ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

40

(ੲ) ਮਾਪਿਆਂ 'ਚੋਂ ਇਕ ਜੀਅ, ਅਤੇ, ਜਾਂ ਜੀਵਨ-ਸਾਥੀ (ਪਤੀ ਜਾਂ ਪਤਨੀ), ਉਮਰ ਜਾਂ ਕੰਮ ਦੀ ਯੋਗਤਾ ਦੀ ਬਿਨਾਂ ਕਿਸੇ ਸ਼ਰਤ ਦੇ, ਜੇਕਰ ਉਹ ਸੁਰਗਵਾਸੀ ਕਮਾਊ-ਜੀਅ ਦੇ 8 ਸਾਲ ਤੋਂ ਛੋਟੇ ਬਚਿਆਂ, ਭਰਾਵਾਂ, ਭੈਣਾਂ, ਪੋਤਰੇ ਪੋਤਰੀਆਂ ਦੀ ਦੇਖ ਭਾਲ ਕਰ ਰਿਹਾ ਹੋਵੇ ਅਤੇ ਆਪਾਂ ਕੋਈ ਕੰਮ ਨ ਕਰਦਾ ਹੋਵੇ;

(ਸ) ਦਾਦਾ ਅਤੇ ਦਾਦੀ, ਜੇਕਰ ਕਨੂੰਨਨ ਉਹਨਾਂ ਦੀ ਪਾਲਣਾ ਕਰਨ ਵਾਲਾ ਕੋਈ ਹੋਰ ਨ ਹੋਵੇ। ਕੰਮ ਦੇ ਨਿਰਯੋਗ, ਬੱਚੇ ਜਾਂ ਮਾਪੇ ਵੀ, ਜੋ ਸੁਰਗਵਾਸੀ ਦੇ ਆਸ੍ਰਿਤ ਨਹੀਂ ਸਨ, ਉਸ ਦੀ ਮੌਤ ਤੇ ਪਿਨਸ਼ਨ ਦੇ ਹਕਦਾਰ ਹੋ ਜਾਂਦੇ ਹਨ, ਜੇਕਰ, ਬਾਅਦ ਵਿਚ, ਉਹਨਾਂ ਦੇ ਪੋਖਣ ਦਾ ਕੋਈ ਹੋਰ ਵਸੀਲਾ ਨ ਰਵ੍ਹੇ।

ਦਫ਼ਾ 29. ਬਚੇ, ਜੋ ਆਪਣੇ ਮਾਂ ਤੇ ਬਾਪ, ਦੋਵਾਂ ਤੇ ਨਿਰਭਰ ਹੁੰਦੇ ਹਨ, ਇਕ ਦੀ ਮੌਤ ਹੋ ਜਾਣ ਤੇ, ਪਿਨਸ਼ਨ ਦੇ ਹਕਦਾਰ ਹੋ ਜਾਂਦੇ ਹਨ, ਭਾਵੇਂ ਦੂਸਰਾ ਜੀਅ ਕੰਮ ਤੇ ਲਗਾ ਹੋਇਆ ਹੀ ਹੋਵੇ।

ਦਫ਼ਾ 30. ਸਕੂਲਾਂ ਵਿਚ ਪੜ੍ਹ ਰਹੇ ਬਚਿਆਂ, ਭਰਾਵਾਂ, ਭੈਣਾਂ, ਪਤਰੇ ਅਤੇ ਪੋਤਰੀਆਂ ਨੂੰ ਪਿਨਸ਼ਨ ਮਿਲਦੀ ਹੈ, ਭਾਵੇਂ ਉਹ ਕੋਈ ਵਜ਼ੀਫਾ ਵੀ ਲੈ ਰਹੇ ਹੋਣ।

ਦਫ਼ਾ 31. ਮਾਪੇ ਪਿਨਸ਼ਨ ਦੇ ਹਕਦਾਰ ਹਨ, ਬਿਨਾਂ ਇਸ ਵਿਚਾਰ ਦੇ ਕਿ ਉਹ ਕਦ, ਕਮਾਊ-ਜੀਅ ਦੀ ਮੌਤ ਤੋਂ ਪਹਿਲਾਂ ਜਾਂ ਪਿਛੋਂ, ਬਿਰਧ ਅਵੱਸਥਾ ਨੂੰ ਪਹੁੰਚੇ ਜਾਂ ਰੋਗੀ ਹੋਏ।

ਸੁਰਗਵਾਸੀ ਦਾ ਜੀਵਨ-ਸਾਥੀ (ਪਤਨੀ ਜਾਂ ਪਤੀ) ਪਿਨਸ਼ਨ ਦਾ ਹਕਦਾਰ ਹੈ, ਜੇਕਰ ਉਹ ਕਮਾਊ-ਜੀਅ ਦੀ ਮੌਤ ਤੋਂ ਪਹਿਲਾਂ ਜਾਂ ਪੰਜ ਸਾਲ ਬਾਅਦ ਤਕ, ਬਿਰਧ ਆਯੂ ਨੂੰ ਪਹੁੰਚ ਜਾਏ ਅਤੇ ਜਾਂ ਰੋਗੀ ਹੋ ਜਾਏ। ਜੇਕਰ ਬਾਲਗ਼ ਬਚੇ ਨ ਹੋਣ, ਤਾਂ ਸੁਰਗਵਾਸੀ ਦੇ ਜੀਵਨ-ਸਾਥੀ ਨੂੰ, ਬਿਨਾਂ ਇਸ ਵਿਚਾਰ ਦੇ ਕਿ ਉਹ ਕਦ ਬਿਰਧ ਆਯੂ ਨੂੰ ਪਹੁੰਚਦਾ ਹੈ ਅਤੇ ਕਦ ਰੋਗੀ ਹੁੰਦਾ ਹੈ, ਪਿਨਸ਼ਨ ਦੇ ਦਿਤੀ ਜਾਂਦੀ ਹੈ।

ਦਫ਼ਾ 32. ਮੁਤਬੰਨਾ ਬਣਾਨ ਵਾਲੇ ਮਾਪਿਆਂ ਨੂੰ, ਦੂਸਰੇ ਮਾਪਿਆ ਵਾਂਗ ਹੀ ਪਿਨਸ਼ਨ ਦਾ ਅਧਿਕਾਰ ਹੈ, ਅਤੇ ਮੁਤਬੰਨਾ ਬਣਾਏ ਗਏ ਬਚਿਆ ਨੂੰ ਵੀ ਦੂਸਰੇ ਬਚਿਆਂ ਵਾਂਗ ਹੀ ਪਿਨਸ਼ਨ ਦਾ ਅਧਿਕਾਰ ਹੈ।