ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਰੂਰੀ ਹੈ ਕਿ ਇਹ ਦੋਵੇਂ ਪੋਥੀਆਂ ਗ੍ਰੰਥ ਸਾਹਿਬ ਦੇ ਬਰਾਬਰ ਬਰਾਬਰ ਪ੍ਰਕਾਸ਼ ਕੀਤੀਆਂ ਹਨ, ਅਤੇ ਕੋਈ ਸਿਆਣਾ ਤੇ ਨਿਰਪੱਖ ਆਦਮੀ ਜਿਸਨੂੰ ਗ੍ਰੰਥ ਸਾਹਿਬ ਕਰੀਬ ਕਰੀਬ ਕੰਠ ਹੋਵੇ, ਮਹੀਨਾ ਖੰਡ ਉਹਨਾਂ ਨੂੰ ਪੜ੍ਹਨ ਅਤੇ ਆਪੋ ਵਿਚ ਟਾਕਰਾ ਕਰਨ' ਪਰ ਖ਼ਰਚ ਕਰੇ । ਇਹ ਹੋ ਨਹੀਂ ਸਕਦਾ । ਸੋ ਉਪਰਲਾ ਬਿਆਨ ਹੀ ਹੈ, ਜੋ ਖੋਜੀਆਂ ਦੇ ਮਨ ਦੀ ਅਚਵੀਂ ਮਿਟਾਨ ਲਈ ਮੈਂ ਪੇਸ਼ ਕਰ ਸਕਦਾ* ਹਾਂ । | ਬਾਬਾ ਪ੍ਰੇਮ ਸਿੰਘ ਜੀ ਨੂੰ ਇਹ ਭੀ ਆਸ ਸੀ ਕਿ ਉਸ ਭੁੱਲੇ ' , ਨੌਜਵਾਨ ਨੂੰ, ਜੋ ਦੂਰੋਂ ਨੇੜਿਉਂ ਉਹਨਾਂ ਦਾ ਭਤੀਜਾ ਹੀ ਲਗਦਾ ਹੈ, ਕਿਸੇ ਤਰਾਂ ਬੰਦੀਖਾਨੇ ਵਿਚੋਂ ਕਢਾਕੇ ਪੋਥੀ ਉਸ ਪਾਸੋਂ ਲੈ ਸਕਣਗੇ। ਜੇਕਰ ਇਹ ਹੋ ਜਾਏ, ਤਦ ਉਹਨਾਂ ਪਾਸ ਮੇਰੀ ਇਹ ਬੇਨਤੀ ਸੀ ਕਿ ਉਸਨੂੰ ਸਾਰੀ ਦੀ ਸਾਰੀ ਬਿਨਾਂ ਅਖਰ, ਲਗ ਮਾੜ ਦਾ ਫ਼ਰਕ ਪਾਏ ਦੇ, ਗ਼ਲਤ ਸਹੀ ਜੋ ਕੁਝ ਵੀ ਉਹ ਹੈ, ਜਿਉਂ ਦੀ ਤਿਉਂ ਛਪਵਾ ਦਿਤੀ ਜਾਏ ਅਤੇ ਦੋ ਜਾਂ ਤਿੰਨ ਸਫ਼ਿਆਂ ਦੇ ਫਟੋ ਭੀ ਦੇ ਦਿਤੇ ਜਾਣ । ਤੇ ਜੇ ਇਹ ਨਾ ਹੋ ਸਕੇ, ਤਦ ਇਕ ਤਤਕਰਾ ਤਿਆਰ ਕਰਕੇ, ਜਿਸ ਵਿਚ ਹਰ ਸ਼ਬਦ ਤੇ ਸਲੋਕ ਦੀ ਪ੍ਰਤੀਕ ਹੋਵੇ, ਛਾਪਿਆ ਜਾਏ, ਪਰ ਭਗਤ ਬਾਣੀ ਸਾਰੀ ਛਾਪੀ ਜਾਏ । ਇਹਨਾਂ ਪੋਥੀਆਂ ਵਿਚ ਉਸ ਬਾਣੀ ਤੋਂ ਇਲਾਵਾ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਈ ਗਈ ਹੈ, ਹੋਰ ਬਾਣੀ ਭੀ ਸੀ, ਜੋ ਹਰ ਨਾਨਕ ਦੇ ਨਾਮ ਪਰ ਮਸ਼ਹੂਰ ਹੋ ਚੁਕੀ ਸੀ, ਇਹੋ ਜਿਹੀ ਬਾਣੀ ਦਾ ਇਨਾਂ ਪੋਥੀਆਂ ਵਿਚ ਹੋਣਾ ਜ਼ਰੂਰੀ ਸੀ। ਇਹ ਤਾਂ ਹੀ ਨਹੀਂ ਸੀ ਹੋ ਸਕਦੀ ਜੇ ਅਸੀਂ ਸਹੰਸਰ ਰਾਮ ਨੂੰ ਪੈਗੰਬਰ ਮਿਥ ਲਈਏ ਤੇ ਉਸਨੂੰ ਅਲਹਾਮ ਹੁੰਦਾ ਮੰਨ ਲਈਏ । ਪਰ ਇਸ ਤਰ੍ਹਾਂ ਮੰਨਣ ਨਾਲ ਗੁਰੂਅਰਜਨ ਜੀ ਦੀ ਸਾਰੀ ਇਹ ਲੇਖ ਲਿਖੇ ਜਾਣ ਦੇ ਪਿਛੇ ਸਾਨੂੰ ਕੁਝ ‘ਨੇਟ ਇਕ ਪੰਥ ਵਿਚੋਂ ਡਾਕਟਰ ਮਹਨ ਸਿੰਘ ਜੀ ਦੇ ਲਏ ਹੋਏ ਮਿਲੇ ਹਨ,ਜੋ ਜਮੀਮੋ ਨੰ: ੬ ਵਿਚ ਦਿੱਤੇ ਗਏ ਹਨ । ਮੈਨੂੰ ਇਹਨਾਂ ਪੁਰ ਪੂਰਾ ਪੂਰਾ ਬਾਰ ਹੈ : - ੨੯ - Digitized by Panjab Digital Library / www.panjabdigilib.org