ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/246

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੋਭਾ ਭਾਵੇਂ ਕੋਈ ਅੱਖਰ ਰਹਿ ਜਾਵੇ, ਜਾਂ ਲਗ ਮਾੜਾ ਬਦਲ ਜਾਏ ਜਾਂ ਕਿਤੇ ਭੁਲ ਭੁਲੇਖੇ ਇਕ ਲਫ਼ਜ਼ ਦੀ ਥਾਂ ਉਸਦਾ ਪਰਯਾਯ (ਮੁਰਾਦਿ ਲਫ਼ਜ਼) ਆ ਜਾਏ, ਇਹ ਗਲਾਂ ਉਹਨਾ ਦੇ ਵਸ ਤੋਂ ਬਾਹਰ ਸਨ। ਪਿਛੋਂ ਸੋਧਕੇ ਵੀ ਇਹੋ ਜਿਹੀਆਂ ਉਕਾਈਆਂ ਰਹਿ ਜਾਂਦੀਆਂ ਸਨ। ਹੜਤਾਲ ਰੁਠੀ ਵਿਚ ਘੋਲਕੇ ਉਹਨਾਂ ਨੇ ਪਾਸ ਰਖੀ ਹੁੰਦੀ ਸੀ, ਕਾਲੀ ਸਿਆਹੀ ਛੇਤੀ ਧੋਤੀ ਨਹੀਂ ਸੀ ਜਾਂਦੀ, ਸੋ ਮੁਖੀ ਤੇ ਮੁਖੀ ਮਾਰਕੇ ਰੱਖ ਦੇਂਦੇ ਸਨ । ਸ ਝਪਕੇ ਸਾਢ । ਜੇਕਰ *ਆਦਿ-ਬੀੜ’ ਵਿਚ ਗੁਰੂ ਸਾਹਿਬ ਨੇ ਪਤਰੇ ਸੋਧ ਕੇ ਲਿਖ ਦਿਤਾ ਸ਼ਧ’ ਜਾਂ ‘ਸ਼ੁਧ ਕੀਚੈ', ਤਦ ਇਹਨਾਂ ਭੀ ਓਹੋ ਲਫ਼ਜ਼ ਉਥੇ ਹੀ ਲਿਖ ਦਿਤੇ; ਜੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਵਾਸਤੇ ਹਿਦਾਯਤ ਲਿਖੀ ਸੀ ਕਿ “ਇਹ ਸ਼ਲੋਕ ਪਹਿਲੇ ਅਰ ਪਾਛੇ ਪੜਨਾ’ ਤਦ ਇਹਨਾਂ ਭੀ ਉਹੋ ਲਫ਼ਜ਼ ਦੁਹਰਾ ਦਿਤੇ। ਜੇ ਕਿਧਰੇ ਕੋਈ ਅਖਰ ਕਿ ਅੰਕ ਕਿ ਲਗ ਵਧ ਘਟ ਪੈ ਗਈ, ਤਦ ਉਹ ਭੀ ਉਸੇ ਤਰਾਂ ਬਨਾ ਛੱਡੀ। ਤਾਂ ਤੇ ਅਸੀਂ ਇਕ ਅਨਟੁਟ ਨਿਯਮ, ਬਨਾ ਸਕਦੇ ਹਾਂ ਕਿ ਜੇ ਕਿਸੇ ਹੋਰ ਤਰਾਂ, ਸੁਥਰੇ ਸੰਵਾਰ ਕੇ ਲਿਖੇ ਉਤਾਰੇ ਵਿਚ ਕੋਈ ਤੁਕ’ ਕਿ ਵਾਕ ਨਹੀਂ ਹੈ, ਤਦ ਉਹ ਤੁਕ` ਕਿ ਵਾਕ` ਉਸ ਦੀ ਅਮਲ ਵਿਚ ਵੀ ਨਹੀਂ ਸੀ । ਏਸ ਨਿਯਮ ਨੂੰ ਹੁਣ ਵਰਤਕੇ ਦੇਖੋ (ਉ) ਅਨੇਕਾਂ ਪ੍ਰਾਚੀਨ ਬੀੜਾਂ ਹਨ ਜਿਨ੍ਹਾਂ ਵਿਚ ਨੌਂ ਵਾਰਾਂ ਦੇ ਸਿਰ ਪਰ ਨੌਂ ਧੁਨੀਆਂ ਨਹੀਂ ਦਿਤੀਆਂ । ਇਹ ਨਹੀਂ ਕਿ ਕਿਸੇ ਇਕ ਥਾਂ ਇਕ ਅਧੀ ਛੁਟ ਗਈ ਹੈ । ਨਹੀਂ ! ਨਵਾਂ ਹੀ ਵਾਰਾਂ ਦੇ ਸਿਰਾਂ ਪਰ ਨੌਵੇਂ ਧੁਨੀਆਂ ਹੈ ਨਹੀਂ । ਨਤੀਜਾ ਸਾਫ਼ ਹੈ ਕਿ ਇਹ ਧਨੀਆਂ ਭਾਈ ਗੁਰਦਾਸ ਦੇ ਹਥ ਦੀ ਲਿਖੀ ਆਦਿ ਬੀੜ” ਵਿਚ ਨਹੀਂ ਸਨ, ਜਿਸ ਤਰਾਂ ਕਿ ਬੁੜੇ ਸੰਧੂ ਵਾਲੀ ਬੀੜ, ਜਾਂ ਸੰਮਤ ੧੭੨੮ ਵਾਲੀ ਬੀੜ ਵਿਚ ਨਹੀਂ ਹਨ । ਸਿਖਾਂ ਅੰਦਰ ਇਹ ਪਕੀ -੨੩੬ Digitized by Panjab Digital Library / www.panjabdigilib.org