________________
. ... 4॥ . . it*..
- vw
5,43 u
s N ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰਿ ॥੧॥ ੧੫ ॥ [ਸੀ ਰਾਗ (੨) ਸੇਈ ਪੂਰੇ ਸ਼ਾਹ ਜਿਨੀ ਪੂਰਾ ਪਾਇਆ। 'ਅਠੀ ਦੇ ਪਰਵਾਰ ਰਹਿਨੁ ਇਕਤੈ ਰੰਗ ॥੨॥੧੭॥ (੩) ਦੇਂਦੇ ਥਾਵਹੁ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ । ਸੁਰਤਿ ਮਤਿ ਚਤੁਰਾਈ ਤਾ ਕਿਆ ਕਰਿ ਆਖਿ ਵਖਾਣੀਐ । ਅੰਤਰਿ ਬਹਿ ਕੇ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ ਜੋ ਧਰਮ ਕਮਾਵੈ ਤਿਸ ਧਰਮੀ ਨਾਓ ਹੋਵੇ, ਪਾਪ ਕਮਾਣੈ ਪਾਪੀ ਜਾਣੀਐ ॥੨੧॥ (੪) ਅਖੀ ਬਾਝਹੁ ਵੇਖਣਾ, ਵਿਣੁ ਕੰਨਾ ਸੁਨਣਾ। ਪੈਰਾਂ ਬਾਝਹੁ ਚਲਣਾ, ਵਿਣੁ ਹਥਾ ਕਰਣਾ। ਜੀਭੈ ਬਾਝ ਬੋਲਣਾ, ਇਉ ਜੀਵਤ ਮਰਣਾ । ਨਾਨਕ ਹੁਕਮ ਪਛਾਣਿਕੈ ਤਉ ਖਸਮੈ ਮਿਲਣਾ ॥੧॥੩॥ (੫) ਓਥੈ ਪਾਪੁ ਪੁਨੂੰ ਬੀਚਾਰੀਐ ਕੂੜੈ ਘਟੈ ਰਾਸਿ ॥ ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥ ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥੧੮॥ (੬) ਆਖਣੁ ਆਖ ਨ ਰਜਿਆ, ਸੁਨਣ ਨ ਰਜੇ ਕੰਨ ।.. ਅਖੀ ਦੇਖ ਨ ਰਜੀਆਂ, ਰੁਣ ਗਾਹਕ ਇਕ ਵੰਨ। ਕੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ ॥ ਨਾਨਕ ਭੁਖਾ ਤਾਂ ਰਜੇ, ਜਾ ਗੁਣ ਕਹਿ ਗੁਣੀ ਆਇ ॥੨॥੧੯॥ (੭) ਦੁਹਾ ਸਿਰਿਆਂ ਆਪੇ ਖਸਮ ਵੇਖੋ ਕਰਿ ਵਿਉਪਾਇ । ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥੨੨॥ (੮) ਅਗੀ ਪਾਲਾ ਕਿ ਕਰੇ, ਸੂਰਜ ਕੇਹੀ ਰਾਤਿ । ਚੰਦ ਅਨੇਰਾ ਕਿ ਕਰੇ, ਪਉਣ ਪਾਣੀ ਕਿਆ ਜਾਤਿ ॥ ਧਰਤੀ ਚੀਜੀ ਕਿ ਕਰੇ, ਜਿਸ ਵਿਚ ਸਭ ਕਿਛੁ ਹੋਇ ॥ E
" ""
-੪੩੧
Digitized by Panjab Digital Library / www.panjabdigilib.org