ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੋਕਿਆਂ ਦੀ ਮਹਿਮਾ ਹੋਰ ਵਧ ਗਈ ਸੀ, ਕਿਉਂਕਿ ਹੁਣ ਇਕ ਚੱਕ ਦੀ ਮੁਆਫ਼ੀ ਅਕਬਰ ਪਾਤਸ਼ਾਹ ਵਲੋਂ ਮਿਲ ਚੁੱਕੀ ਸੀ, ਅਤੇ ਫ਼ਕੀਰੀ ਤੋਂ : ਬਦਲਕੇ ਗੁਰੂ ਸਾਹਿਬ ਦੀ ਸ਼ਾਨ ਤੇ ਠਾਠ ਅਮੀਰਾਨਾ ਹੋ ਗਏ ਸੀ। ਸੋ | “ਸੋਢੀ ਸੁਲਤਾਨ’ ਦੀ ਸੋਭਾ ਕਰਨ ਲਈ ਸੋਢੀ ਕੁਲ ਦੇ ਭੱਟਾਂ ਨੇ ਆਉਣਾ ਹੀ ਸੀ। ਸਭ ਤੋਂ ਵਧੀਕ ਸਵੱਯੇ ਗੁਰੂ ਰਾਮਦਾਸ ਬਾਬਤ ਹੀ ਹਨ (੬੦)। T: ਝੱਟਾਂ ਦੇ ਸਵੱਯਾਂ ਨੂੰ ਜ਼ਰਾ ਡੂੰਘੀ ਨਜ਼ਰ ਨਾਲ ਪੜਕੇ ਤੁਸੀਂ ਅੰਦਾਜ਼ਨ ਇਹ

ਕਹਿ ਸਕਦੇ ਹੋ ਕਿ ਕਿਹੜੇ ਝੱਟ ਬੇਦੀਆਂ ਦੇ ਤੇ ਕੁਨਾਂ ਦੇ ਸਨ ਅਤੇ 1 ਕਿਹੜੇ ਭਲਿਆਂ ਤੇ ਸੋਢੀਆਂ ਦੇ। ਇਹ ਸਤਾਰਾਂ ਭੱਟ ਚਾਰ ਵੇਦਾਂ’ ਤੇ ਬ੍ਰਹਮਾ ਨੂੰ ਦੇ ਅਵਤਾਰ ਨਹੀਂ ਸਨ, ਸਗੋਂ 'ਵੇਦੀ ਆਦਿ ਚਾਰ ਕਲਾਂ ਦੇ ਰਾਅ ਭੱਟ

ਨ। ਬਹਰ ਹਾਲ ਇਹ ਖ਼ੁਸ਼ਾਮਦ-ਭਰੀ ਬਾਣੀ ਭੱਟਾਂ ਦੀ ਔਲਾਦ ਨੇ ਹੀ ਲਿਆਕੇ ਦਿਤੀ ਹੋਵੇਗੀ* ਅਤੇ ਇਹੋ ਵਜਾ ਉਸਦੇ ਬੀੜ ਵਿਚ ਜ਼ਮੀਨ ਦੇ ਤੌਰ ਪੁਰ ਦਾਖ਼ਲ ਕਰਨ ਦੀ ਹੋਈ ਹੋਵੇਗੀ। ਨਹੀਂ ਤਾਂ ਹੋਰ ਕੋਈ | ਸਬਬ ਨਹੀਂ ਦਿਸਦਾ ਕਿ ਕਿਉਂ ਗੁਰੂ ਸਾਹਿਬ ਅਜਿਹੀ ਬਾਣੀ ਨੂੰ ਬੀੜ ਵਿਚ ਚੜਾਇਆ, “ਭਾਵੇਂ ਖਿਲ ਭਾਗ ਜਾਂ (surplement) ਵਿਚ ਛੇਵੇਂ ਗੁਰੂ ਜੀ ਦੀ ਗੱਦੀ ਨਸ਼ੀਨੀ ਪਰ ਸਤੇ ਬਲਵੰਡ ਨੇ ਦੇ | ਪਉੜੀਆਂ ਆਪਣੀ ਵਾਰ ਵਿਚ ਹੋਰ ਵਧਾਈਆਂ । ਇਹ ਭੀ ਇਕ ਪੁਰਾਤਨ ਬੀੜ ਵਿਚ ਦਰਜ ਹਨ। ਏਸ ਵਾਰ ਬਾਬਤ ਇਹ ਖ਼ਿਆਲ ਹੈ , ਕਿ ਇਹ ‘ਵਾਰ’ ਸਤੇ ਬਲਵੰਡ ਨੇ ਪੰਚਮ ਪਾਤਸ਼ਾਹੀ ਦੀ ਗੱਦੀ ਨਸ਼ੀਨੀ 1 ਪੁਰ ਰਵਾਨ ਨਹੀਂ ਕਹੀ ਸੀ, ਸਗੋਂ ਪਿਛੋਂ ਉਹਨਾਂ ਦਾ ਰੋਸ ਦੂਰ ਕਰਨ E ਲਈ ਉਹਨੀਂ ਦਿਨੀ ਕਹੀ ਸੀ, ਜੱਦ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੈ ਰਹੀ ਸੀ, ਅਤੇ ਆਪਣੀ ਤਕਸੀਰ ਮੁਆਫ਼ ਕਰਾਨ ਲਈ ਉਹ ਭਾਈ • ਲੱਧਾ ਪਰਉਕਾਰੀ ਨੂੰ ਲਾਹੌਰੋਂ ਨਾਲ ਲਿਆਏ ਸਨ । ਹੈ ; ਇਹ ਸਾਖੀ ਆਪਣੇ ਥਾਂ ਠੀਕ ਹੋਵੇਗੀ, ਪਰ ਇਸ ਦਾ ਵਾਸਤਾ

  • ਅਜ ਕਲ ‘ਸਹਰ' ਤੇ 'ਗਜਰੇ’ ਪਵਾਕੇ ਵੰਡ ਦਿੱਤੇ ਜਾਂਦੇ ਹਨ ।

- ੪੩ - Digitized by Panjab Digital Library / www.panjabdigilib.org