ਕਮਾਈ ਵਿਚ ਬਰਕਤ ਪਾਈ ਤੇ ਲੋਕ ਪ੍ਰਲੋਕ ਦੇਨੋਂ ਸੁਧਰ ਗਏ।
ਇਕ ਵੇਰ ਕੋਈ ਛਬੀਲ ਤੋਂ ਕੌਲੇ ਚੁਰਾਕੇ ਤੁਰ ਪਿਆ। ਇਕ ਸਿੰਘ ਨੇ ਕਿਹਾ ਕਿ ਇਹ ਚੋਰ ਹੈ, ਜੋ ਕੌਲੇ ਲੈ ਗਿਆ ਹੈ। ਸੰਤਾਂ ਨੇ ਕਿਹਾ-ਭਾਈ ਜੋ ਕੋਈ ਇਥੇ ਕੌਲੇ ਧਰ ਜਾਂਦਾ ਹੈ ਤਾਂ ਉਹ ਕੀ ਹੁੰਦਾ ਹੈ? ਉਸ ਨੇ ਕਿਹਾ, ਦਾਤਾ। ਆਪ ਬੋਲੇ ਸਭ ਸਾਧ ਸੰਗਤ ਹੈ, ਜਿਸ ਪਾਸ ਵਾਧੂ ਹੁੰਦੇ ਹਨ ਏਥੇ ਦੇ ਜਾਂਦਾ ਹੈ, ਜਿਸ ਨੂੰ ਲੋੜ ਹੁੰਦੀ ਹੈ ਉਹ ਲੈ ਜਾਂਦਾ ਹੈ। ਸਾਨੂੰ ਸਭ ਵਿਚ ਸਾਧ ਸੰਗਤ ਦੀ ਦ੍ਰਿਸ਼ਟੀ ਚਾਹੀਏ, ਅਸੀਂ ਸਾਧੂ ਹਾਂ, ਸਾਡੀ ਦ੍ਰਿਸ਼ਟੀ ਵਿਚ ਕਾਣ ਦੀ ਲੋੜ ਨਹੀਂ ਹੈ।
੧੩. ਗਰੀਬ ਪਿ੍ਤਪਾਲਾ ਤੇ ਗੁਰਸਿਖਾਂ ਦਾ ਸ਼ੁਭਚਿੰਤਨ-
ਸੰਤ ਜੀ ਨੂੰ ਮਨੁਖ ਮਾਤ੍ਰ ਨਾਲ ਪ੍ਰੇਮ ਸੀ ਤੇ ਜੀਵ ਮਾਤ ਨਾਲ ਹਿਤ ਸੀ। ਚਾਟੀਵਿੰਡ ਦੇ ਦਰਵਾਜ਼ੇ ਸ਼ਹਿਰੋਂ ਬਾਹਰ ਵਾਰ ਖੂਹ ਦੇ ਨਾਲ ਜਿੱਥੇ ਆਪ ਨੇ ਟੂਟੀਆਂ ਲਾਕੇ ਇਸਤ੍ਰੀਆਂ ਤੇ ਪੁਰਖਾਂ ਦੇ ਇਸ਼ਨਾਨ ਤੇ ਜਲ ਛਕਣ ਲਈ ਸੁਖੈਨਤਾ ਕਰ ਦਿਤੀ, ਉਥੇ ਦੂਜੇ ਪਾਸੇ ਬੜਾ ਲੰਮਾ ਚੁਬੱਚਾ ਬਣਾਇਆ, ਜਿਸ ਦੇ ਵਿਚੋਂ ਇਕ ਵੇਲੇ ਪੰਜਾਹ ਸੱਠ ਪਸ਼ੂਆਂ ਦੇ ਘੋੜੇ ਘੌੜੀਆਂ ਖੜੋਂਦੇ ਸਨ ਤੇ ਉੱਵ ਵੀ ਮਾਝੇ ਦੀ ਵੱਡੀ ਸੜਕ ਹੋਣ ਕਰਕੇ ਪਸ਼ੂਆਂ ਦਾ ਬੜਾ ਲਾਂਘਾ ਸੀ, ਪਰ ਪਾਣੀ ਖਾਈ ਦਾ ਜਾਂ ਛੱਪੜ ਦਾ ਮਿਲਦਾ ਸੀ ਜੋ ਚੰਗਾ ਨਹੀਂ ਸੀ ਹੁੰਦਾ। ਭਾਈ ਸਾਹਿਬ ਜੀ ਨੇ ਜੀਅ ਜੰਤ ਦੀ ਰੱਖਿਆ ਦਾ ਖਿਆਲ ਧਾਰਕੇ ਇਹ ਚੁਬੱਚੇ ਬਣਾਏ ਸਨ। ਇਨ੍ਹਾਂ ਵਿਚ ਹਰ ਵੇਲੇ ਤਾਜ਼ਾ ਜਲ ਭਰਿਆ ਰਹਿੰਦਾ ਸੀ, ਹੋਰਨਾਂ ਖੂਹਾਂ ਵਾਂਗ ਨਹੀਂ ਕਿ ਲੋਕਾਂ ਦੇ ਨ੍ਹਾਉਣ ਦਾ ਮੈਲਾ ਪਾਣੀ ਚੁਬੱਚੇ ਵਿਚ ਆਵੇ, ਚੁਬੱਚੇ ਵਿਚ ਖੁਹ ਦਾ ਸਿੱਧਾ ਪਾਣੀ ਬਿਨਾਂ ਕਿਸੇ ਦੀ ਵਰਤੋਂ ਵਿਚ ਆਏ ਦੇ ਪੈਂਦਾ ਹੈ। ਜਦ ਇਹ ਥਾਂ ਬਣੀ ਤਦ ਇਕ ਗਰੀਬ ਆਦਮੀ ਆਪ ਦੇ ਪਾਸ ਗਿਆ ਤੇ ਬੇਨਤੀ ਕੀਤੀ ਕਿ ਮੈਂ ਟੱਬਰਦਾਰ
-੯੯-