ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

38

ਪਿਨਸ਼ਨ ਲੈਣ ਦਾ ਹਕਦਾਰ ਬਣਾਂਦਾ ਹੋਵੇ (ਬਿਨਾਂ ਕੰਮ ਦੀ ਅਖੀਰਲੀ ਥਾਂ ਦੀ ਕਿਸੇ ਸ਼ਰਤ ਦੇ)

ਦਫ਼ਾ 24. ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਨੂੰ ਵੀ, ਜੋ ਪਿਨਸ਼ਨ ਪਾਣ ਲਈ ਨੀਅਤ ਕੀਤੇ ਗਏ ਨੌਕਰੀ ਦੇ ਸਮੇਂ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ, ਪਹਿਲੇ ਜਾਂ ਦੂਸਰੇ ਦਰਜੇ ਦੇ ਰੋਗੀ ਬਣ ਜਾਂਦੇ ਹਨ, ਉਹਨਾਂ ਦੀ ਨੌਕਰੀ ਦੇ ਸਮੇਂ ਅਨੁਸਾਰ, ਪਿਨਸ਼ਨ ਦਿਤੀ ਜਾਂਦੀ ਹੈ। ਇਹ ਪਿਨਸ਼ਨ ਉਹਨਾਂ ਦੀ ਕੁਲ ਪਿਨਸ਼ਨ ਦੇ ਇਕ ਚੌਥਾਈ ਨਾਲੋਂ ਘਟ ਨਹੀਂ ਹੁੰਦੀ।

ਦਫ਼ਾ 25. ਨਿਰਯੋਗਤਾ ਦੀਆਂ ਪਿਨਸ਼ਨਾਂ ਵਿਚ ਹੇਠ ਲਿਖੇ ਵਾਧੇ ਦਿਤੇ ਜਾ ਸਕਦੇ ਹਨ (ਵਧ ਤੋਂ ਵਧ ਪਿਨਸ਼ਨ ਦੀਆਂ ਹਦਾਂ ਦੇ ਅੰਦਰ ਅੰਦਰ):

(ਉ) ਪਹਿਲੇ ਤੇ ਦੂਸਰੇ ਦਰਜੇ ਦੇ ਰੋਗੀਆਂ ਨੂੰ (ਆਮ ਬੀਮਾਰੀ ਕਾਰਨ) ਨਿਰਵਿਘਨ ਨੌਕਰੀ ਲਈ:

10 ਤੋਂ 15 ਸਾਲ- ਪਿਨਸ਼ਨ ਦਾ 10 ਫ਼ੀ ਸਦੀ

15 ਤੋਂ ਉਪ੍ਰੰਤ- ,, ,, 15 ,, ,,

(ਅ) ਪਹਿਲੇ ਤੇ ਦੂਸਰੇ ਦਰਜੇ ਦੇ, ਕੰਮੀਂ ਨ ਲਗੇ ਰੋਗੀਆਂ ਨੂੰ (ਨਿਰਯੋਗਤਾ ਦੇ ਕਾਰਨ ਦੀ ਕਿਸੇ ਸ਼ਰਤ ਤੋਂ ਬਿਨਾਂ)

ਇਕ ਆਸ੍ਰਿਤ ਲਈ- ਪਿਨਸ਼ਨ ਦਾ 10 ਫ਼ੀ ਸਦੀ

ਦੋ ਜਾਂ ਦੋ ਤੋਂ ਵਧੀਕ

ਆਸ੍ਰਿਤਾਂ ਲਈ- ਪਿਨਸ਼ਨ ਦਾ 15 ਫੀ ਸਦੀ

(ਏ) ਪਹਿਲੇ ਦਰਜੇ ਦੇ ਰੋਗੀਆਂ ਨੂੰ (ਨਿਰਯੋਗਤਾ ਦੇ ਕਾਰਨ ਦੀ ਕਿਸੇ ਸ਼ਰਤ ਤੋਂ ਬਿਨਾਂ)-ਪਿਨਸ਼ਨ ਦਾ 15 ਫ਼ੀ ਸਦੀ, ਨਰਸਿੰਗ ਅਲਾਊਂਸ। ਆਮ ਬੀਮਾਰੀ ਵਾਲੇ ਪਹਿਲੇ ਦਰਜੇ ਦੇ ਰੋਗੀਆਂ ਦੀਆਂ ਪਿਨਸ਼ਨਾਂ ਵਿਚ ਕੀਤੇ ਇਹ ਵਾਧੇ, ਕੁਲ ਪਿਨਸ਼ਨ ਦੇ 30 ਫ਼ੀ ਸਦੀ ਨਾਲੋਂ ਵਧਣੇ ਨਹੀ ਚਾਹੀਦੇ।

ਦਫ਼ਾ 26. ਨਿਰਯੋਗ ਕਾਮਿਆਂ ਨੂੰ-ਪੁਰਸ਼, 60 ਸਾਲ ਦੀ ਉਮਰ ਟਪਣ ਤੇ, ਅਤੇ ਇਸਤਰੀਆਂ 55 ਸਾਲ ਦੀ-ਉਮਰ ਭਰ ਲਈ ਨਿਰਯੋਗਤਾ ਦੀਆਂ ਪਿਨਸ਼ਨਾਂ ਦਿੱਤੀਆਂ ਜਾਂਦੀਆਂ ਹਨ। ਅਜਿਹੇ ਨਿਰਯੋਗ ਕਾਮਿਆਂ ਦਾ ਦੋਬਾਰਾ ਮੁਆਇਨਾਂ ਉਹਨਾਂ ਦੀ ਅਰਜ਼ੀ ਆਣ ਤੇ ਹੀ ਕੀਤਾ