ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/314

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਉਮਰ ਉਸ ਵੇਲੇ ਸੋਲਾਂ ਕੁ ਵਰੇ ਦੀ ਸੀ) । ਦੂਜੀ ਪੁਰਾਣੀ ਬੀੜ ਨਾਨਕ ਮਤੇ ਦੀ ਸੰਮਤ ੧੭੪੨ ਦੀ ਅਤੇ ਤੀਜੀ ਲਖਨਊ ਵਿਚ ਸੰਮਤ ੧੭੪੩ ਦੀ ਹੈ । ਲਖਨਊ ਵਾਲੀ ਬੀੜ ਵਿਚ ਰਖੀ ਇਕ ਤਸਵੀਰ ਗੁਰੁ ਗੋਬਿੰਦ ਸਿੰਘ ਜੀ ਦੀ ਛੋਟੇ ਹੁੰਦੇ ਦੀ ਵੀ ਮਿਲੀ ਹੈ, ਬਸ ਇਹੋ ਕੋਈ ਯਾਰਾਂ ਬਾਰਾਂ ਵਰਿਆਂ ਦੀ ਉਮਰ ਦੀ । ਇਹ ਅਸੀਂ ਆਪਣੀ ਕਿਤਾਬ 'ਸਿਖਾਂ ਦੀ ਤਵਾਰੀਖ਼ ਵਿਚ ਦੇ ਰਹੇ ਹਾਂ ॥ ਏਹਨਾਂ ਸਭ ਬੀੜਾਂ ਵਿਚ ਦਸਮੇਸ਼ ਦਾ “ਨੀਸ਼ਾਣ ਹੈ, ਅਤੇ ਨੀਸ਼ਾਣ ਦੇ '੧ ਓ` ਦੇ ਉਪਰ ਆਪ ਦਾ ਖ਼ਾਸ ਚਿਨ fäzinis az EP lilie Circle & The Cross ) gala ਜਿਹਾ ਬਣਿਆਂ ਹੈ । ਏਸੇ ਸਮੇਂ ਦੀ ਬਣੀ ਇਕ ਬੀੜ ਸੰਮਤ ੧੭੫੨ ਦੀ ਬਨਾਰਸ ਵਿਚ ਹੈ । ਆਗਰੇ ਵਿਚ ਦੋ ਬੀੜਾਂ ਹਨ, ਜਿਨ੍ਹਾਂ ਪੁਰ ਸੰਮਤ ਤਾਂ ਨਹੀਂ ਦਿਤਾ, ਪਰ ਹੋਨਗੀਆਂ ਉਹ ਏਸੇ ਸਮੇਂ ਦੇ ਲਾਗੇ ਦੀਆਂ, ਅਰਥਾਤ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ | ਫੇਰ ਕੋਈ ਸੌ ਵਰੇ ਦੀ ਵਿਥ ਤੇ ਜਾ ਕੇ ਲਿਖੀਆਂ ਬੀ ਮਿਲਦੀਆਂ ਹਨ। ਬਨਾਰਸ ਵਿਚ ਇਕ ਮੰਮਤ ੧੮੪੯ ਦੀ; ਅਜੁਧਿਆਂ ਵਿਚ ਇਕ ਸੰਮਤ ੧੮੩੮ ਦੀ, ਅਤੇ ਦੂਜੀ ੧੮੪੩ ਦੀ, (ਇਕ ਹੋਰ ਤੀਜੀ ਬੀੜ ਏਥੇ ਹੈ, ਜਿਸ ਪਰ ਕੋਈ ਸੰਮਤ ਨਹੀਂ ਦਿਤਾ); ਲਖਨਊ ਵਿਚ ਇਕ ਸੰਮਤ ੧੮੪੦ ਦੀ ਅਤੇ ਬਨਾਰਸ ਵਿਚ ਇਕ ਸੰਮਤ ੧੮੭੦ ਦੀ ਹੈ। ਅਲਾਹਬਾਦ ਅਤੇ ਪਟਨਾ (ਬਿਹਾਰ) ਵਿਚ ਵੀ ਕਈ ਲਿਖਤ ਦੀਆਂ ਬੀੜਾਂ ਮੈਂ ਦੇਖੀਆਂ ਹਨ, ਪਰ ਇਹਨਾਂ ਵਿਚੋਂ ਕੋਈ ਭੀ ਡਾਢੀ ਮਹਤਵ ਵਾਲੀ ਨਹੀਂ ਸੀ । | ਬਹੁਤੀਆਂ ਬੀੜਾਂ ਦਾ ਹਾਲ ਮੈਂ ਅਗੇ ਅਖ਼ਬਾਰਾਂ ਵਿਚ ਦੇ ਦੁਕਾ ਹਾਂ। ਸੰਮਤ ੧੭੧੬ ਵਾਲੀ ਬੀੜ ਦਾ ਵੇਰਵੇ ਨਾਲ ਹਾਲ ਉਪਰ ਦਿਤਾ ਹੈ । ਹੁਣ ਬਾਕੀਆਂ ਦਾ ਜ਼ਿਕਰ ਸੰਖੇਪ ਨਾਲ ਵਾਰੋ ਵਾਰੀ ਕਰਦੇ ਹਾਂ । ਯੂ. ਪੀ. ਅਤੇ ਬਿਹਾਰ ਵਿਚ ਮੁੱਢ ਤੋਂ ਹੀ ਸਿਖੀ ਦਾ ਬਹੁਤ ਪ੍ਰਚਾਰ - ੩00 - Digitized by Panjab Digital Library | www.panjabdigitib.org -