
ਲਈ- 100 ਫ਼ੀ ਸਦੀ
ਕੰਮ ਦੇ ਅਸਮਰਥ ਦੋ ਅਸ੍ਰਿਤਾਂ
ਲਈ -90 ਫ਼ੀ ਸਦੀ
ਕੰਮ ਦੇ ਅਸਮਰਥ ਇਕ ਅਸ੍ਰਿਤ
ਲਈ-65 ਫੀ ਸਦੀ

ਕਮਾਊ-ਜੀਅ ਦੀ 600
ਰੂਬਲ ਮਾਹਵਾਰ ਤਨਖ਼ਾਹ ਦਾ,
ਅਤੇ ਇਸ ਤੋਂ ਉਪ੍ਰੰਤ ਬਾਕੀ ਦੀ
ਤਨਖ਼ਾਹ ਦਾ 20 ਫ਼ੀ ਸਦੀ ਹੋਰ


ਕਾਰਖ਼ਾਨੇ, ਦਫ਼ਤਰ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਦੇ ਟਬਰਾਂ ਨੂੰ, ਜਿਹੜੇ ਕਠਨ ਹਾਲਤਾਂ ਵਾਲੇ ਕੰਮਾਂ ਤੇ ਲਗੇ ਹੋਏ ਸਨ ਅਤੇ ਜਿਨ੍ਹਾਂ