ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਰਸਾਤ ਦਾ ਛੋਕੜ ਅਤੇ ਅਸੂ ਦੇ ਪਹਿਲੇ ਦਿਨ ਸਨ । ਇਹ ਗਲ ਆਮ ਪ੍ਰਸਿਧ ਤੇ ਸਾਰੇ ਸਿੱਖਾਂ ਦੀ ਮੰਨੀ ਹੋਈ ਹੈ ਕਿ ਏਸ ਬੀੜ ਵਿਚ ਇਕ ਵਾਧੂ ਸ਼ਬਦ ਸੂਰਦਾਸ ਦਾ, ਅਤੇ ਇਕ ਸ਼ਬਦ ਮੀਰਾਂਬਾਈ ਦਾ ਪਾਏ ਗਏ ਹਨ, ਜੋ ‘ਆਦਿ-ਬੀੜ ਵਿਚ ਨਹੀਂ ਸਨ । ਭਾਈ ਬਨੋਂਜੀ ਦੀ ਆਗਿਆ ਨਾਲ ਲਿਖਾਰੀ ਨੇ ਪਾਏ, ਜਾਂ ਆਪਣੀ ਮਨ ਮਰਜ਼ੀ ਕੀਤੀ, ਨਹੀਂ ਕਿਹਾ ਜਾ ਸਕਦਾ । ਆਖ਼ਿਰ ਇਹਨਾਂ ਸ਼ਬਦਾਂ ਵਿਚ ਕੁਝ ਭੀ ਸਿਖੀ ਦੇ ਬਰਖ਼ਿਲਾਫ਼ ਜਾਂ ਇਤਰਾਜ਼ ਯੋਗ ਗਲ ਨਹੀਂ ਸੀ, ਦੋਵੇਂ ਸ਼ਬਦ ਗੁਰੂ ਆਸ਼ੇ ਦੇ ਅਨੁਸਾਰ ਹਨ। ਸੂਰਦਾਸੇ ਦਾ ਜੋ ਸ਼ਬਦ ਵਧਾਇਆ ਗਿਆ ਹੈ, ਉਹ ਇਹ ਹੈ : ਛਾਡਿ ਮਨ ਹਰ ਬੇਮੁਖਨ ਕੋ ਸੰਗ । ਕਾਹ ਭਯੋ ਪੈ ਪਾਨ ਪਿਆਇ, ਬਿਖ ਨਹੀਂ ਤਜਤ ਛੁਅੰਗ ॥੧॥ ਰਹਾਉ ॥ ਕਾਗਾਂ ਕਾਪੂਰ ਚ ਗਾਏ, ਸ਼ਾਨ ਨਾਇ ਗੰਗ । | ਖਰ* ਕੋ ਕਹਾ ਅਗਰ ਕੋ ਲੇਪਨ । ਮਰਕਟ ਭੂਖਨ ਅੰਗ । ਪਾਹਨ ਪਤਿਤ ਬਾਨ ਬੇਧੇ, # ਹੋਏ ਨਿਖੰਗs. ਸੂਰਦਾਸ ਕੀ ਕਾਲੀ ਕਮਰੀ, ਚਤ ਨ ਦੂਜਾ ਰੰਗ ॥ ਸਗੋਂ ਜੇਹੜਾ ਸ਼ਬਦ ਸੂਰਦਾਸ ਦਾ ਸਭ ਬੀੜਾਂ ਵਿਚ ਹੈ, ਉਸ ਦੀ ਸ ਤੁਕ ਤੇ ਕੁਝ ਇਤਰਾਜ਼ ਹੋ ਸਕਦਾ ਹੈ : ‘ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉਂ ਕਸ਼ਟੀ ਤਨ ਜੋਕਿ ॥ · ਕਿਉਂਕਿ ਇਸ ਵਿਚ ਕ੍ਰਿਸ਼ਨ ਦੀ ਪੂਜਾ ਦੁੜਾਈ ਹੈ, ਅਤੇ ਹੋਰ ਕਿਸੇ

+ -

ਅਸਲ ਵਿਚ ਕੁਝ ਹੋਰ ਫ਼ਰਕ ਭੀ ਸਨ । ਦੇਖੋ ਸਫ਼ਾ ੧੨੦ ਅਤੇ ੧੪੦ * ਖਰ==ਖੇਤਾ, ਮਰਕਟ==ਬਾਂਦਰ । ਤੇ ਹੋਏ-ਖ਼ਾਲੀ ਹੋਏ । § ਨਿਬੰਗ=ਤਰਕਸ਼, ਭਲਥੇ । ਕਮਰੀ=ਕੰਬਲੀ ।

- - ੧੨੫ - Digitized by Panjab Digital Library / www.panjabdigilib.org