ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

39

ਜਾਂਦਾ ਹੈ। ਦੁਸਰ ਨਿਰਯੋਗ ਕਾਮਿਆਂ ਨੂੰ ਨਿਰਯੋਗਤਾ ਦੀ ਪਿਨਸ਼ਨ ਉਦੋਂ ਤਕ ਮਿਲਦੀ ਹੈ, ਜਦ ਤਕ ਉਹ ਕੰਮ ਕਰਨ ਦੇ ਨਿਰਯੋਗ ਰਹਿੰਦੇ ਹਨ।

ਦਫ਼ਾ 27. ਪਹਿਲੇ ਤੇ ਦੂਸਰੇ ਦਰਜੇ ਦੇ ਉਹਨਾਂ ਰੋਗੀਆਂ ਨੂੰ ਵੀ, ਜਿਨ੍ਹਾਂ ਕੋਲ ਆਮਦਨ ਦਾ ਕੋਈ ਹੋਰ ਵਸੀਲਾ ਹੁੰਦਾ ਹੈ, ਪੂਰੀ ਪਿਨਸ਼ਨ ਦਿਤੀ ਜਾਂਦੀ ਹੈ, ਬਿਨਾਂ ਉਹਨਾਂ ਦੀ ਆਮਦਨ ਦਾ ਕੋਈ ਖਿਆਲ ਕੀਤਿਆਂ।

ਤੀਸਰੇ ਦਰਜੇ ਦੇ, ਕੰਮ ਲਗੇ ਰੋਗੀ ਨੂੰ ਉਤਨੀ ਪਿਨਸ਼ਨ ਦਿਤੀ ਜਾਂਦੀ ਹੈ, ਜਿਤਨੀ ਉਸ ਦੀ ਮੌਜੂਦਾ ਤਨਖ਼ਾਹ ਵਿਚ ਪੈ ਕੇ, ਉਸ ਦੀ ਪਹਿਲੀ ਤਨਖ਼ਾਹ ਨਾਲੋਂ ਵਧੀਕ ਨ ਹੋ ਜਾਏ। ਇਹ ਪਿਨਸ਼ਨ, ਉਸ ਦੀ ਕੁਲ ਪਿਨਸ਼ਨ ਦੇ 50 ਫ਼ੀ ਸਦੀ ਨਾਲੋਂ ਕਦੀ ਵੀ ਘਟ ਨਹੀਂ ਹੁੰਦੀ।

IV. ਕਾਰਖ਼ਾਨਿਆਂ, ਦਫ਼ਤਰਾਂ ਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਦਿਆਂ ਟਬਰਾਂ ਨੂੰ ਪਿਨਸ਼ਨਾਂ, ਜਿਨ੍ਹਾਂ ਦੇ ਕਮਾਊ-ਜੀਅ ਸੁਰਗਵਾਸ ਹੋ ਜਾਣ।

ਦਫ਼ਾ 28. ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮਿਆਂ ਦੇ ਆਸ੍ਰਿਤ ਪਿਨਸ਼ਨ ਦੇ ਹਕਦਾਰ ਹਨ, ਜੇਕਰ ਉਹ ਕੰਮ ਕਰਨ ਦੇ ਯੋਗ ਨ ਹੋਣ ਅਤੇ ਜੇਕਰ ਟਬਰ ਦੇ ਕਮਾਊ-ਜੀਅ ਦੀ ਮੌਤ ਹੋ ਗਈ ਹੋਵੇ।

ਆਸ੍ਰਿਤ, ਜੋ ਕੰਮ ਕਰਨ ਦੇ ਯੋਗ ਨਹੀਂ:

(ਉ) 16 ਸਾਲ ਤੋਂ ਥਲੇ ਬੱਚੇ, ਭਰਾ, ਭੈਣਾਂ, ਪੋਤਰੇ, ਪੋਤਰੀਆਂ (ਸਕੂਲ ਜਾਣ ਵਾਲੇ ਬੱਚੇ, 18 ਸਾਲ ਤੋਂ ਥਲੇ), ਜਾਂ, ਇਸ ਤੋਂ ਵਡੇਰੀ ਉਮਰ ਦੇ ਜੀਅ, ਜੇਕਰ ਉਹ 16 ਸਾਲ ਦੀ ਉਮਰ ਨੂੰ ਪਹੁੰਚਣ ਤੋਂ ਪਹਿਲਾਂ ਰੋਗੀ ਹੋ ਗਏ ਹੋਣ (ਸਕੂਲ ਜਾਣ ਵਾਲੇ ਬਚੇ-18 ਸਾਲ ਦੀ ਉਮਰ ਨੂੰ ਪਹੁੰਚਣ ਤੋਂ ਪਹਿਲਾਂ); ਭਰਾ, ਭੈਣਾਂ, ਪੋਤਰੇ ਪੋਤਰੀਆਂ, ਜੇਕਰ ਉਹਨਾਂ ਦੇ ਮਾਪੇ ਸਰੀਰਕ ਤੌਰ ਤੇ ਰੋਗੀ ਹਨ;

(ਅ) ਪਿਤਾ, ਮਾਤਾ, ਪਤਨੀ, ਪਤੀ, ਜੇਕਰ ਉਹ ਬਿਰਧ ਹੋਣ; ਪੁਰਸ਼-60 ਸਾਲ, ਇਸਤਰੀਆਂ-55 ਸਾਲ, ਅਤੇ ਜਾਂ ਉਹ ਰੋਗੀ ਹੋਣ;