ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/199

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਗ ਰਾਮਕਲੀ ਵਿਚ ਪੰਜਵੇਂ ਮਹਲੇ ਦਾ ਇਕ ‘ਛੰਤ' ਹੈ, ਜਿਸ ਦੀਆਂ ਖ਼ਾਲੀ ਦੇ ਹੀ ਪਾਲਾਂ ਦਿਤੀਆਂ ਹਨ, ਚਾਰ ਪਦ ਹੋਰ ਛੰਦਾਂ ਵਾਂਗ ਹੋਣੇ ਚਾਹੀਦੇ ਸਨ । ਏਸ ਪੂਰੇ ਛੰਤ ਵਾਸਤੇ ਕੋਰੀ ਥਾਂ ਛਡੀ ਹੈ, ਪਿਛੋਂ ਲਿਖਣ ਦਾ ਖ਼ਿਆਲ ਸੀ । “ਸਭ ਮਹਿ ਰਹਿਆ ਸਮਾਇ ਜੀਉ ॥੪॥੪॥’ ਦੇ ਪਿਛੋਂ ਏਸ ਛੰਤ ਦੀ ਪਹਿਲੀਆਂ ਦੋ ਪਾਲਾਂ ਇਉਂ ਦਿਤੀਆਂ ਹਨ : ਰੁਣ ਝੰਝਨੜਾ ਗਾਓ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਅੜਾ ਫਲੁ ਪਾਵਹੁ ॥ ਇਕ ਮੋਟੇ ਅੱਖਰਾਂ ਦਾ ਛਾਪੇ ਦਾ ਗ੍ਰੰਥ ਸਾਹਿਬ ਵੀ (੧੬੫੦ ਸਫੇ ਵਾਲਾ) ਕਾਨਗੜ ਮੌਜੂਦ ਸੀ, ਉਸ ਨਾਲ . ਟਾਕਰਾ ਕੀਤਾ ਗਿਆ, ਉਸ ਵਿਚ ਵੀ ਖ਼ਾਲੀ ਏਹੋ ਦੋ ਤੁਕਾਂ ਸਨ। ਭਾਈ ਹਰਨਾਮ ਸਿੰਘ ਵਾਲੀ ਸਫਰੀ ਜਿਲਦ, ਜੋ ਗੁਰਮਤ ਪੈਸ, ਅੰਮ੍ਰਿਤਸਰ ਵਿਚ ਛਪੀ ਹੋਈ ਹੈ, ਉਸ ਵਿਚ ਇਹੋ ਦੋ ਹੀ ਸਤਰਾਂ ਹਨ। ਮੈਂ ਸੁਣਦਾ ਹਾਂ ਕਿ ਹੋਰ ਛਾਪੇ ਦੇ ਗ੍ਰੰਥ ਸਾਹਿਬਾਂ ਵਿਚ ਵੀ ਦੋ ਹੀ ਸਤਰਾਂ ਹੁੰਦੀਆਂ ਹਨ । ਪਰ ਸੰਮਤ ੧੭੮੬ ਦੀ ਇਕ ਬੀੜ ਵਿਚ ਇਹ ਪੂਰਾ ਛੰਤ ਦਿੱਤਾ ਹੈ, ਜੋ ਅਸੀਂ ਅਗੇ ਚਲ ਕੇ ਦਿਆਂਗੇ , ਸੰਮਤ ੧੭੧੮ ਵਾਲੀ ਬੀੜ ਵਿਚ ਦੋ ਸਤਰਾਂ ਹੀ ਲਿਖ ਕੇ ਬਾਕੀ ੨੨ ਤੁਕਾਂ ਲਈ ਕੋਰੀ ਥਾਂ ਛਤੀ ਹੋਣੀ ਦਸਦੀ ਹੈ ਕਿ “ਅਸਲ, ਭਾਵ ਆਦਿ ਬੀੜ ਵਿਚ ਏਥੇ ਹੜਤਾਲ ਫੇਰੀ ਹੋਈ ਸੀ । ਭੋਗ ਦੀ ਬਾਣੀ ਦੀ ਤਰਤੀਬ ਏਸ ਬੀੜ ਵਿਚ ਏਸ ਤਰਾਂ ' ਪੁਰ ਹੈ : ਸਲੋਕ ਸਹਸਕ੍ਰਿਤੀ ਮਹਲਾ ੧ ॥ ਸਲੋਕ ਸਹਸਕ੍ਰਿਤਿ ਮਹਲਾ ੫ ॥ ਗਾਥਾ ਵਹੇ ॥ ਚਉਬੋਲੇ ॥ - ੧੯੧ - Digitized by Panjab Digital Library / www.panjabdigilib.org