ਪੰਨਾ:ਸ੍ਰੀ ਜਪੁ ਜੀ ਸਾਹਿਬ ਸਟੀਕ.pdf/1

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਪੁ ਜੀ ਸਾਹਿਬ

(੫)

ਸਟੀਕ

ਜਪੁ ਜੀ ਸਾਹਿਬ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ

ਪਦ ਅਰਥ - ੴ ਇਕ ਓਅੰਕਾਰ ਜਿਸ ਵਰਗਾ ਦੂਜਾ ਨਹੀਂ। ਸਤਿ-ਜੋ ਕਦੇ ਵੀ ਨਾਸ ਨਾ ਹੋਵੇ। ਕਰਤਾ-ਕਰਨ ਵਾਲਾ। ਅਕਾਲ-[ਅ+ਕਾਲ] ਮੌਤ ਰਹਿਤ, ਨਾ ਮਰਨ ਵਾਲਾ। ਸੈਭੰ-[ਸਵਯੰ-ਭੂ] ਆਪਣੇ ਆਪ ਪ੍ਰਕਾਸ਼ ਰੂਪ। ਪ੍ਰਸਾਦਿ ਕ੍ਰਿਪਾ।

ਅਰਥ—ਵਾਹਿਗੁਰੂ ਇਕ ਹੈ, ਉਸ ਦਾ ਨਾਮ ਸੱਚ ਹੈ, ਸਾਰੇ ਸੰਸਾਰ ਦਾ ਕਰਤਾ ਅਤੇ ਪੁਰਖ ਰੂਪ ਹੈ, ਡਰ ਤੋਂ ਰਹਿਤ, ਵੈਰ ਤੋਂ ਰਹਿਤ ਤੇ ਮੌਤ ਤੋਂ ਰਹਿਤ ਉਸ ਦਾ ਸਰੂਪ ਹੈ, ਜਨਮ ਤੋਂ ਵੀ ਰਹਿਤ ਅਤੇ ਆਪਣੇ ਆਪ ਪ੍ਰਕਾਸ਼ਵਾਨ ਹੈ, ਅਜਿਹਾ ਵਾਹਿਗੁਰੂ ਗੁਰੂ ਜੀ ਦੀ ਕ੍ਰਿਪਾ ਨਾਲ ਹੀ ਮਿਲਦਾ ਹੈ।

ਭਾਵ—(੧) ਦੁਨੀਆਂ ਦੇ ਵਿਦਵਾਨਾਂ ਨੇ ਓਅੰ ਦੇ ਬਹੁਤੇ ਅਰਥ ਕੀਤੇ ਸਨ, ਗੁਰੂ ਜੀ ਨੇ ਏਕਾਂਗ ਲਾ ਕੇ ਉਨ੍ਹਾਂ ਦੇ ਝਮੇਲੇ ਤੋਂ ਹਟਾ ਕੇ ਦਸ ਦਿਤਾ ਜੋ ਵਾਹਿਗੁਰੂ ਇਕ ਹੈ।

(੨) ਦੁਨੀਆਂ ਦੇ ਵਿਦਵਾਨਾਂ ਨੇ ਉਸ ਓਅੰ ਦੇ ਬਹੁਤ ਸਾਰੇ ਨਾਮ ਘੜ ਦਿਤੇ ਜੋ ‘ਕ੍ਰਿਤਮ' ਸਨ ਅਤੇ ਕੁਦਰਤ ਨਾਲ ਮਿਲੇ ਹੋਏ ਨਹੀਂ ਸਨ।