ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੧. ਬੀੜ ਤਿਆਰ ਕਰਨ ਦੀ ਲੋੜ

ਗੁਰੂ ਨਾਨਕ ਸਾਹਿਬ ਦੇ ਨਾਮ ਪਰ ਬਾਣੀ ਰਚਨੀ ਤਾਂ ਸਾਧਾਂ ਫ਼ਕੀਰਾਂ ਨੇ, ਓਹਨਾਂ ਦੇ ਵੇਲੇ ਹੀ, ਸ਼ਰ ਕਰ ਦਿੱਤੀ ਸੀ, ਅਤੇ ਗੁਰੂ ਅਰਜਨ ਦੇਵ ਦੇ ਵੇਲੇ ਤਕ ਪੌਣੀ ਸਦੀ ਹੋਰ ਏਸੇ ਠੱਗੀ ਵਿਚ ਲੰਘ ਚੁਕੀ ਸੀ। ਜੇਕਰ ਗੋਸ਼ਟਾਂ, ਸਾਖੀਆਂ ਆਦਿ ਤੋਂ ਜਾਚ ਕਰੀਏ, ਤਦੇ ਇਹ ਨਕਲੀ ਬਾਣੀ ਲਗ ਪਗ ਉਤਨੀ ਕੁ ਹੀ ਬਣ ਚੁੱਕੀ ਸੀ ਜਿੱਨੀਕੂ ਕਿ ਖ਼ੁਦ ਗੁਰੂ ਸਾਹਿਬ ਦੀ ਆਪਣੀ ਰਚੀ 'ਅਸਲੀ ਬਾਣੀ। ਅਤੇ ਦੋਵੇਂ ਤਰ੍ਹਾਂ ਦੀਆਂ ਬਾਣੀਆਂ, 'ਨਕਲੀ' ਵੀ ਤੇ ਅਸਲੀ' ਵੀ, ਸਿਖਾਂ ਵਿਚ ਇਕੋ ਜੇਹੀਆਂ ਫੈਲੀਆਂ ਹੋਈਆਂ ਸਨ। ਕੋਈ ਗ੍ਰੰਥ ਜਾਂ ਪੋਥੀ, ਜਿਸ ਵਿਚ ਅਸਲੀ’ ਗੁਰਬਾਣੀ ਇਕੱਠੀ ਕੀਤੀ ਹੋਵੇ, ਸਿਖਾਂ ਪਾਸ ਮੌਜੂਦ ਨਹੀਂ ਸੀ, ਜਿਸ ਦੀ ਮਦਦ ਨਾਲ ਕਿ ਉਹ 'ਨਕਲੀ' ਤੇ 'ਅਸਲੀ’ ਬਾਣੀ ਵਿਚ ਪਹਿਚਾਣ ਕਰ ਸਕਣ। ਬਾਣੀ ਬਹੁਤ ਕਰਕੇ ਜ਼ਬਾਨੀ ਹੀ ਚਲੀ ਆਉਂਦੀ ਸੀ, ਜਿਸ ਕਰਕੇ 'ਅਸਲੀ’ ਬਾਣੀ ਵਿਚ ਵੀ ਸਹਿਜ-ਸੁਭਾ ਲਫ਼ਜ਼ੀ ਫ਼ਰਕ ਪੈਂਦੇ ਜਾਂਦੇ ਸਨ। ਇਹ ਇਕ ਕੁਦਰਤੀ ਗਲ ਸੀ। ਜਪੁਜੀ, ਆਸਾ ਦੀ ਵਾਰ, ਰਹਿਰਾਸ ਦੇ ਪਹਿਲੇ ਪੰਜ ਸ਼ਬਦ, ਕੀਰਤਨ ਸੋਹਿਲਾ, ਇਹ ਨਿਤਨੇਮ ਦੀਆਂ ਬਾਣੀਆਂ ਤਾਂ ਬਹੁਤਿਆਂ ਨੂੰ ਕੰਠ ਹੋਣਗੀਆਂ। ਭਾਵੇਂ ਨਿਤਨੇਮ ਦੀਆਂ ਬਾਣੀਆਂ ਵਿਚ ਵੀ ਪਿਛਲੇ ਗੁਰੂਆਂ ਦੇ ਕਹੇ ਸ਼ਬਦ ਤੇ*ਬਾਣੀ ਵਿੱਚ ਪਿਛੋਂ ਹੋਰ ਭੀ ਬਹੁਤ ਵਾਧਾ ਹੋਇਆ | ਇਕੱਲ ‘ਪਰਾਣ-ਸੰਗਲੀ' ਪੂਰੇ ੧੧੩ ਅਧਆਇ ਦੀ ਸੀ, ਅਤੇ ਸਾਫ ਗ੍ਰੰਥ ਸਾਹਿਬ ਜਿੱਡੀ ਹੋਣੀ ਚਾਹੀਏ। ਫੇਰ ‘ਰੇਖਤੇ’, ‘ਮੁਨਾਜਾਤ, ਗਿਆਣ ਸੁਰੋਦਯ, 'ਬਾਣੀ ਬਿਹੰਗਮ,' ‘ਕਥਾ ਹਰਿਚੰਦ, ਕਈ ਨਵੀਆਂ ਨਵੀਆਂ ‘ਗੋਸਟਾਂ, ਨਕਲੀ ਫ਼ਾਰਸੀ ਵਿਚ ਕਈ ਕਵਿਤਾਵਾਂ ਆਦਿ ਭੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਲਗ ਗਈਆਂ।