ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੪) ਸੂਰਦਾਸ ਦੇ ਵਾਧੂ ਸ਼ਬਦ ਦੀ ਖਾਲੀ ਪਹਿਲੀ ਤੁਕ ਹੁੰਦਿਤੀ ਹੈ: ਸਾਰਾ ਸ਼ਬਦ ਲਿਖ ਕੇ ਉਸ ਪਰ ਹੜਤਾਲ ਨਹੀਂ ਫੇਰੀ, ਜਿਸਤਰ੍ਹਾਂ ਕਰਤਾਰ ਪੁਰ ਵਾਲੀ ਬੀੜ ਵਿਚ: “ਛਾਡਿ ਮਨ ਹਰ ਬੇ-ਮੁਖਨ ਕੋ ਸੰਗ।” ਦੂਸਰਾ ਸ਼ਬਦ ਸੂਰਦਾਸ ਦਾ ਪੂਰਾ ਦਿੱਤਾ ਹੈ । (੫) ਰਾਗ ਮਾਰੂ ਹੇਠਾਂ ਮੀਰਾਂ ਬਾਈ ਦਾ ਸ਼ਬਦ: “ਮਨ ਹਮਾਰਾ ਬਾਂਧਿਓ ਕੰਵਲ ਨੈਣ ਆਪਣੇ ਰੁਣ', ਦਿੱਤਾ ਹੈ, ਪਰ ਹੜਤਾਲ ਨਹੀਂ ਫੇਰੀ ਹੋਈ। (੬) ਨਾਵੇਂ ਗੁਰੂ ਦੀ ਬਾਣੀ ਥਾਂ ਸਿਰ ਰਾਗਾਂ ਹੇਠਾਂ ਦਿਤੀ ਹੈ, ਅਤੇ ਸ਼ਲੋਕ ਵਖਰੇ ‘ਭੋਗ ਦੀ ਬਾਣੀ ਨਾਲ ਦਿੱਤੇ ਹਨ । ਰਾਗ ‘ਜੈਜਾਵੰਤੀ’ ਛੇਕੜ ਪਰ ੩੧ ਵਾਂ ਰਾਗ ਨਹੀਂ ਬਨਾਇਆ, ਸਗੋਂ ਜੈਤਸਰੀ ਰਾਗ ਦੇ ਪਿਛੇ ਦਿੱਤਾ ਹੈ । (੭) “ਭਰਾ ਦੀ ਬਾਣੀ ਦੇ ਪਿਛਲੇ ਹਿੱਸੇ ਵਿਚ ਬਾਣੀਆਂ ਹੇਠ ਲਿਖੀ ਤਰਤਬ ਸਿਰ ਹਨ:(ਉ) ਸਲੋਕ ਕਬੀਰ (੨੪੪) ਸਲੋਕ ਫ਼ਰੀਦ (੧੩੦) ਸਵੈਯੇ ਸ੍ਰੀ ਮੁਖਵਾਕ । (ਸ) ਸਵੈਯੇ ਭੱਟਾਂ ਕੇ । (ਹ) ਸ਼ਲੋਕ ਵਾਰਾਂ ਤੇ ਵਧੀਕ । (ਕ) ਸਲੋਕ ਨਾਵੇਂ ਮਹਿਲਕੇ (੫੭) ਏਥੇ ਕੋਈ ਥਾਂ ਨਾ ਛੱਡਕੇ ਫਾਲਤੂ ਬਾਣੀਆਂ ਏਸ ਤਰ੍ਹਾਂ ਪੂਰ ਚਲਦੀਆਂ ਹਨ:(ਖ) ਸ਼ਲੋਕ ਜਿਤ ਕਰ ਲਖ ਮੁਹਮਦਾ । (ਗ) ਗੋਸ਼ਟ ਮਲਾਰ ਨਾਲ ਹੋਈ। (ਘ) ਮੁੰਦਾਵਣੀ (ਦਵੇਂ ਸ਼ਲੋਕ) । ਏਥੇ ਚੋਖੀ ਥਾਂ ਛੱਡੀ ਹੈ। ਫੇਰ ਆਉਂਦੀਆਂ ਹਨ ਬਾਣੀਆਂ:-- (੩) ਰਤਨਮਾਲਾ, ਮਾਮੂਲੀ ਟਿਪੱਨੀ ਸਮੇਤ (ਚ) ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ । - ੧੬੧ - Digitized by Panjab Digital Library / www.panjabdigilib.org