ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/133

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ h " " ਨੂੰ " "" " ਰਿਟ ਆਂ ਹਨ, ਉਹ ਭੀ ਦਰਜ ਕੀਤੀਆਂ, ਕਿਉਂਕਿ ਉਹ ਸੰਮਤ ੧੭੩੨ ਤੋਂ ਪਹਿਲੇ ਦਰਜ ਨਹੀਂ ਸਨ ਹੋ ਸਕਦੀਆਂ ।* . ਮੈਨੂੰ ਮੌਕਿਆਂ ਨਹੀਂ ਮਿਲਿਆ ਕਿ ਮੈਂ ਆਪਣੀ ਤਸੱਲੀ ਕਰ ਸਕਦਾ, ਇਹ ਦੇਖਕੇ ਕਿ ਇਹ ਪੰਜ ਫਾਲਤੂ ਬਾਣੀਆਂ, ਜੋ ਹੁਣ ਬੀੜ ਵਿਚ ਮੌਜੂਦ ਹਨ, ਕਿਸ ਤਰਤੀਬ ਵਿਚ ਦਿਤੀਆਂ ਹਨ, ਕਿਹਨਾਂ ਹਥਾਂ ਨੇ ਲਿਖੀਆਂ ਹਨ, ਕੀ ਇਹਨਾਂ ਦਾ ਲਿਖਣ ਵਾਲਾ ਓਹੋ ਲਿਖਾਰੀ ਸੀ ਜਿਸਨੇ ‘ਭੋਗ ਦੀ ਬਾਣੀ ਲਿਖੀ ਜਾਂ ਕੋਈ ਨਵਾਂ ਹੀ ਲਿਖਾਰੀ ? ਮੈਂ ਕੁਝ , ਸਵਾਲ ਇਕ ਸੱਜਨ ਨੂੰ ਲਿਖ ਭੇਜੇ ਹਨ, ਜੇਕਰ ਮੈਨੂੰ ਇਹਨਾਂ ਦਾ ਜਵਾਬ ਮਿਲ ਗਿਆ ਜਾਂ ਮੈਂ ਦੂਜੀ ਵਾਰ ਆਪ ਮਾਂਗਟ ਗਿਆ, ਤਦ ਕੋਈ ਨਿਸਚਿਤ ਗਲ ਲਿਖ ਸਕਾਂਗਾ । ਪਰ ਏਸ ਗਲ ਦਾ ਮੈਂ ਵੇਰਵਾ ਕਢ ਲਿਆ ਸੀ, ਕਿ ਛੇਕੜ ਪਰ ਸਿਆਹੀ ਕੀ ਬਿਧਿ’ ਤੇ ‘ਰਾਗ ਮਾਲਾ” ਦੇ ਕੇ ਨਾਵੀਂ ਪਾਤਸ਼ਾਹੀ ਦੀ ਸਾਰੀ ਬਾਣੀ ਸਲੋਕਾਂ ਸਮੇਤ ਇਕ ਥਾਂ ਦਿੱਤੀ ਹੈ, ਰਾਗਾਂ ਹਠਾਂ ਵੰਡਕੇ ਹੋਰ ਸ਼ਬਦਾਂ ਦੇ ਵਿਚਕਾਰ ਨਹੀਂ ਦਿਤੀ ਗਈ । ਕਾਰਨ ਇਹ ਕਿ ਰਾਗਾਂ ਹੇਠਾਂ ਥਾਂ ਸਿਰ ਦੇਣ ਲਈ ਕੋਰੀਆਂ ਬਾਵਾਂ ਮੌਜੂਦ ਨਹੀਂ ਸਨ । ਹੋਰ ਪ੍ਰਾਚੀਨ ਬੀੜਾਂ ਵਿਚ ਵੀ ਜੋ ਸੰਮਤ ੧੭੩੨ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਹਨ, ਇਹੋ ਕੁਝ ਕੀਤਾ ਹੈ । ਮਾਂਗਟ ਵਾਲੀ ਬੀੜ ਵਿਚ ਨਾਵੇਂ ਮਹਿਲੇ ਦੀ ਬਾਣੀ ਦੇ ਪਿਛੋਂ ਚਲਿਤੁ ਜੋਤੀ ਜੋਤ ਸਮਾਵਨ ਕਾ’ ਆਉਂਦਾ ਹੈ; ਨੌ ਗੁਰੂਆਂ ਦੇ ਚਲਾਣੇ ਦੀਆਂ ਬਿਤਾਂ ਦਿਤੀਆਂ ਹਨ । ਸਾਫ਼ ਸਿਧ ਹੈ ਕਿ ਇਹ ਸਭ ਵਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਲਿਖਕੇ ਪਾਏ ਗਏ, ਜਾਂ ਉਸਤੋਂ ਵੀ ਕੁਝ ਪਿਛੋਂ । ਪਰ ਇਹ ਪਿਛੋਂ ਪਾਈਆਂ ਬਾਣੀਆਂ ਅਸਲ ਬੰੜ ਪੁਰ ਕੋਈ ਦੇਖ ਅਗੇ ਜਾ ਕੇ Addendi -੧੨੯ Digitized by Panjab Digital Library / www.panjabdigilib.org