ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/491

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ਬਦ ਵਰਤੇ ਹਨ। ਨਹੀਂ ਤਾਂ ਸ਼ਬਦ-ਭੰਡਾਰ ਦੀ ਕੰਮੀ ਦੇ ਕਾਰਣ ਜਦ ਜਿਸ ਭਾਸ਼ਾ ਦਾ ਸੁਣਿਆ ਸੁਣਾਇਆ ਸ਼ਬਦ ਓਹਨਾਂ ਦੇ ਸਾਹਮਣੇ ਆ ਗਿਆ, ਉਹਨਾਂ ਨੇ ਆਪਨੀ ਕਵਿਤਾ ਵਿਚ ਰਖ ਦਿੱਤਾ। ਸ਼ਬਦਾਂ ਨੂੰ ਉਹਨਾਂ ਨੇ ਤੋੜਿਆ ਮਰੋੜਿਆ ਵੀ ਬਹੁਤ ਹੈ । ਦਫਲੀ ਵਜਾਕੇ ਗਾਉਣ ਲਈ ਜੋ ਤੀਕ ਬੈਠਾ, ਉਹ ਵਰਤ ਲਿਆ। ਛੰਦ ਦਾ ਵੀ ਕੋਈ ਲਮਾਂ ਧਿਆਨ ਨਹੀਂ ਸੀ। ਏਸ ਤੋਂ ਵਖ ਉਹਨਾਂ ਦੀ ਭਾਸ਼ਾ ਵਿਚ ਅੱਖੜਪਨ ਹੈ; ਅਤੇ ਸਾਹਿਤਿਕ ਕੋਮਲਤਾ ਜਾਂ ਪ੍ਰਸ਼ਾਦ ਦੀ ਮੂਲੋਂ ਹੀ ਅਣਹੋਂਦ ਹੈ । ਕਿਤੇ ਕਿਤੇ ਉਹਨਾਂ ਦੀ ਭਾਸ਼ਾ ਬਿਲਕੁਲ ਗੰਵਾਰੁ ਲਗਦੀ ਹੈ, ਪਰ ਉਹਨਾਂ ਦੀਆਂ ਬਾਤਾਂ ਵਿਚ ਖਰੇਪਨ ਦੀ ਮਿਠਾਸ ਹੈ; ਜੋ ਉਹਨਾਂ ਦੀ ਵਿਸ਼ੇਸ਼ਤਾ ਹੈ, ਅਤੇ ਇਹ ਗਵਾਂਰਪਨ ਨੂੰ ਢਕ ਲੈਂਦੀ ਹੈ | ਮੇਰੇ ਚੁਨੇ ਹੋਏ ੩੯ ਦੋਹੇ ਅਤੇ ੨੨ ਪਦੇ ਦੂਜੀ ਐਡੀਸ਼ਨ ਵਿਚ ਦਿੱਤੇ ਜਾਨਗੇ । | Digitized by Panjab Digital Library / www.panjabdigilib.org