________________
' ' ' , '
ਹੁਣ ਜਿਥੇ ਜਾਂ ਜਿਸ ਬੀੜ ਵਿਚ ਇਹ ਲਿਖਤ ਹੋਵੇ, ਉਸ ਦੀ ਤਾਰੀਖ਼ ਮੁਕਰਰ ਹੋ ਗਈ । ਪ੍ਰਾਚੀਨ ਬੀੜਾਂ ਵਿਚ ਜੋ ਸੰਮਤ ੧੭੩੨ ਤੋਂ ਪਹਿਲੋਂ ਲਿਖੀਆਂ ਜਾ ਚੁੱਕੀਆਂ ਸਨ, ਉਹਨਾਂ ਵਿਚ ਇਹ ਲਿਖਤ “ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ ਪਿਛੋਂ ਪਾਏ ਵਰਕਿਆਂ ਪਰ ਕਿਸੇ ਦੂਜੇ ਬਾਹਰਲੇ ਲਿਖਾਰੀ ਦੀ ਕਲਮ ਦੀ ਲਿਖੀ ਮਿਲਦੀ ਹੈ, ਜਿਸਤੇ ਇਹਨਾਂ ਪਿਛੋਂ ਕੀਤੇ ਵਾਧਿਆਂ ਦੇ ਸੰਮਤ-ਸਾਲ ਦਾ ਸਾਨੂੰ ਪਤਾ ਲਗ ਜਾਂਦਾ ਹੈ। ਅਤੇ ਉਸਦੀ ਤਾਈਦ ਨਾਵੇਂ ਗੁਰੂ ਦੀ ਬਾਣੀ ਦਾ ਦਰਜੇ ਹੋਣਾ, ਜਾਂ ਉਹਨਾਂ ਦੇ ਚਲਾਣੇ ਦੀ ਥਿੱਤ ਦਾ ਦਿੱਤਾ ਹੋਣਾ ਕਰ ਦੇਂਦੇ ਹਨ। “ਹਕੀਕਤ ਰਾਹ ਮੁਕਾਮ’ ਪਰ ਪੂਰੀ ਬਹਿਸ ਮੇਰੀ ਦੂਜੀ ਕਿਤਾਬ “ਸਾਖੀਆਂ ਦੀ ਹਕੀਕਤ ਵਿਚ ਕੀਤੀ ਗਈ ਹੈ। | ਰਾਗਮਾਲਾ ਦੇ ਬਨਣ ਦੀ ਤਾਰੀਖ਼ ਵੀ ਸਾਨੂੰ ਮਾਲੂਮ ਹੈ । ਕਰਤਾ ਨੇ ਖ਼ੁਦ ਹੀ ਸਾਲ ੯੪੧ ਹਿਜਰੀ ਮੁਤਾਬਿਕ ਮੰਨ ਈਸਵੀ ੧੫੮ ੩ ਦੇ ਦਿੱਤਾ ਹੈ, ਅਰਥਾਤ ਜਿਸ ਸਾਲ ਅਕਬਰ ਪਾਤਸ਼ਾਹ ਕਸ਼ਮੀਰ ਗਿਆ ਹੈ ਅਤੇ ਪਿਛੋਂ ਆਕੇ ਚੌਦਹ ਵਰੇ ਸੰਨ ੧੫੯੮ ਤਕ ਲਾਹੌਰ ਨੂੰ ਹੀ ਰਾਜਧਾਨੀ ਬਨਾਈ ਰਖਿਆ ਹੈ । ਰਾਗਮਾਲਾ ਬਾਬਾ ਮੋਹਨ ਵਾਲੀਆਂ ਪੋਥੀਆਂ ਵਿਚ ਨਹੀਂ ਹੋ ਸਕਦੀ ਕਿਉਂਕਿ ਇਹ ਬਣ ਹੀ ਪਿਛੋਂ ਹੈ । ਅਤੇ ਜਾਂ ਦੂਜੀ ਪੋਥੀ ਸੰਮਤ ੧੬੪੧ ਦੇ ਕਰੀਬ ਮੁਕੀ । ਇਹਨਾਂ ਚੌਦਾਂ ਵਰਿਆਂ ਦੇ ਅੰਦਰ ਹੀ ਕਿਸੇ ਸਾਲ ੧੫੯੫ ਦੇ ਲਗ ਪਤਾ ਕਿਸੇ ਮੁਸਲਮਾਨ ਫ਼ਕੀਰ ਨੇ, ਇਮਾਮ ਅਲਗਜ਼ਾਲੀ ਦੇ ਰਸਾਲੇ “ਨਸੀਹਤ-ਉਲ-ਮਲੂਕ ਦਾ ਖ਼ੁਲਾਸਾ ਪੰਜਾਬੀ ਬੈਂਤਾਂ ਵਿਚ ਲਿਖਕੇ ਉਸਦਾ ਨਾਮ ‘ਪੰਦ-ਨਾਮ` ਜਾਂ “ਨਸੀਹਤੇ ਨਾਮਾ ਕਾਨੂੰ ਰਖਿਆ । ਇਸ ਪੁਰ ਭੀ ਅਸਾਂ ‘ਸਾਖੀਆਂ ਦੀ ਹਕੀਕਤ’ ਵਿਚ ਬਹਿਸ ਕੀਤੀ ਹੈ ।
- fਜਤ ਦਰ ਲਖ ਮੁਹਮਦਾ' ਅਤੇ 'ਬਾਇ ਆਤਿਸ਼ ਆਬ' ਵਾਲੇ ਲੋਕ ਇਹ ਦੋਵੇਂ ਬਾਬਾ ਮੋਹਨ ਵਾਲੀਆਂ ਪੋਥੀਆਂ ਵਿਚ ਸਨ,
- e
- *an
- *
- ੩੫੦ Digitized by Panjab Digital Library / www.panjabdigilib.org