ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹੋ ਜਿਹੀ ਬੋਲੀ ਵਰਤਨੀ ਪੰਡਤਾਂ ਸਾਹਮਣੇ ਆਪਣੇ ਆਪ ਨੂੰ ਹਾਸੋ ਹੀਣਾ ਬਨਾਣਾ ਹੈ । ਸੰਸਕ੍ਰਿਤ ਵਿਚ ਕਰਮ ਕਾਰਕ ਦੇ ਪਿਛੇ “’ ਆਉਂਦਾ ਹੈ, ਅਤੇ ਸਬੰਧ ਕਾਰਕ ਵਿਚ । ਏਸੇ ਤਰਾਂ ਕ੍ਰਿਆਪਦ ਦੇ ਤ੍ਰਿਤੀਆ ਪਰਖ, ਬਹੁ ਵਚਨ, ਵਰਤਮਾਨ ਕਾਲ ਵਿਚ ਛੇਕੜ ਤੇ ਤਿ’ ਹੁੰਦਾ ਹੈ। ‘' ਅਨੁਸਵਰ ਵਿਚ ਬਦਲ ਜਾਂਦਾ ਹੈ। ਇਹਨਾਂ ਚਿੰਨ੍ਹਾਂ ਨੂੰ ਗ਼ਲਤ ਮਲਤ ਵਰਤਕੇ 'ਜੋਗੀ ਨਾਥਾਂ ਨੇ ਸੰਸਕ੍ਰਿਤ ਦੀ ਨਕਲ ਆਪਣੀ ਰਚਨਾ ਵਿਚ ਉਤਾਰੀ ਸੀ। ਉਹਨਾਂ ਦੀ ਪ੍ਰਚਲਤ ਰਚਨਾ ਦੇ ਨਮੂਨੇ ਪੁਰ ਗੁਰੂ ਸਾਹਿਬ ਨੇ ਵੀ ਕੁਝ ਸਲੋਕ ਰਚੇ ਹਨ ਤੇ ਬਸ, ਜਿਸ ਤਰ੍ਹਾਂ ਝਖਨੇ ਆਦਿ । ਜਿਸ ਆਪਣੇ ਦਾਦੇ ‘ਚਤਰਦਾਸ’ ਦਾ ਜ਼ਿਕਰ ਪੰਡਤਾਂ ਨੇ ਕੀਤਾ ਹੈ, ਉਹ ਇਕ ਫ਼ਰਜ਼ੀ ਨਾਮ ਹੈ, ਜਿਹੋ ਜਿਹੇ ਨਾਵਲਾਂ ਵਿਚ ਬਣਾ ਲਈਦੇ ਹਨ ਅਤੇ ਗੁਰੂ ਨਾਨਕ ਦੇ ਇਕ ਬਚੇਨ ਤੋਂ ਲਿਆ ਗਿਆ ਹੈ, ਜਿਥੇ ਉਹਨਾਂ ਕਿਹਾ ਹੈ: ਗਿਆਨ ਧਿਆਨ ਕੁਛ ਬੂਝੈ ਨਾਹੀ, ਚਤਰ ਕਹਾਵੇ, ਪਾਂਡੇ ।” “ਚਤੁਰ ਦਾਸ’ ਕੋਈ ਨਾਂ ਨਹੀਂ ਹੋ ਸਕਦਾ, ਖ਼ਾਸ ਕਰਕੇ ਕਾਂਸ਼ੀ ਦੇ ਪਾਂਡੇ ਦਾ, “ਚਤੁਰਸੇਨ’ ਭਾਵੇਂ ਹੋਵੇ। ਜਨਮ ਸਾਖੀਆਂ ਵਿਚ ਉਪਕਲਾ ਬਚਨ ਗੁਰੂ ਨਾਨਕ ਸਾਹਿਬ ਨੇ ਕੁਰਖੇਤੁ ਵਿਚ ‘ਮਾਸ’ ਸਬੰਧੀ ਬਹਿਸ ਕਰਦਿਆਂ ‘ਨਨਕੁ’ ਪਾਂਡੇ ਨੂੰ ਕਿਹਾ ਗਿਆ ਹੈ । ਅਤੇ ਮਤਲਬ ਇਹ ਹੈ ਕਿ ‘ਜਾਣਦਾ ਤੇ ਤੂੰ ਕੁਝ ਨਹੀਂ ਅਤੇ ਆਪਣੇ ਆਪ ਨੂੰ ਬੜਾ ਚਤੁਰ ਕਹਾਂਦਾ ਹੈ । ਸ਼ਾਮੀ ਦਯਾਨੰਦ ਨੇ ਗੁਰੂ ਨਾਨਕ ਸਾਹਿਬ ਪਰ ‘ਸੰਸਕ੍ਰਿਤ ਮੇ ਪਰ’ ਅੜਾਉਣ ਦਾ ਦੋਸ਼ ਬਪਦਿਆਂ ਭਾਂਵੇਂ ਲਫ਼ਜ਼ ‘ਤੋਂ’ ਦੀ ਮਿਸਾਲ ਦਿੱਤੀ ਹੈ, ਪਰ ਅਸਲ ਵਿਚ ਉਨ੍ਹਾਂ ਦਾ ਖ਼ਿਆਲ ਇਹਨਾਂ ਸਲੋਕ ਸੰਸਕ੍ਰਿਤੀ ਵੱਲ ਸੀ । ਗੁਰੂ ਅਰਜਨ ਦੇਵ ਦੀ ਸਾਰੀ ਉਮਰ ਇਕ ਛੋਟੇ ਜਿਹੇ ਇਲਾਕੇ ਵਿਚ ਲੰਘੀ ਸੀ, ਜੋ ਅਜ ਕਲ ਦੇ ਅੰਮ੍ਰਿਤਸਰ ਦੇ ਜ਼ਿਲੇ ਨਾਲੋਂ ਕੁਝ ਵੱਡਾ ਨਹੀਂ ਸੀ, ਲਾਹੌਰੋਂ ਕਰਤਾਰਪੁਰ ਅਤੇ ਗੋਇੰਦਵਾਲੋਂ ਹਰਗੋਬਿੰਦਪੁਰ । ... ਏਸ ਬੋਲੀ ਨੂੰ ਵਰਤਨ ਲੋੜ, ਜੇ ਉਹਨੀਂ ਦਿਨੀਂ ਉਹ ਕਿਤੇ ਵਰਤੀ ve Digitized by Panjab Digital Library / www.panjabdigilib.org