ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - " ਸੰਮਤ ੧੩੨੨ ਦਾ ਤਿਉਹਾਰ ਆ ਗਿਆ। ਬਾਹਰਲੀਆਂ ਸੰਗਤਾਂ ਦੂਰੋਂ ਦੂਰੋਂ ਆਈਆਂ, ਉਹਨਾਂ ਵਿਚ ਹੀ ਦਿੱਲੀ ਦੇ ਕੁਝ ਧਨਾਡ ਖੜੀ ਵੀ ਮਨ, ਜੋ ਦਿੱਲੀ ਦੀ ਸਿਖੀ ਦੀ ਜਿੰਦ ਜਾਨ ਸਨ, ਅਤੇ ਜਿਨ੍ਹਾਂ ਨੇ ਗੁਰੂ ਹਰਿ ਕ੍ਰਿਸ਼ਨ ਜੀ ਦੀ ਵਸੀਅਤ ਆਪਣੀ ਕੰਨੀ ਸੁਣੀ ਹੋਈ ਸੀ । ਜਦ ਚੋਖ ਕੋਸ਼ਬ ਪਿਛੋਂ ਗੁਰੂ ਸਾਹਿਬ ਤਕ ਉਹਨਾਂ ਲੋਕਾਂ ਦੀ ਪਹੁੰਚ ਹੋਈ, ਤਦ ਗੁਰੂ ਸਾਹਿਬ ਨੇ ਆਪਣਾ ਜ਼ਖ਼ਮੀ ਮੋਢਾ ਵਿਖਾਇਆ । ਅਤੇ ਗੁਰੂ ਬਨਣ ਦੇ ਦਿਨ ਤੋਂ ਪਿਛਲੇ ਗੁਜ਼ਰੇ ਵਰੇ ਅੰਦਰ ਜੋ ਸਿਰ ਬੀਤੀ ਸੀ, ਸਭ ਕਹਿ ਸੁਣਾਈ। ਸੰਗਤਾਂ ਸਾਰੀਆਂ ਬਾਹਰ ਦੀਆਂ ਸਨ, ਕੀਹ ਮਦਦ ਕਰ ਸਕਦੀਆਂ ਸਨ ? ਦਿਲੀ ਦੇ ੜੀਆਂ ਨੇ ਸਲਾਹ ਦਿੱਤੀ ਕਿ ਆਪ ਏਸ ਕਲ੍ਹ ਵਿਚੋਂ ਨਿਕਲੇ ਅਤੇ ਦੁਖਨ ਪੁਰਬ ਦੀਆਂ ਸੰਗਤਾਂ ਨੂੰ ਦਰਸ਼ਨ ਦਿਉ ! ਇਹ ਸਲਾਹ ਗੁਰੂ ਸਾਹਿਬ ਦੇ ਆਪਣੇ ਸੁਭਾਉ ਅਤੇ ਖ਼ਿਆਲ ਦੇ ਅਨੁਸਾਰ , ਪਸੰਦ ਆਈ, ਅਤੇ ਦਿਲ ਵਿਚ ਦੇਸ਼ ਛੱਡ ਬਦੇਸ ਚਲੇ ਜਾਣ ਦਾ ਇਰਾਦਾ ਪੱਕਾ ਕਰ ਲਿਆ। ਸੰਗਤਾਂ ਦੇ ਵਿਦਾ ਹੋਣ ਤੋਂ ਥੋੜੇ ਦਿਨ ਪਿਛੋਂ ਹੀ ਡੇਰੇ ਡੰਡੇ ਦੀ ਸੰਭਾਲਨਾ ਕਰ, ਬਕਾਲਾ ਛਡ, ਟੁਰ ਪਏ । ਕਰਤਾਰਪੁਰ ਰਸਤੇ ਵਿਚ ਪੈਂਦਾ ਸੀ,* ਫਗਵਾੜੇ ਤੇ ਗੜਸ਼ੰਕਰ ਹੁੰਦੇ ਕੀਰਤ ਪੁਰ ਜਾ ਰਹੇ ਸਨ। ਗੁਰੂ ਸਾਹਿਬ ਦੇ ਕਾਫ਼ਿਲੇ ਜਾਂ ਸੰਗ ਵਿਚ ਮਾਈਆਂ, ਉਹਨਾਂ ਦਾ ਸਾਲਾ ਕ੍ਰਿਪਾਲ ਅਤੇ ਹੋਰ ਬਹੁਤ ਸਾਰੇ ਅਨਨ ਸਿਖ ਸਨ । ਜਦ ਕਰਤਾਰ ਪੁਰ ਦੇ ਕੋਲ ਲੰਘੇ, ਧੀਰ ਮਲ ਅਤੇ ਉਸਦੇ ਸਾਥੀ ਇਹ ਵੇਖਕੇ ਖ਼ੁਸ਼ ਹੋ ਰਹੇ ਸਨ " " '" ..' a - w -

  • ਬਕਾਲਾ ਪਿੰਡ ਅੰਮ੍ਰਿਤਸਰ ਦੇ 8 fਚ ਬੁਟਾਰੀ ਦੇ ਕੋਲ ਬਿਆਸ ਤੋਂ ਚਾਰ ਕੁ ਮੀਲ ਉਤਰ ਵੱਲ ਹੈ, ਅਤੇ ਕਰਤਰ ਪਰ ਬਿਆਸਾ ਤੋਂ ਦੁਖਨ ਕੋਲ ਕੋਈ ਪੰਦਰਾਂ ਕੁ ਮੀਲ। ਕਰਤਾਰ ਚੋਂ ਜਾਲੰਧਰ ਕੁਲ ਪੰਜ ਮੱਲ ਹੈ, ਅਤੇ ਜਾਲੰਧਰ ਸ਼ਹਿਰ ਦੁਆਬ ਦੇ ਛੋਜਦਾਰ ਦੇ ਰਹਿਣ ਦੀ ਥਾਂ ਸੀ । ਜਾਲੰਧਰ, ਸੂਬਾ ਲਾਹੌਰ ਦੀ ਇਕ 'ਸਰਕਾਰ' (Col1issitaci's Division) ਸੀ । ਛੋਜਦਾਰ ਨੂੰ ਜੋ ਸਰਕਾਰ ਵਿਚ ਹਾਕਮ ਆਲਾ ਹੁੰਦਾ ਸੀ, ਆਪਣੇ ਇਲਾਕੇ ਵਿਚ ਸਾਰੇ ਅਖ਼ਤਿਆਰ ਸੂਬੇਦਾਰ ਵਰਗੇ ਹੁੰਦੇ ਸਨ ।

- *** - - - ੧੦੧ - - - Digitized by Panjab Digital Library / www.panjabdigilib.org