ਸਲੋਕ ਹੀ ਵਧਾਏ ਜਾ ਰਹੇ ਸਨ। ਥੋੜੇ ਕੁ ਸਿਖ ਅਜਿਹੇ ਭੀ ਹੋਣਗੇ, ਜਿਨ੍ਹਾਂ ਨੇ ਨਿਤਨੇਮ ਦੀ ਬਾਣੀ ਦੇ ਸਿਵਾਏ ਹੋਰ ਕੁਝ ਸ਼ਬਦ ਭੀ ਯਾਦ ਕੀਤੇ ਹੋਏ ਸਨ। ਰਬਾਬੀਆਂ ਨੂੰ ਵੀ ਬਹੁਤ ਸ਼ਬਦ ਯਾਦ ਸਨ, ਜੋ ਓਹ ਕੀਰਤਨ ਕਰਦੇ ਸਮੇਂ ਗਾਉਂਦੇ ਸਨ। ਕੁਝ ਸ਼ਬਦ ਕਿਤੇ ਕਿਤੇ ਕਿਸੇ ਟਾਂਵੇਂ ਸਿਖ ਨੇ ਆਪਣੇ ਪਾਠ ਲਈ ਲਿਖ ਵੀ ਰਖੇ ਸਨ, ਖੁਲ੍ਹੇ ਪਤ੍ਰਿਆਂ ਪੁਰ। ਸਿਖ ਆਮ ਤੌਰ ਤੇ ਅਨਪੜ੍ਹ ਸਨ, ਅਤੇ ਇਹਨਾਂ ਦੀ ਬਹੁਤੀ ਗਿਣਤੀ ਆਬਾਦੀ ਦੇ ਨੀਵੇਂ ਤਬਕਿਆਂ ਵਿਚੋਂ ਆਈ ਸੀ। ਸੋ ਬਾਣੀ ਦੀ ਹਾਲਤ ਡਾਢੀ ਬੇਠੁਕੀ ਜਿਹੀ ਸੀ, ਜਿਸ ਕਰਕੇ ਕੁਝ ਸਮਝਦਾਰ ਸਿਖ ਡਾਢੇ ਔਖੇ ਹੋ ਰਹੇ ਸਨ।
ਸ੍ਰੀ ਗੁਰੂ ਅਰਜਨ ਦੇਵ ਨੂੰ ਵੀ ਇਹ ਔਖ ਨਜ਼ਰ ਆ ਰਿਹਾ ਸੀ। ਅਤੇ ਏਸਦੇ ਦੂਰ ਕਰਨ ਦੀ ਫਿਕਰ ਵਿਚ ਸਨ, ਕਿ ਇਤਨੇ ਨੂੰ ਇਕ ਸਿਖ ਆ ਗਿਆ ਅਤੇ ਮਥਾ ਟੇਕ ਕੇ ਬੇਨਤੀ ਕੀਤੀ ਕਿ, ਮਹਾਰਾਜ ਜੀ! ਜਦ ਮੈਂ ' ਗੁਰੂ ਕੇ ਸ਼ਬਦ ਪੜ੍ਹਦਾ ਹਾਂ, ਤਦ ਵਿਚ ਵਿਚ ਅਜਿਹੀ 'ਕਚੀ' ਬਾਣੀ ਵੀ ਆ ਜਾਂਦੀ ਹੈ, ਜਿਸ ਵਿਚ ਚਿੱਤ ਨਹੀਂ ਲਗਦਾ, ਸੋ ਕ੍ਰਿਪਾ ਕਰਕੇ ਮੈਨੂੰ ਸਮਝਾਉ ਕਿ ਗੁਰਬਾਣੀ ਦੀ ਪਹਿਚਾਣ ਕੀਹ ਹੈ? ਕਿਹੜੀ ਗੁਰਬਾਣੀ ਹੈ? ਤੇ ਕਿਹੜੀ ਨਹੀਂ? ਗੁਰੂ ਸਾਹਿਬ ਤਾਂ ਅਗੇ ਹੀ ਏਸ ਵਿਚਾਰ ਵਿਚ ਸਨ, ਭਾਈ ਗੁਰਦਾਸ ਭਲੇ ਨੂੰ ਸਦ ਭੇਜਿਆ, ਅਤੇ ਜੋ ਕੁਝ ਉਸ ਸਿਖ ਨੇ ਕਿਹਾ ਸੀ, ਉਹ ਸੁਣਾਕੇ ਆਖਿਆ:-
ਸ੍ਰੀ ਗੁਰੂ ਕਿਰਪਾ ਪਾਏ, ਸਿਖ ਸ਼ੁਧ ਬੁਧੀ ਕਾਇ,
ਸ੍ਰੀ ਗੁਰੂ ਬਾਣੀ ਸਿਖ, ਅਬ ਤੇ ਪਛਾਨ ਹੈਂ।
ਆਗੇ ਕਲੁ ਬਲ ਪਾਵੈ, ਸ਼ੁਧ ਬੁਧੀ ਨਾ ਰਹਾਵੈ,
ਨਿਜ ਗੁਰਬਾਣੀ ਸਿਖ, ਕੈਸੇ ਕੈ ਸੁ ਜਾਣ ਹੈਂ।
ਤਾਂਤੇ ਗੁਰਬਾਣੀ ਸਬ, ਕੀਜੀਏ ਇਕੱਤਰ ਅਬ,
ਸੋਧ ਗੁਰਬਾਣੀ, ਤਾਂਕੋ ਗ੍ਰੰਥ ਏਕ ਠਾਨ ਹੈਂ।
ਪਰ ਗੁਰਬਾਣੀ ਹੁਣ ਇਕਤ੍ਰ ਕਿਸ ਤਰ੍ਹਾਂ ਹੋਵੇ?
-੧੦ -