ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



2

ਪੁਰਾਣੇ ਸਮਿਆਂ ਦੇ ਜ਼ਾਰਸ਼ਾਹੀ ਰੂਸ ਵਿਚ ਪਿਨਸ਼ਨਾਂ ਸਬੰਧੀ ਅਸਲੋਂ ਹੀ ਕੋਈ ਕਨੂੰਨ ਨਹੀਂ ਸੀ, ਸਿਵਾਏ ਉਹਨਾਂ ਥੜੀਆਂ ਜਹੀਆਂ ਪਿਨਸ਼ਨਾਂ ਦੇ, ਜੋ ਜ਼ਾਰਸ਼ਾਹੀ ਅਧਿਕਾਰੀਆਂ ਅਤੇ ਦਰਬਾਰੀ ਅਮੀਰਸ਼ਾਹੀ ਨੂੰ ਦਿਤੀਆਂ ਜਾਂਦੀਆਂ ਸਨ।

ਕਾਮਿਆਂ ਦੀ ਕੁਲ ਗਿਣਤੀ ਦੇ ਸਿਰਫ ਛੇਵੇਂ ਹਿੱਸੇ ਦਾ ਬੀਮਾ ਕੀਤਾ ਜਾਂਦਾ ਸੀ। ਇਹ ਬੀਮਾ ਵੀ ਕਾਮਿਆਂ ਵਲੋਂ ਦਿਤੀ ਗਈ ਰਕਮ, ਜੋ ਉਹਨਾਂ ਦੀ ਆਮਦਨ ਦਾ ਇਕ ਤੋਂ ਤਿੰਨ ਫੀ ਸਦੀ ਹਿੱਸਾ ਹੁੰਦੀ ਸੀ, ਅਤੇ ਮਾਲਕਾਂ ਵਲੋਂ ਦਿਤੇ ਗਏ ਕੁਝ ਹਿੱਸੇ, ਵਿਚੋਂ ਤਾਰਿਆ ਜਾਂਦਾ ਸੀ।

ਕਾਮਿਆਂ ਤੇ ਦਫ਼ਤਰੀ-ਮੁਲਾਜ਼ਮਾਂ ਦੀ ਬੇਓੜਕ ਗਿਣਤੀ, ਜੋ ਉਮਰ ਤੋਂ ਪਹਿਲਾਂ ਹੀ ਬੁਢੇਪੇ ਦਾ ਸ਼ਿਕਾਰ ਹੋ ਜਾਂਦੀ ਸੀ, ਨਿਰਬਾਹ ਦੇ ਇਨਾਂ ਕਿਸੇ ਹਥ-ਠੋਕੇ ਦੇ, ਭੁਖੀ ਮਰਣ ਲਈ ਛਡ ਦਿਤੀ ਜਾਂਦੀ ਸੀ। ਸ਼ਹਿਰਾਂ ਦੀਆਂ ਗੰਦੀਆਂ ਆਬਾਦੀਆਂ, ਨਿਘਰੇ, ਕੰਗਾਲ ਤੇ ਨਿੱਗਰ ਚੁਕੇ ਲੋਕਾਂ ਦੀ ਭਾਰੀ ਗਿਣਤੀ ਨਾਲ ਭਰੀਆਂ ਪਈਆਂ ਸਨ।

ਕੈਮੇਰੋਵੋ ਦੀ "ਸੀਵਰਨਾਇਆ" ਖਾਨ ਦੇ ਫੋਰਮੈਨ ਅਲਿਗਜੰਡਰ ਕਾਲੋਫ਼ ਨੇ ਪੁਰਾਣੇ ਵਕਤਾਂ ਨੂੰ ਯਾਦ ਕਰਦਿਆਂ ਕਿਹਾ———"1911 ਵਿਚ ਮੈਂ ਕੈਮਰਖੋਵੋ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਦਾ ਸੀ। ਉਥੇ ਇਕ ਬੜਾ ਬਿਰਧ ਖਾਣੀ-ਮਜੂਰ ਸੀ, ਜੋ ਰੋਗੀ ਹੋਣ ਕਾਰਨ ਭਾਰਾ ਕੰਮ ਨਹੀਂ ਸੀ ਕਰ ਸਕਦਾ। ਉਸ ਨੂੰ ਉਥੋਂ ਧੱਕਾ ਦੇ ਦਿਤਾ ਗਿਆ। ਕਿਸੇ ਪਰਕਾਰ ਦੀ ਪਿਨਸ਼ਨ ਤਾਂ ਉਦੋਂ ਹੁੰਦੀ ਹੀ ਨਹੀਂ ਸੀ; ਬਸ, ਉਹ ਮੰਗਤਾ ਬਣ ਗਿਆ।"

ਇਹੀ ਹਾਲਤ ਉਹਨਾਂ ਸਮਿਆਂ ਵਿਚ ਹਰ ਜਗ੍ਹਾ ਸੀ। ਜ਼ਾਰ ਸਰਕਾਰ ਨੇ ਕਈ ਵਾਰ ਭਿਖ-ਮੰਗਣ ਤੇ ਅਵਾਰਗੀ ਦੇ ਖਿਲਾਫ਼ ਕਨੂੰਨ ਪਾਸ ਕੀਤੇ, ਪਰ ਭਿਖ-ਮੰਗਿਆਂ ਦੀ ਗਿਣਤੀ ਦਿਨ ਬਦਿਨ ਵਧਦੀ ਹੀ ਗਈ।

ਸੋਵੀਅਤ ਯੂਨੀਅਨ ਵਿਚ, ਬੇਰੁਜ਼ਗਾਰੀ ਦੇ ਖਤਮ ਹੋਣ ਨਾਲ ਅਤੇ ਅਕਤੂਬਰ ਇਨਕਲਾਬ ਪਿਛੋਂ ਚੁੱਕੇ ਗਏ ਦੂਸਰੇ ਸਮਾਜਕ ਕਦਮਾਂ ਸਦਕਾ, ਪਦਾਰਥਕ ਅਰੱਖਿਅਤਾ, ਗਰੀਬੀ ਅਤੇ ਕੰਗਾਲੀ ਦਾ ਫਸਤਾ ਵਢ ਦਿਤਾ ਗਿਆ ਹੈ। ਏਸੇ ਸਿਲਸਿਲੇ ਵਿਚ, ਮਹਾਨ ਮਹਤੱਤਾ ਦਾ ਕੰਮ ਸਮਾਜਕ-ਬੀਮੇ ਦਾ ਹੈ, ਜਿਸ ਕਈ ਪ੍ਰਕਾਰ ਦੀ ਸਮਾਜਕ-