ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੇ ਆਪਣਾ ਮਨਤਵ ਭਾਈ ਗੁਰਦਾਸ ਨੂੰ ਦਸਿਆ, ਤਦ ਭਾਈ ਸਾਹਿਬ ਨੂੰ ਉਸ ਬਾਣੀ-ਸੰਗ੍ਰਿਹ ਦੀ ਯਾਦ ਆਈ, ਜੋ ਗੁਰੂ ਅਮਰਦਾਸ ਦੇ ਵੰਸ਼ਜਾਂ ਪਾਸ ਮੌਜੂਦ ਸੀ, ਅਤੇ ਜਿਸ ਤੋਂ ਬੀੜ ਬਨਣ ਵਿਚ ਬੜੀ ਮਦਦ ਮਿਲ ਸਕਦੀ ਸੀ । ਇਹਨਾਂ ਨੂੰ ਗੋਇੰਦਵਾਲ ਵਾਲੀਆਂ ਜਾਂ ਬਾਬੇ ਮੋਹਨ ਵਾਲੀਆਂ ਪੋਥੀਆਂ ਆਖਦੇ ਸਨ। ੪. ਬਾਬੇ ਮੋਹਨ ਵਾਲੀਆਂ ਪੋਥੀਆਂ ਇਹ ਦੋ ਪੋਥੀਆਂ ਹੁੰਦੀਆਂ ਸਨ, ਜੋ ਹੁਣ ਗੋਇੰਦਵਾਲ ਵਿਚ ਨਹੀਂ ਰਹੀਆਂ । ਇਕ ਤਾਂ ਪੰਜੀਹ ਤੀਹ ਵਰੇ ਹੋਏ ਹਨ ਕੋਈ ਚੁਰਾ ਲੈ ਗਿਆ ਸੀ, ਅਤੇ ਹੁਣ ਤਕ ਉਸਦਾ ਕੋਈ ਪਤਾ ਨਹੀਂ ਲਗਾ ! ਦੂਜੀ ਪੋਥੀ ਪਿਸ਼ਾਵਰ ਅਪੜੀ ਹੋਈ ਹੈ। ਜਿਸ ਵੇਲੇ ਬਾਬੇ ਮੋਹਨ ਵਾਲੇ ਘਰ ਉਤੇ ਅਕਾਲੀਆਂ ਨੇ ਕਬਜ਼ਾ ਕੀਤਾ, ਉਸ ਵੇਲੇ ਇਕ ਨੌਜਵਾਨ ਭੱਲਾ ਬਾਵਾ ਏਸ ਪੋਥੀ ਨੂੰ ਖਿਸਕਾ ਕੇ ਲੈ ਗਿਆ, ਅਤੇ ਹੁਣ ਏਸਦਾ ਵਿਸਾਹ ਨਹੀਂ ਖਾਂਦਾ। ਸੁਣਿਆ ਹੈ ਜੋ ਉਹ ਅਕਾਲੀਆਂ ਤੋਂ ਏਡਾ ਤਾਹਿਆ ਹੋਇਆ ਹੈ, ਕਿ ਉਸਨੇ ਪੋਥੀ ਪਠਾਣੀ ਇਲਾਕੇ ਵਿਚ ਕਿਸੇ ਪਾਸ ਰੱਖੀ ਹੋਈ ਹੈ। ਏਥੇ ਭੀ ਹਾਲਾਤ ਕੁਝ ਅਜਿਹੇ ਬਣ ਰਹੇ ਹਨ, ਕਿ ਇਸ ਪੋਥੀ ਨੂੰ ਵੀ ਗਈ ਹੀ ਸਮਝ । ਮੈਂ ਏਸਦੇ ਦੇਖਣ ਲਈ ਉਚੇਚਾ ਪਿਸ਼ਾਵਰ ਤਕ ਜਾਕੇ ਵੀ ਇਸਨੂੰ ਨਹੀਂ ਦੇਖ ਸਕਿਆ। ਅਜਿਹੀਆਂ ਜ਼ਰੂਰੀ ਪੋਥੀਆਂ ਦਾ ਏਸ ਤਰਾਂ ਗੁਮ ਹੋ ਜਾਣਾ ਡਾਢੇ ਅਫਸੋਸ ਦੀ ਗਲ ਹੈ। | ਇਹ ਕਹਿਣ ਵਾਲੇ ਤਾਂ ਬਹੁਤੇਰੇ ਮਿਲਦੇ ਹਨ ਕਿ ਉਹਨਾਂ ਨੇ ਪਥੀਆਂ ਦੇ ਦਰਸ਼ਣ ਕੀਤੇ ਹਨ, ਪਰ ਇਕ ਦੋ ਸਵਾਲ ਕਰਕੇ ਪਤਾ ਲਗ ਜਾਂਦਾ ਹੈ, ਕਿ ਉਹਨਾਂ ਦਾ ਦਰਸ਼ਨ ਕਰਨਾ ਖ਼ਾਲੀ ਅਰਦਾਸ ਭੇਟ ਸਾਹਮਣੇ ਰਖਕੇ ਮਥਾ ਟੇਕਣ ਤਕ ਹੀ ਮੁਕ ਜਾਂਦਾ ਹੈ, ਜਾਂ ਜੇ ਬਹੁਤ ਹੋਇਆ ਤਾਂ ਖੁੱਲੀ ਹੋਈ ਪੋਥੀ ਵਿਚੋਂ ਇਕ ਅਧ ਪਾਲ ਪਕੇ ਵੇਖ ਲਿਆ, ਜੋ ਠੀਕ - ੨੬ - Digitized by Panjab Digital Library / www.panjabdigilib.org