ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/165

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਈ ਬਨੋਂ ਦੀ ਬੀੜ ਤੋਂ ਸਿਧੀ ਨਕਲ ਸੀ, ਜਿਸਤੇ ਵਾਸੁ ਵਾਲੀ ਬੀੜ : ਦਾ ‘ਜਪੁ’ ਗੁਰੂ ਰਾਮਦਾਸ ਵਾਲੇ ਜਪ ਤੋਂ ਤੀਜੀ ਥਾਂ ਨਕਲ ਸੀ । (੨) ਗੁਰੂ ਹਰ ਗੋਬਿੰਦ ਸਾਹਿਬ ਅਤੇ ਉਹਨਾਂ ਦੇ ਪੁੜ ਘੋੜਿਆਂ ਦੇ ਜਨਮ, ਮਰਨ, ਵਿਆਹ ਆਦਿ ਦੀਆਂ ਤਾਰੀਖਾਂ ਅਤੇ ਹੋਰ ਕਈ ਘਟਨਾਆਂ ਦੀਆਂ ਤਾਰੀਖਾਂ ਗੁਰੂ ਤੇਗ ਬਹਾਦਰ ਦੇ ਸਮੇਂ ਤਕ, ਜੋ ਗੁਰੂ . ਹਰਗੋਬਿੰਦ ਸਾਹਿਬ ਦੇ ਚਲਾਣੇ ਦੇ ਸੰਮਤ ਤੋਂ ਹਿਸਾਬ ਕਰਕੇ ਗੁਰ.. ਪ੍ਰਣਾਲੀਆਂ ਆਦਿ ਲਿਖਣ ਵਾਲਿਆਂ ਨੇ ਦਿਤੀਆਂ ਹਨ, ਉਹਨਾਂ ਵਿਚ ਗੜ ਬੜ ਅਤੇ ਗ਼ਲਤੀਆਂ, ਏਸੇ ਸੰਮਤ ਦੀ ਬੇਥਵੀ ਕਰਕੇ |: ਹੋਈਆਂ ਹਨ, ਅਤੇ ਉਹ ਭੀ ਇਕ ਬਚੇ ਦੀ ਹਥੀਂ ਲਿਖੇ ਜਾਣ ਕਰਕੇ, | ਜਿਸ ਵਿਚ ਉਸ ਬਚੇ ਨੇ ਸ਼ਾਇਦ ਅਦਬ ਦੇ ਖ਼ਿਆਲ ਨਾਲ ਆਪਣੇ ਦਾਦੇ ਦਾ ਨਾਮ ਨਹੀਂ ਦਿੱਤਾ । ਸ੍ਰੀ ਹਰਿ ਕ੍ਰਿਸ਼ਨ ਜੀ ਨੇ ਦਾਦੇ ਦੇ ' ਚਲਾਣੇ ਦੀ ਥਿਤਿ ਦੇਕੇ ਖ਼ਾਲੀ ਇਹ ਲਫ਼ਜ਼ ਲਿਖੇ, ਸ੍ਰੀ ਸਤਿਗੁਰੂ ਬਾਬਾ : ਜੀ ਸਾਹਮਣੇ।‘ਗੁਰੂ ਸਤਿਗੁਰੂ’ ਇਹ ਸਾਰੇ ਘਰ ਦਿਆਂ ਲੋਕਾਂ ਵਾਸਤੇ ਦੇ ਖ਼ਿਤਾਬ ਸੀ, ਨਹੀਂ ਤਾਂ ਬਾਬਾ ਗੁਰਦਿੱਤਾ ਕਦੇ ਸਤਿਗੁਰੂ ਨਹੀਂ ਸਨ ਬਣੇ । ਜੀਉਂਦੇ ਹੁੰਦੇ ਅਤੇ ਅਠਾਰਾਂ ਉੱਨੀ ਵਰੇ ਦੀ ਉਮਰ ਵਿਚ ਨੂੰ ਨਾ ਚਲ ਵਸਦੇ, ਤਾਂ ਭਾਵੇਂ ਗੁਰੂ ਗੱਦੀ ਉਹਨਾਂ ਨੂੰ ਮਿਲਦੀ ਉਹ ਭੀ | : ਸ਼ਾਇਦ ਹੀ, ਕਿਉਂ ਜੋ ਬਾਬਾ ਸ੍ਰੀ ਚੰਦ ਦੇ ਮੰਗਣ ਪੁਰ ਗੁਰੂ ਹਰ ਗੋਬਿੰਦ ਆਪਣਾ ਇਹ ਬਚਾ, ਉਹਨਾਂ ਦੇ ਚੜ੍ਹ ਚੁੱਕੇ ਸਨ, ਅਤੇ ਬਾਬਾ ਸ੍ਰੀ ਚੰਦ ਨੇ ਬਾਬਾ ਗੁਰਦਿੱਤਾ ਨੂੰ ਆਪਣੀ ਸੇਲੀ ਟੋਪੀ ਦੇ ਕੇ ਆਪਣੇ | · : ਪਿਛੇ ਉਦਾਸੀ ਸਮਪਰਦਾਇ ਦਾ ਮਹੰਤ ਬਣਾਇਆ ਸੀ ਅਤੇ ਬਾਬਾ ਗੁਰਦਿੱਤਾ ਦੇ ਹੀ ਚਾਰ ਮੁਖੀ ਚੇਲਿਆਂ ਤੋਂ ਉਦਾਸੀਆਂ ਦੇ ਚਾਰ | ਧੂਏਂ ਚਲੇ ਹਨ । ਜਿਸ ਤਰ੍ਹਾਂ ਵਾਸੂ ਵਾਲੀ ਬੀੜ ਵਿਚ ਬਾਬਾ ਗੁਰਦਿਤਾ ਦੇ ਚਲਾਣੇ . ਦਾ ਸੰਮਤ ਹੇਠਾਂ ਵਲ ਗੁਰੂ ਹਰ ਗੋਬਿੰਦ ਸਾਹਿਬ ਦੇ ਨਾਮ ਨਾਲ ਜੁੜਿਆ ਨੂੰ ਮਿਲਦਾ ਹੈ, ਉਸੇ ਤਰ੍ਹਾਂ ਅਖਨੂਰ (ਜਮੂ) ਦੀ ਇਕ ਪ੍ਰਾਚੀਨ . - ੧੫੯ • Digitized by Panjab Digital Library | www.panjabdigilib.org .