ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/453

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਮੀਮਾ ਪੰਜਵਾਂ · ਸ਼ੇਖ਼ ਫ਼ਰੀਦ ਦੀ ਬਾਣੀ ਅਰਬਾਦਾਤਿ ਫ਼ਰੀਦੀ’ ਨਾਮ ਦੀ ਇਕ ਕਿਤਾਬ ਉਰਦੂ ਵਿਚ ਸੰਨ ੧੯੨੭ ਵਿਚ ਛਪੀ ਸੀ, ਅਤੇ ਫ਼ਾਰਸੀ ਅੱਖਰਾਂ ਰਾਹੀਂ ਇਹ ਪੰਜਾਬੀ ਦੇ ਇਮਤਿਹਾਨਾਂ ਲਈ ਕੋਰਸ ਹੈ । ਇਸ ਦੇ ਕਰਤਾ ਪੀਰ ਮੁਹਮਦ ਹੁਸੈਨ ਸ਼ਾਹ ਸਾਹਿਬ ਸਾਲਿਸ, ਔਲਾਦ ਬਾਬਾ ਫ਼ਰੀਦ, ਪਾਕਪਟਨ ਵਾਲੇ ਹਨ। ਇਸ ਵਿਚ ਗੁੰਥ ਸਾਹਿਬ ਵਿਚੋਂ ਬਾਬਾ ਫ਼ਰੀਦ ਦੀ ਬਾਣੀ ਅਰਥਾਤ ਸ਼ਲੋਕ ਅਤੇ ਰਾਗ ਸੂਹੀ ਤੇ ਆਸਾ ਵਿਚ ਦਿਤੇ ਸ਼ਬਦ, ਨਕਲ ਕਰ ਕੇ ਕੁਝ ਹੋਰ ਸ਼ਲੋਕ ਬਾਹਰੋਂ ਵੀ ਵਧਾਏ ਹਨ । ਤਰਜੁਮਾ ਉਰਦੂ ਵਿਚ ਕਰਕੇ ਨਾਲ ਹੀ ਬੜੀ ਲਮੀ ਟੀਕਾ ਹਰ ਸ਼ਲੋਕ ਤੇ ਸ਼ਬਦ ਦੀ ਦਿਤੀ ਹੈ, ਅਤੇ ਪ੍ਰੋਢਤਾ ਲਈ ਨਾਲੋ ਨਾਲ ਕੁਰਾਨ ਸ਼ੀਫ 'ਦੀ ਆਇਤਾਂ ਅਤੇ ਹਦੀਸਾਂ ਵਿਚੋਂ ਪ੍ਰਮਾਣ ਦਿਤੇ ਹਨ । ਬਾਬਾ ਫਰੀਦ ਦੇ ਸਲੋਕਾਂ ਨਾਲ ਰਲਾਕੇ ਜੋ ਸਲੋਕ ਗੁਰੂ ਨਾਨਕ ਦੇਵ ਦੇ, ਤੇ ਗੁਰੂ ਅਮਰਦਾਸ, ਅਤੇ ਗੁਰੂ ਅਰਜਨ ਦੇਵ ਦੇ ਗ੍ਰੰਥ ਸਾਹਿਬ ਵਿਚ ਲਿਖੇ ਹਨ, ਉਹਨਾਂ ਨੂੰ ਏਸ ਕਿਤਾਬ ਵਿੱਚ ‘ਮਹਲਾ’ ਸਮੇਤ ਦਿਤਾ* ਤਾਂ ਹੈ, ਪਰ ਤਰਜੁਮਾ ਕਰਨ ਵੇਲੇ ਓਹਨਾਂ ਨੂੰ ਵੀ ਸੇਖ ਫ਼ਰੀਦ : ਦੇ ਹੀ ਮਨ

  • ਜਿਸ ਤਰਾਂ, ਫ਼ਰੀਦਾ ਭ ਮ ਰੰਗਾਵਲੀ; ਫ਼ਰੀਦਾ ਉਮਰ ਸੁਹਾਵੜੀ; ਫ਼ਰੀਦ ਗਰਬ ਗੰਜਨ ; ਫ਼ਰੀਦਾ ਕੱਤ ਰੰਗਾਂਵਲਾ, ਫ਼ਰੀਦ ਦੁਖ ਸੁਖ ਇਕ ਕਰ, ਫ਼ਰੀਦਾ ਦਠੀ ਵਜਾਈ ਵਜਦੀ । ਸਬਬ ਇਹ ਦਿਸਦਾ ਹੈ ਕਿ ਫ਼ਰੀਦ ਦੇ ਕਲਾਮ ਵਿਚ ਕੁਝ,ਸਿਹਤ ਕੋਈ ਹੋਰ ਕਰ ਸਕੇ, ਇਹ ਗਲ ਕਰਤਾ ਮਨ ਨਹੀਂ ਸਕਦਾ ਸੀ ॥

-੪੩੯ Digitized by Panjab Digital Library / www.panjabdigilib.org