ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

3

ਰਖਿਆ——ਪਿਨਸ਼ਨਾਂ, ਆਰਜ਼ੀ ਨਿਰਯੋਗਤਾ ਸਮੇਂ ਸਹੂਲਤਾਂ, ਬਿਰਧਾਂ ਅਤੇ ਰੋਗੀਆਂ ਲਈ ਆਰਾਮ-ਘਰਾਂ ਦੀ ਸਥਾਪਣਾ, ਵਡਿਆਂ ਟਬਰਾਂ ਵਾਲੀਆਂ ਮਾਵਾਂ ਅਤੇ ਅਨਵਿਆਹੀਆਂ ਮਾਵਾਂ ਨੂੰ ਸਹਾਇਤਾ ਇਤਿ ਆਦਿ-ਲੋਕਾਂ ਨੂੰ ਦਿਤੀ ਹੈ।

ਅਕਤੂਬਰ ਇਨਕਲਾਬ ਦੇ ਪੰਜ ਦਿਨ ਮਗਰੋਂ ਪਹਿਲੀ ਨਵੰਬਰ, 1917 (ਪੁਰਾਣੇ ਕੈਲੰਡਰ ਅਨੁਸਾਰ) ਨੂੰ ਗੌਰਮਿੰਟ ਨੇ "ਸਮਾਜਕ-ਬੀਮੇ ਦਾ ਐਲਾਨ" ਛਾਪਿਆ, ਜਿਸ ਵਿਚ ਕਿਹਾ ਗਿਆ ਕਿ ਕਾਮਿਆਂ ਤੇ ਕਿਸਾਨਾਂ ਦੀ ਬਣੀ ਨਵੀਂ ਸਰਕਾਰ "ਛੇਤੀ ਹੀ ਕਾਮਿਆਂ ਦੇ ਬੀਮੇ-ਸਬੰਧੀ-ਨਾਅਰਿਆਂ ਮੁਤਾਬਿਕ ਮੁਕੰਮਲ ਸਮਾਜਕ-ਬੀਮੇ ਦੇ ਫਰਮਾਨ ਜਾਰੀ ਕਰੇਗੀ।"

1917 ਦੇ ਨਵੰਬਰ ਤੇ ਦਸੰਬਰ ਮਹੀਨਿਆਂ ਵਿਚ ਸੋਵੀਅਤ ਸਰਕਾਰ ਨੇ ਕਈ ਉਚੇਚੇ ਫਰਮਾਨ ਜਾਰੀ ਕੀਤੇ, ਜਿਨ੍ਹਾਂ ਰਾਹੀਂ ਸਾਰੇ ਕਾਮਿਆਂ ਲਈ, ਨਿਕਾਰੇ ਹੋ ਜਾਣ ਦੀਆਂ ਸਭਨਾਂ ਹਾਲਤਾਂ ਵਿਚ, ਮੁਕੰਮਲ ਸਮਾਜਕ-ਬੀਮੇ ਦਾ ਐਲਾਨ ਕੀਤਾ ਗਿਆ। ਇਸ ਨਾਲ ਨਿਰਯੋਗੀਆਂ ਦੀ ਮੰਦੀ ਅਵੱਸਥਾ ਦਾ ਖ਼ਾਤਮਾ ਹੋਇਆ; ਭਵਿਸ਼ ਦਾ ਭੈ ਉਹਨਾਂ ਦੇ ਮਨੋਂ ਲਥਾ। ਸਮਾਜਕ-ਰਖਿਆ, ਜਿਸ ਵਿਚ ਪਿਨਸ਼ਨ-ਸਿਸਟਮ ਵੀ ਸ਼ਾਮਿਲ ਹੈ, ਅਕਤੂਬਰ ਸੋਸ਼ਲਿਸਟ ਇਨਕਲਾਬ ਦੀ ਇਕ ਮਹਾਨ ਦੇਣ ਹੈ।

2. ਪਿਨਸ਼ਨਾਂ ਅਤੇ ਸਮਾਜਕ-ਬੀਮਾ

ਸੋਵੀਅਤ ਯੂਨੀਅਨ ਵਿਚ ਬਿਰਧ, ਰੋਗੀ ਤੇ ਨਿਕਾਰੇ ਲੋਕਾਂ ਲਈ ਪਿਨਸ਼ਨਾਂ, ਪਦਾਰਥਕ-ਰਖਿਆ ਦਾ ਇਕ ਬੜਾ ਜ਼ਰੂਰੀ ਸਾਧਨ ਹਨ। ਪਰ ਸਿਰਫ਼ ਇਹੀ ਨਹੀਂ। ਪਿਨਸ਼ਨਾਂ ਤਾਂ ਸਿਰਫ਼ ਇਕ ਹਿਸਾ ਹਨ, ਉਸ ਸਮਾਜਕ-ਬੀਮੇ ਦਾ, ਜਿਸ ਰਾਹੀਂ ਕਈ ਪਰਕਾਰ ਦੀ ਪਦਾਰਥਕ-ਰਖਿਆ ਲੋਕਾਂ ਨੂੰ ਦਿਤੀ ਜਾਂਦੀ ਹੈ, ਜਿਵੇਂ ਕਿ ਆਰਜ਼ੀ ਤੌਰ ਤੇ ਨਿਕਾਰਾ ਹੋ ਗਏ ਲੋਕਾਂ ਨੂੰ ਸਹਾਇਤਾ, ਪਰਸੂਤ-ਸਹਾਇਤਾ, ਵਡੇ, ਟਬਰਾਂ ਵਾਲੀਆਂ ਅਤੇ ਅਨਵਿਆਹੀਆਂ ਮਾਵਾਂ ਨੂੰ ਸਰਕਾਰੀ ਸਹਾਇਤਾ, ਨਕਲੀ ਦੰਦ ਤੇ ਲੱਤਾਂ ਆਦਿ ਮੁਫ਼ਤ ਲਗਵਾਣ ਦਾ ਪ੍ਰਬੰਧ, ਸਿਹਤਗਾਹਾਂ ਤੇ ਅਰੋਗਤਾ-ਭਵਨਾਂ ਵਿਚ ਇਲਾਜ ਇਤਿ ਆਦਿ ———