ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

4

ਕਈ ਸਾਲਾਂ ਤੋਂ ਰਿਆਸਤੀ ਸਮਾਜਕ-ਬੀਮੇ ਦਾ ਸਿਸਟਮ ਉਨਤੀ ਕਰ ਰਿਹਾ ਹੈ, ਚੰਗੇਰਾ ਬਣ ਰਿਹਾ ਹੈ। ਅਜ, ਇਸ ਦੇ ਖਾਸ ਖਾਸ ਲੱਛਣ ਕੀਹ ਹਨ?

ਪਹਿਲਾ: ਇਸ ਸਿਸਟਮ ਬਲੇ ਸਭ ਕਾਮਿਆਂ ਅਤੇ ਦਫ਼ਤਰੀ ਮੁਲਾਜਮਾਂ ਨੂੰ, ਬਿਨਾਂ ਕਿਸੇ ਛੋਟ ਦੇ, ਬਿਨਾਂ ਕੰਮ ਦੀ ਕਿਸਮ, ਲਿੰਗ, ਸਿਆਸੀ ਤੇ ਧਾਰਮਿਕ ਵਿਚਾਰ ਅਤੇ ਕੌਮੀਅਤ ਦੇ ਕਿਸੇ ਵਿਤਕਰੇ ਦੇ, ਸਹਾਇਤਾ ਦਿੱਤੀ ਜਾਂਦੀ ਹੈ।

ਦੂਸਰਾ: ਕਿਰਤੀ ਲੋਕਾਂ ਨੂੰ ਸਮਾਜਕ-ਬੀਮੇ ਦੇ ਫੰਡ ਵਿਚ ਆਪਣੇ ਪਲਿਓਂ ਕੁਝ ਨਹੀਂ ਪਾਉਣਾ ਪੈਂਦਾ। ਇਹ ਫੰਡ ਅਦਾਰਿਆਂ ਤੇ ਸੰਸਥਾਵਾਂ ਦੀ ਆਮਦਨ 'ਚੋਂ ਹੀ ਕੁਝ ਹਿੱਸਾ ਲੈ ਕੇ ਭਰਿਆ ਜਾਂਦਾ ਹੈ।

ਕਾਮੇ ਤੇ ਦਫ਼ਤਰੀ-ਮੁਲਾਜ਼ਮ ਉਸ ਦਿਨ ਤੋਂ ਹੀ, ਜਦ ਉਹ ਕਿਸੇ ਅਦਾਰੇ ਜਾਂ ਸੰਸਥਾ ਵਿਚ ਕੰਮ ਲਗਦੇ ਹਨ, ਸਮਾਜਕ-ਬੀਮੇ ਥਲੇ, ਹਰ ਪਰਕਾਰ ਦੇ ਨਿਰਬਾਹ ਦੇ ਹਕਦਾਰ ਹੋ ਜਾਂਦੇ ਹਨ।

ਸੋਵੀਅਤ ਸਮਾਜਕ-ਬੀਮਾ ਸਭ ਪਰਕਾਰ ਦੀ ਨਿਰਯੋਗਤਾ———ਬੀਮਾਰੀ, ਸਟ ਪੇਟ ਲਗਣ, ਬੁਢੇਪੇ, ਨਿਕਾਰਾ ਹੋ ਜਾਣ, ਗਰਭ ਤੇ ਪਰਸੂਤ, ਟਬਰ ਦੇ ਕਮਾਊ-ਜੀਅ ਦੇ ਸੁਰਗਵਾਸ ਹੋ ਜਾਣ———ਸਮੇਂ ਪਦਾਰਥਕ-ਰਖਿਆ ਦੇਂਦਾ ਹੈ।

ਮਾਇਕ ਸਹਾਇਤਾ ਤੇ ਪਿਨਸ਼ਨਾਂ ਤੋਂ ਇਲਾਵਾ ਸਮਾਜਕ-ਬੀਮੇ ਦੇ ਫੰਡ ਵਿਚੋਂ ਸੋਵੀਅਤ ਯੂਨੀਅਨ ਦੇ ਕਿਰਤੀ ਲੋਕਾਂ ਲਈ, ਸਿਹਤਗਾਹਾਂ ਤੇ ਆਰਾਮ-ਘਰਾਂ ਵਿਚ, ਬਿਲਕੁਲ ਮੁਫ਼ਤ ਅਤੇ ਜਾਂ, ਬੜੇ ਥੋੜੇ ਖਰਚੇ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ; ਡਾਕਟਰ ਵਲੋਂ ਨੀਅਤ ਕੀਤੀ ਗਈ ਖੁਰਾਕ ਦਿਤੀ ਜਾਂਦੀ ਹੈ ਅਤੇ ਕਾਮਿਆਂ ਤੇ ਦਫਤਰੀ-ਮੁਲਾਜ਼ਮਾਂ ਦੇ ਬਚਿਆਂ ਲਈ ਬਾਲਕ-ਸਭਾਈ ਕੈਂਪਾਂ ਅਤੇ ਬਾਲਕ-ਅਰੋਗਤਾ-ਘਰਾਂ ਵਿਚ ਛੁਟੀਆਂ ਕਟਣ ਦਾ ਬੰਦੋਬਸਤ ਕੀਤਾ ਜਾਂਦਾ ਹੈ। ਏਸੇ ਫੰਡ ਵਿਚੋਂ ਲੋਕਾਂ ਨੂੰ ਅਰੋਗ ਰਖਣ ਲਈ ਹੋਰ ਵੀ ਕਈ ਪਰਕਾਰ ਦਾ ਇੰਤਜ਼ਾਮ ਕੀਤਾ ਜਾਂਦਾ ਹੈ।

ਇਸ ਤਰ੍ਹਾਂ ਸਮਾਜਕ-ਬੀਮੇ ਦੇ ਫੰਡ 'ਚੋਂ ਕਾਮਿਆਂ ਤੇ ਦਫ਼ਤਰੀ-ਮੁਲਾਜ਼ਮਾਂ ਨੂੰ ਦਿਤੀਆਂ ਜਾ ਰਹੀਆਂ ਮਾਇਕ ਸਹਾਇਤਾਵਾਂ ਅਤੇ ਉਚੇਚੀਆਂ ਸਹੂਲਤਾਂ ਨਾਲ ਉਹਨਾਂ ਦੀ ਆਮਦਨ ਵਿਚ ਖਾਸਾ ਵਾਧਾ ਹੋ ਜਾਂਦਾ ਹੈ।