ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁਰਾਤਨ ਬੀੜਾਂ ਵਿਚ ਆਈ ਇਕ colophon ਜਾਂ ਟਿੱਪਨੀ ਤੋਂ ਪਤਾ ਲਗਦਾ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਨੇ ਪਾਠ ਲਈ ‘ਜਪੁਜੀ ਆਪਣੀ ਹਥੀਂ ਨਕਲ ਕੀਤਾ ਹੋਇਆ ਸੀ । ਇਸਨੂੰ ਪ੍ਰਮਾਣਕ ਅਤੇ ਸ਼ੁਧ ਮੰਨਕੇ ਗ੍ਰੰਥ ਸਾਹਿਬ ਦੇ ਲਿਖਾਰੀਆਂ ਨੇ ਜਪੁਜੀ ਵਾਲਾ ਭਾਗ ਗੁਰੂ ਰਾਮਦਾਸ ਦੀ ਹਥੀਂ ਲਿਖੀ ਸੈਂਚੀ ਤੋਂ ਨਕਲ ਕੀਤਾ, ਅਤੇ ਏਸ ਗਲ ਨੂੰ ਐਡਾ ਜ਼ਰੂਰੀ ਸਮਝਿਆ ਕਿ ਏਸਦਾ ਜ਼ਿਕਰ ਕਰਨਾ ਆਪਣੇ ਲਈ ਠੀਕ ਜਾਤਾ ! ਇਕ ਬੀੜ ਵਿਚ, ਜੋ ਬੜੀ ਜ਼ਰੁਰੀ ਬੀੜਾਂ ਵਿਚੋਂ ਹੈ, ਇਸ ਜਪੁਜੀ ਦੀ ਨਕਲ ਤੋਂ ਨਕੱਲ ਕਰਦੇ ਯਾਹਰਵੀਂ ਥਾਂ ਨਕਲ ਕਰਨ ਦਾ ਜ਼ਿਕਰ ਹੈ। ਇਹ, ਭੀ ਮਾਲੁ ਦੇਂਦਾ ਹੈ ਕਿ ਭਾਈ ਗੁਰਦਾਸ ਦੇ ਹਥੀਂ ਲਿਖ ਆਦਿ ਬੀੜ ਵਿਚ ਵੀ 'ਜਪੁਜੀ' ਗੁਰੂ ਰਾਮਦਾਸ ਦੇ ਲਿਖੇ ‘ਜੰਪ ਤੋਂ ਨਕਲ ਕੀਤਾ ਗਿਆ ਸੀ । | ਗੁਰੂ ਰਾਮਦਾਸ ਜੀ ਦੀ ਆਪਣੀ-ਬਾਣੀ ਅਵਸ਼ਯ , ਗੁਰੂ ਅਰਜਨ ਵੇਵ ਦੇ ਹਥ ਆਈ, ਅਤੇ ਜਿਤਨੀ ਬਾਣੀ ਉਹ ਖ਼ੁਦ ਏਸ ਵੇਲੇ ਤਕ ਰਚ ਚਕੇ , ਬੰਨ, ਉਹ ਭੀ ਉਹਨਾਂ ਪਾਸ ਸੀ, ਜਿਸਦੀ ਲੋੜ ਅਨੁਸਾਰ ਸੰਸ਼ੁਧੀ ਕਰਕੇ ਗੁੰਬ ਸਾਹਿਬ ਵਿਚ ਦਰਜ ਕਰ ਦਿਤੀ। ਬੀੜ ਤਿਆਰ ਕਰਦਿਆਂ ਵੀ ਬਹੁਤ ਸਾਰੀ ਬਾਣੀ “ਸੁਖਮੰਨੀ” ਆਦਿ ਗੁਰੂ ਸਾਹਿਬ ਨੇ ਰਚੀ । ਇਹ ਰਚਨਾਂ ਉਹ ਦੁਪਹਿਰੋਂ ਪਿਛੇ ਜਾਂ ਰਾਤੀਂ ਕਰਦੇ ਸਨ। ਤਾਂਤੇ ਵੱਡੀ ਗੱਲ ਗੁਰੁ ਨਾਨਕ ਸਾਹਿਬ ਦੀ ਬਾਣੀ ਇਕੱਠੀ ਕਰਨ ਦੀ ਸੀ, ਜਿਸਨੂੰ ਸੋਧਕੇ ਇਕ ਗ੍ਰੰਥ ਬਾਣਇਆ ਜਾਏ । ਜਦ ਗੁਰੂ ਸਾਹਿਬ

  • ਹਜ਼ਾਰੇ ਦੇ ਸਬਦਾਂ ਵਿਚ ਪਹਿਲੇ ਸ਼ਬਦ ਦੇ ਚਾਰ ਬੰਦ ਆਪਨੇ ਗੁਰੂ ਬਨਨ ਤੋਂ ਪਹਿਲੇ ਬਨਾਏ ਸਨ। ਇਹ ਉਹ ਚਿਠੀਆਂ ਸਨ ਜੋ ਪਿਤਾ-ਗੁਰੂ ਰਾਮਦਾਸ ਨੂੰ ਲਾਹੌਰ ਲਿਖੀਆਂ ਸਨ । ਪਰ ਜਿਸ ਤਰ੍ਹਾਂ ਕਿ ਓਹ ਗਰੰਥ ਸਾਹਿਬ ਵਿਚ ਦਿੱਤੇ ਹਨ, ਉਹਨਾਂ ਵਿਚ “ਨਾਨਕ’ ਦੀ ਛਾਪ ਹੈ। ਇਹ ਪਦ 'ਨਾਨਕ' ਅਤੇ ਰਹਾਉ ਦੀਆਂ ਚਾਰ ਸਤਰਾਂ ਗਰੰਥ ਸਾਹਿਬ ਵਿਚ ਦਰਜ ਕਰਨ ਵਲ ਲਿਖੀਆਂ ਗਈਆਂ · ਜਾਪਦੀਆਂ ਹਨ, ਕਿਉਂਕਿ ਗੁਰੂ ਦੀ ਪੂਰੇ ਖੰਠਣ ਤੋਂ ਪਹਿਲੇ ਉਹ 'ਨਾਨਕ' ਛਾਪ ਨਹੀਂ ਸਨ ਵਰਤ ਸਕਦੇ ।

- ੨੫ - Digitized by Panjab Digital Library / www.panjabdigilib.org .