ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/266

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਹਿਬ ਦੇ ੯੭੩ ਵੇਂ ਪਤੇ ' ਪੂਰ ਮੁੰਦਾਵਣੀ ਹੈ, ਅਰ ੯੭੪ਵਾਂ ਪੜਾ (ਜਿਸ ਪੁਰ ਅੰਗ ੯੭੪ ਮੌਜੂਦ ਹੈ) ਕੋਰਾ fਪਿਆ ਹੈ । ਇਸ ਤੋਂ ਸਾਫ਼ ਪਾਯਾ ਜਾਂਦਾ ਹੈ ਕਿ ਗੁਰੂ ਬਾਬੇ ਦੇ ਸਾਰੇ ਪਤੇ ੯੭੪ ਦੀ ਗਿਨਤੀ ਤੋਂ ਬਾਹਰ ਜੋ ਕੁਛ ਹੈ ਓਹ ਗੁਰੂ ਬਾਬੇ ਦਾ ਅੰਗ ਨਹੀਂ ਆਦਿ ਅੰਤ ਦੇ ਵਾਧੂ ਪੜਿਆਂ ਪੁਰ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਵਿਖੇ ਕੇਵਲ ਰਾਗਮਾਲਾ ਹੀ ਨਹੀਂ ਕਿੰਤੁ ਰਤਨਮਾਲਾ ਹੈ, ਰਾਹ ਮੁਕਾਮ ਕੀ ਸਾਖ਼ ਹੈ, ਅਰ ਐਸੇ ਲੇਖ ਭੀ ਹਨ : ਸੰਮਤ ੧੬੫੫ ਜਹਾਂਗੀਰ ਪਾਤਸ਼ਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਕਰਤਾਰ ਪੂਰ ਦਿੱਤਾ ਧਰਮਸਾਲ ਨੂੰ ੮੯੬੪ ਘਮਾਂ ਕਨਾਲ ੭ ਮਰਲੇ ੧੫ ਅਤੇ ਚਲਿਤ੍ਰ ਜੋਤੀ ਜੋਤ ਸਮਾਉਣ ਇਉਂ ਹੈ : ੧ਓ ਸਤਿਗੁਰ ਪ੍ਰਸਾਦਿ ॥ ਸੰਮਤ ੧੫੯੬ ਅਸੂ ਵਦੀ ੧੦ ਸ੍ਰੀ ਬਾਬਾ ਨਾਨਕ ਦੇਵ ਜੀ ਸਮਾਣੇ । ਸੰਮਤ ੧੬੦੯ ਚੇਤ ਸੁਦੀ ੪, ਸ੍ਰੀ ਸਤਿਗੁਰ ਅੰਗਦ ਜੀ ਸਮਾਣੇ । ਸੰਮਤ ੧੬੩੧ ਭਾਦਉ ਸੁਦੀ ੩, ਸ੍ਰੀ ਸਤਿਗੁਰੂ | ਅਮਰਦਾਸ ਜੀ ਸਮਾਣੇ । ਸੰਮਤ ੧੬੩੮ ਭਾਦਉ ਸੁਦੀ ੩, ਸ੍ਰੀ ਸਤਿਗੁਰੂ -੨੫੬ Digitized by Panjab Digital Library / www.panjabdigilib.org