ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/315

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ। ਏਥੇ ਵਪਾਰ ਬੜਾ ਸੀ, ਅਤੇ ਪੰਜਾਬ ਦੇ ਝੜੀ ਵਪਾਰੀ ਹਰ ਨਿਕੇ ਮੋਟੇ ਸ਼ਹਿਰ ਕਸਬੇ ਵਿਚ ਜਾ ਵਸੇ ਹੋਏ ਸਨ। ਇਹਨਾਂ ਲੋਕਾਂ ਦਾ ਵਿਸ਼ਵਾਸ਼ ਅਮਰ ਸਿਖੀ ਪੁਰ ਸੀ। ਭਾਈ ਗੁਰਦਾਸ ਆਪਣੇ ਵੇਲੇ ਇਹਨਾਂ ਸ਼ਹਿਰਾਂ ਵਿਚ ਮੌਜੂਦ ਸੰਗਤਾਂ ਦੇ ਨਾਮ ਲੈਂਦੇ ਹਨ, ਅਤੇ ਮੁਖੀਆਂ ਦੇ ਨਾਮ ਵੀ ਜ਼ਾਤ ਦੇ ਨਾਮ ਸਮੇਤ ਦਿੱਤੇ ਹਨ। ਮੈਨੂੰ ਇਸ ਵਿਚ ਕੋਈ ਸੰਧੇਹ ਨਹੀਂ ਕਿ ਜੇ ਬਿਹਾਰ ਬੰਗਾਲ ਦੇ ਸ਼ਹਿਰਾਂ ਸਹਸ਼ਰਾਮ, ਤੁਮਰਾਓ ਰਾਂਜ,* ਬਰਦਵਾਨ, ਰਾਜ ਮਹਲ, ਮੁੰਗੇਰ, ਮੁਰਸ਼ਦਾਬਾਦ ਆਦਿ ਵਿਚ ਹਾਲੀ ਭੀ ਅਨੇਕਾਂ ਪ੍ਰਾਚੀਨ ਬੀੜਾਂ ਲੋਕਾਂ ਦੇ ਘਰੀਂ ਮਿਲ ਸਕਦੀਆਂ ਹੋਣਗੀਆਂ, ਭਾਵੇਂ ਦਿਨੋ ਦਿਨ ਏਹਨਾਂ ਦੀ ਗਿਨਤੀ ਘਟਦੀ ਜਾਂਦੀ ਹੈ। ਪਰ ਏਹਨਾਂ ਨੂੰ ਢੁੱਡ ਕੇ ਕਢਨਾ ਅਤੇ ਉਹਨਾਂ ਦਾ ਚੰਗੀ ਤਰਾਂ ਇਮਤਿਹਾਨ ਲੈਨਾ, ਹੁਣ ਹੋਰਨਾਂ ਦਾ ਕੰਮ ਹੋਵੇਗਾ, ਮੈਂ ਆਪਣੀ ਵਾਰੀ ਦੇ ਦੁਕਾ ਹਾਂ। 23eenchaw - - 1%CE .. t "" ੨੭-ਬੀੜ ਸੰਮਤ ੧੭੩੯। ਪੁਰਾਣੀ ਸੰਗਤ-ਛੋਟਾ ਮਿਰਜ਼ਾਪੁਰ ! ਗੰਗਾ ਦੇ ਕੰਢੇ ਕਾਂਸ਼ੀ ਤੋਂ ਪੰਜ ਛੇ ਮੀਲ ਉਪਰ ਛੋਟਾ ਮਿਰਜ਼ਾਪੁਰ ਨਾਮ ਦਾ ਇਕ ਗਾਮ ਹੈ । ਏਥੇ ਗੁਰੁ ਪੰਚਮੀ ਪਾਤਸ਼ਾਹੀ ਦੇ ਵੇਲੇ ਦੀ ਇਕ ਸੰਗਤ ਸੀ, ਜੋ ਹੁਣ ਗਿਰ ਗਈ ਹੈ । ਕਾਂਸ਼ੀ ਦਾ ਮਸੰਦ, ਭਾਈ ਗੁਰਦਾਸ ਜੀ ਦੀ ਕਾਂਸ਼ੀ ਰਿਹਾਇਸ਼ ਦੇ ਵਲੇ, ਏਥੇ ਹੀ ਛੋਟਾ ਮਿਰਜ਼ਾਪੁਰ ਵਿਚ ਰਹਿੰਦਾ ਸੀ। ਏਸ ਪਿੰਡ ਦੇ ਆਲੇ ਦੁਆਲੇ ਵਿਚ ਹਲਵਾਈ ਬਾਣੀਏ ਆਦਿ ਪੁਰਾਣੇ ਹੋਏ ਸਿਖ ਹੁਣ ਵੀ ਬਹੁਤੇਰੇ ਹਨ । ਅਹਠੌਰਾ-ਰੋਡ ਸਟੇਸ਼ਨ ਤੇ ਉੜੀਏ, ਤਦ . ਛੋਟਾ ਮਿਰਜਾਪੁਰ ਓਥੋਂ ਕੁਲ ਦੋ ਕੁ ਮੀਲ ਹੈ। ਸੰਗਤ ਦੇ ਗਿਰ ਜਾਨ ਪਿਛੋਂ, ਇਸ ਸੰਗਤ ਦਾ ਹੁੰਥ ਸਾਹਿਬ ਸਿਖਾਂ *fzä' 21 Ruling Prince usi di - - - - * ***---- --- - ੩੭੧ -" * * * * * Digitized by Panjab Digital Library / www.panjabdigilib.org 14