ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/394

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੁਛ ਆਪਨ ਕੁਛ ਪਰਾਕ੍ਰਿਤ ਜੋਹੈ ॥ ਜਥਾ ਸਕਤ ਕੇ ਅੱਛਰ ਜੋਰੈ ॥ ਰਸਕ ਸਿੰਗਾਰ ਬ੍ਰਿਹ ਕੀ ਰੀਤਾ। ਮਾਧਵਨਲ ਕਾਮ ਕੰ ਤਲਾ ਪ੍ਰੀਤ ਕਥਾ ਸਹਸਕ੍ਰਿਤ ਸੁਨ ਕੁਛ ਬੋਰੀ। ਭਾਖਾ ਬਾਂਧ ਚੋਪਈ ਜੋਰੀ ॥ " ਵਕਤ ਦੇ ਬਾਦਸ਼ਾਹ ਨੂੰ ਇਉਂ ਅਸੀਸ ਦੇਂਦਾ ਹੈ : ਜਗਪਤਿ ਰਾਜ ਕੋਟ ਜੁਗ ਕੀਜੈ । ਸ਼ਹਿ ਜਲਾਲ ਛਤੂ ਪਤ ਕੀਜੈ ॥ ਦਿਲੀਪਤ ਅਕਬਰ ਸੁਲਤਾਨ : ਸੁਪਤਦੀਪ ਸਹਿ ਜਾਂਕੀ ਆਨ ॥ ਸੰਨ ੯੯1 ਹਿਜਰੀ ਸਨ ਈਸਵੀ ੧੫੮੩ ਦੇ ਬਰਾਬਰ ਪੈਂਦਾ . ਹੈ, ਇਹ ਅਕਬਰ ਦੇ ਜੋਬਨ ਦਾ ਵੇਲਾ ਸੀ । ਅਕਬਰ ਓਹਨੀਂ ਦਿਨੀਂ , ਪੰਜਾਬ ਵਿਚ ਹੀ ਸੀ ਤੇ ਫੇਰ ਚੌਦਾਂ ਵਰੇ ਲਾਹੌਰ ਹੀ ਰਿਹਾ ਤੇ ਲੰਨ ' ' ੧੫੯੮ ਵਿਚ ਵਾਪਸ ਆਗਰੇ ਗਿਆ । ਗਰੰਥ ਸਾਹਿਬ ਏਸ ਸਾਲ ਤੋਂ ਅੱਠ ਵਰੇ ਪਿਛੋਂ ਬਣਿਆ । ਜੇਕਰ ਇਹ “ਰਾਗਮਾਲਾ’ ਬਾਬੇ ਮੋਹਨ' ਨੂੰ ਵਾਲੀ ਦੂਜੀ ਪੋਥੀ ਦੇ ਅੰਤ ਪੁਰ ਦਿਤੀ ਸੀ, ਤਦ ਇਹ ਦੂਜੀ ਪੋਥੀ ਗੁੰਧ : ਸਾਹਿਬ ਦੇ ਬਨਣ ਤੋਂ ਸਤ ਅੱਠ ਵਰੇ ਹੀ ਪਹਿਲੇ ਮੁਕੀ ਸੀ । ਜਦ ਪੰਚਮ 3 ਪਾਤਸ਼ਾਹੀ ਪੋਥੀਆਂ ਲੈਣ ਲਈ ਗੋਇੰਦਵਾਲ ਗਏ ਹਨ,ਤਦ ਤਕ ਸਹਸ਼ ਰਾਮ, ਅਤੇ ਉਸਦੀ ਮਾਤਾ ਮਰ ਚੁਕੇ ਹੋਏ ਸਨ ਅਤੇ ਬਾਬਾ ਮੋਹਨ ਜੀ ਇਕੱਲੇ ਰਹਿ ਗਏ ਸਨ। | ਰਾਗਮਾਲਾ ਬਨਾਣ ਦਾ ਮੌਕਿਆ ਆਲਮ ਇਉਂ ਕਢ ਲੈਂਦਾ ਹੈ . ਕਿ ਜਦ, ਮਾਧਵਾਨਲ ਕਾਮਵਤੀ ਦੇ ਰਾਜਾ ਦੇ ਮਹਲ ਸਾਹਮਣੇ ਗਿਆ, . ਅੰਦਰ ਮੁਜਰਾ ਹੋ ਰਿਹਾ ਸੀ ਅਤੇ ਕਾਮਕੰਦਲਾ ਪਾੜਾ ਨਚ ਤੇ ਗਾ ਰਹੀ ਹੈ ਸੀ । ਮਾਧਵਾਨਲ ਨੂੰ ਅੰਦਰ ਜਾਣ ਤੋਂ ਦਰਬਾਨ ਨੇ ਰੋਕਿਆ । ਇਹ ਬਾਹਰ: 5 ਬੈਠਕੇ ਰਾਗ ਸੁਣਨ ਲਗਾ । ਕਾਮਕੰਦਲਾ ਦੇ ਨਾਲ ਇਕ ਜੋੜੀ ਵਾਲਾ ਸੀ: ਜਿਸਦੇ ਖਬੇ ਹਥ ਦਾ ਅੰਗੂਠਾ ਬਨਾਵਟੀ ਸੀ, ਜਿਸ ਕਰਕੇ ਤਬਲੇ ਪਰ ਬਾਪ ਦੀ ਆਵਾਜ਼ ਵਿਚ ਫ਼ਰਕ ਆ ਜਾਂਦਾ ਸੀ । ਮਾਧਵਾਨਲ ਸੰਗੀਤ ਦਾ ਉਸਤਾਦ ਸੀ, ਉਸਨੇ ਇਹ ਗਲ ਤਾੜ ਲਈ, ਅਤੇ ਬੋਲਿਆਂ : -੩੮o Digitized by Panjab Digital Library / www.panjabdigilib.org