ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/221

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- ਦਾ ਸਫਾ ('l'itio Pige) ਹੀ ਲਿਆ ਹੈ, ਜਿਸ ਉਤੇ ਲੀਕਾਂ ਖਿਚਕੇ ਕੁਝ ਖ਼ਾਨੇ ਬਣਾਏ ਹਨ, ਅਤੇ ਬੇਲ-ਬੂਟੇ ਪਾਣੇ ਸਨ ਪਰ ਨਹੀਂ ਪਾਏ ਗਏ । ਓਥੇ ਲਿਖਿਆ ਹੈ: ' .““ਲਿਆ ਗਿਰੰਥ ਮਾਧੋ ਬਨ ਉਸ ਤੋਂ ਹੇਠਾਂ ਛੋਟੇ ਖ਼ਾਨਿਆਂ ਵਿਚ ਇਹ ਲਫ਼ਜ਼ ਲਿਖੇ ਹਨ : ‘ਸਤਿਗੁਰ " ੧ਓ ਸਤਿਗੁਰੂ’ । ਪਤੇ ੩੬੦ ਦੇ ਪਿਛਲੇ ਪਾਸੇ ਪਹਿਲੇ ਛੇ ਗੁਰੂਆਂ ਦੇ ਜੋਤੀ ਜੋਤ ਸਮਾਣ ਦੇ ਥਿਤ ਸੰਮਤ ਦਿਤੇ ਹਨ । ਪਹਿਲੇ ਪੰਜ ਸੰਮਤ ਇਕ ਲਿਖਾਰੀ ਦੇ ਹਥ ਦੇ ਹਨ, ਅਤੇ ਪਿਛੇ ਦੋ ਕਿਸੇ ਹੋਰ ਹਥ ਦੇ ਇਸ ਤਰਾਂ ਪੁਰ :ਸੰਮਤ ੧੬੯੬ ਚੇਤ ਸੁਦੀ ਦਸਮੀ ਸ੍ਰੀ ਬਾਬਾ ਗੁਰਦਿਤਾ ਜੀ ਸਮਾਣੇ ॥ ਸੰਮਤ ੧੭੧ ਚੋੜ ਮੁਦੀ ਪੰਚਮੀ ਸ੍ਰੀ ਗੁਰੂ ਹਰਗੋਬਿੰਦ ਜੀ ਸਮਾਣੇ ਕੀਤੇ । ਸੰਮਤ ੧੬੬੫ ਦੀ ਥਾਂ ਸੰਮਤ ੧੬੯੬ ਗ਼ਲਤ ਲਿਖਿਆ ਹੈ । ਸੰਮਤ ੧੭੦੧ ਲਿਖਣਾ ਨਹੀਂ ਆਇਆ । ਕੀਰਤਿ ਤੋਂ ਮਤਲਬ ਕੀਰਤਿਪਰ ਤੋਂ ਹੈ, ਪੁਰ ਲਿਖਣ ਹਹਿ ਗਿਆ ਹੈ। ਇਹ ਸੰਮਤ ਕਿਸੇ ਵਖਰੇ ਤੇ ਪੂਰ ਨਹੀਂ ਹਨ, ਸਗੋਂ ਕਿਸੇ ਹੋਰ ਗ੍ਰੰਥ ਸਾਹਿਬ ਦੇ ਪਿਛੋਂ * ਕੋਰੇ ਵਰਕੇ ਕਢਕੇ ਏਥੇ ਜੜੇ ਹਨ, ਕੋਰੇ ਵਰਕਿਆਂ ਪਰ ਹਾਸ਼ੀਏ ਦੀਆਂ ਖ਼ਾਸ ਤਰਾਂ ਦੀਆਂ ਲੀਕਾਂ ਖਿਚੀਆਂ ਇਹ ਗਲ ਦਸ ਰਹੀਆਂ ਹਨ | ਪਰ ਛੇ ਗੁਰੂਆਂ ਦੀ ਬਿਤਾਂ ਦਾ ਹੋਣਾ ਏਸ ਲਿਖਤ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਵਕਤ ਦੀ ਲਿ ਸਿਧ ਕਰ ਰਿਹਾ ਹੈ । ਏਸੇ ਤਰਾਂ ਕਿਸੇ ਹੋਰ ਗ੍ਰੰਥ ਸਾਹਿਬ ਦੇ ਪਹਿਲੇ ਪੰਜ ਵਟਕੇ ਜੋ ਪਤਲੇ ਪਰ ਘਟੇ ਹੋਏ ਕਾਗਜ਼ ਦੇ ਹਨ, ਲੇਕੇ ਓਹਨਾਂ ਪਰ ਪਤੇ ਦੇ ਅੰਕ ੪੦ ਤੋਂ ੪੪ ਦੇਕੇ ਜਿਲਦ ਅੰਦਰ ਬਝੇ ਹਨ ! ਅਤੇ ਪਤੇ ੪੦ ਦੇ ਪਹਿਲੇ ਸਫੇ ਪਰ ਇਕ ਹੋਰ ਨਿਸ਼ਾਣ ਹੈ, ਜਿਸਦੀ ਲਿਖਤ ਦੂਜਿਆਂ ਨਾਲੋਂ ਕੁਝ ਵਖਰੀ ਹੈ । - --

  • * *

Digitized by Panjab Digital Library / www.panjabdigilib.org