ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/102

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪ੍ਰਸ਼ਾਦ ਛਕਦੇ ਸੀ, ਅੰਨ ਤੇ ਦਾਲ ਦਾ ਇਕ ਇਕ ਦਾਣਾ ਵਾਹਿਗੁਰੂ ਨਾਮ ਦੇ ਜਪ ਨਾਲ ਚੁਗਿਆ ਜਾਂਦਾ; ਫਿਰ ਸਿਮਰਨ ਜਾਰੀ ਰਹਿੰਦਾ। ਜਦ ਇਸੇ ਤਰ੍ਹਾਂ ਨਾਮ ਜਪਦਿਆਂ ਪ੍ਰਸ਼ਾਦ ਤਿਆਰ ਹੁੰਦਾ ਤਦ ਪੰਜ ਸਿੰਘਾਂ ਨੂੰ ਪ੍ਰਸ਼ਾਦ ਛਕਾ ਕੇ ਫਿਰ ਆਪ ਛਕਿਆ ਕਰਦੇ ਸੀ, ਹਰ ਇਕ ਦੇ ਘਰ ਦਾ ਪ੍ਰਸ਼ਾਦ ਨਹੀਂ ਛਕਦੇ ਸਨ, ਸਗੋਂ ਬਹੁਤਾ ਆਪਣੇ ਹੀ ਹੱਥੀਂ ਪਕਾ ਕੇ ਛੱਕਦੇ ਸਨ।

{{gap}ਕਈ ਵੇਰ ਆਪ ਪਾਸ ਸੇਵਾਦਾਰਸ਼ਿਕਾਇਤ ਕਰਦੇ ਸਨ ਕਿ ਛਬੀਲ ਤੋਂ ਇੰਨੇ ਕੌਲੇ ਗੁੰਮ ਹੋ ਗਏ ਹਨ, ਆਪ ਹੁਕਮ ਦਿੰਦੇ 'ਗੁਰਮੁਖਾ ਚਪ, ਚੁਪ, ਵਾਹਿਗੁਰੂ ਦਾ ਭਜਨ ਕਰ, ਕੋਈ ਲੰੜਵੰਦ ਹੀ ਲੈ ਗਿਆ ਹੋਊ, ਫਿਕਰ ਨਾ ਕਰੋ, ਵਾਹਿਗੁਰੂ ਹੋਰ ਭੇਜ ਦੇਵੇਗਾ।'

ਇਕ ਦਿਨ ਇਕ ਆਦਮੀ ਨੇ ਦਸ ਪੰਦਰਾਂ ਕੌਲੇ ਛਬੀਲ ਤੋਂ ਚੁੱਕ ਕੇ ਕਪੜੇ ਵਿਚ ਲਪੇਟ ਲਏ, ਆਪ ਨੇ ਉਸ ਨੂੰ ਇੰਜ ਕਰਦਿਆਂ ਵੇਖ ਲਿਆ ਤੇ ਚੁਪ ਕਰ ਰਹੇ, ਜਦ ਉਹ ਆਦਮੀ ਕੌਲੇ ਲੈ ਕੇ ਤੁਰ ਪਿਆ ਤਦ ਆਪ ਵੀ ਉਹ ਦੇ ਪਿੱਛੇ ਪਿੱਛੇ ਹੋ ਤੁਰੇ। ਜਦ ਉਹ ਇਕੱਲੀ ਥਾਂ ਤੇ ਪੁੱਜਾ, ਤਦ ਆਪ ਨੇ ਉਸ ਦੇ ਪਾਸ ਪੁੱਜ ਕੇ ਕਿਹਾ: ਪਿਆਰਿਆ! ਛਬੀਲ ਤੇ ਅਜ ਕੌਲੇ ਥੋੜੇ ਜਿਹੇ ਹਨ, ਜਿੰਨੇ ਤੁਸਾਂ ਆਂਦੇ ਹਨ ਇੰਨੇ ਚਲੇ ਜਾਣ ਨਾਲ ਬਾਕੀ ਇੰਨੇ ਥੋੜੇ ਰਹਿ ਗਏ ਹਨ ਕਿ ਸੰਧਯਾ ਦੇ ਦੀਵਾਨ ਵਿਚ ਜਲ ਛਕਾਉਣਾ ਕਠਨ ਹੋ ਜਾਏਗਾ, ਇਸ ਵਾਸਤੇ ਅੱਧੇ ਕੌਲੇ ਤੁਸੀਂ ਲੈ ਜਾਓ ਤੇ ਅੱਧੇ ਛਬੀਲ ਵਾਸਤੇ ਦੇ ਦੇਵੋ, ਤਾਂਕਿ ਤੁਹਾਡਾ ਕੰਮ ਵੀ ਨਾ ਰੁਕੇ ਤੇ ਛਬੀਲ ਦਾ ਵੀ ਚਲ ਜਾਏ।ਉਸ ਆਦਮੀ ਨੇ ਸ਼ਰਮਿੰਦਿਆਂ ਹੋਕੇ ਸੰਤਾਂ ਦੇ ਚਰਨ ਫੜ ਲਏ ਤੇ ਸਾਰੇ ਕੌਲੇ ਵਾਪਸ ਕਰਨੇ ਚਾਹੇ, ਪਰ ਆਪ ਨੇ ਅਧੇ ਕੌਲੇ ਉਸ ਨੂੰ ਦੇ ਹੀ ਦਿਤੇ। ਭਾਈ ਸੁਵਾਇਆ ਸਿੰਘ ਜੀ ਦੇ ਇਸ ਵਰਤਾਉ ਦਾ ਉਸ ਆਦਮੀ ਤੇ ਇੰਨਾ ਅਸਰ ਹੋਇਆ ਕਿ ਉਸ ਨੇ ਇਸ ਛਬੀਲ ਤੇ ਸੇਵਾ ਕਰਨੀ ਸ਼ੁਰੂ ਕਰ ਦਿਤੀ ਤੇ ਨਾਮ ਜਪ ਵਿਚ ਲਗ ਗਿਆ। ਸੰਤ

ਸੁਵਾਇਆ ਜੀ ਨੇ ਉਸ ਤੇ ਖੁਸ਼ੀ ਪ੍ਰਗਟ ਕੀਤੀ, ਵਾਹਿਗੁਰੂ ਨੇ ਉਸ ਦੀ

-੯੮-