ਪੰਨਾ:ਸੰਤ ਗਾਥਾ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਂ, ਕਾਰ ਵਿਹਾਰ ਕੋਈ ਨਹੀਂ, ਖਰਚ ਹੱਥੋਂ ਅਤਿ ਦੁਖੀ ਹਾਂ, ਕਈ ਕਈ ਦਿਨ ਕੜਾਕੇ ਨਿਕਲਦੇ ਰਹਿੰਦੇ ਹਨ, ਡਾਢਾ ਹੀ ਨਿਰਧਨ ਤੇ ਕੰਗਲਾ ਹਾਂ, ਜੇ ਆਪ ਪ੍ਰਤਿਪਾਲਨਾ ਕਰੋ ਤਦ ਬੜੀ ਕ੍ਰਿਪਾ ਹੋਵੇ? ਭਾਈ ਸਾਹਿਬ ਜੀ ਨੇ ਚੁਬੱਚੇ ਤੇ ਟੂਟੀਆਂ ਦੇ ਵਿਚਕਾਰ ਇਕ ਦੁਕਾਨ ਬਣਵਾ ਦਿਤੀ ਤੇ ਉਸ ਵਿਚ ਉਸ ਨੂੰ ਬਿਠਾ ਦਿਤਾ। ਦੁੱਧ ਦਹੀਂ, ਛੋਲੇ, ਆਦਿ ਸਾਮਾਨ ਉਸ ਨੇ ਰੱਖ ਲਿਆ। ਮੌਕਾ ਸੁਹਣਾ ਸੀ, ਹੱਟੀ ਚੱਲ ਪਈ ਤੇ ਉਸ ਗ਼ਰੀਬ ਟੱਬਰਦਾਰ ਦਾ ਗੁਜ਼ਾਰਾ ਚੰਗਾ ਤੁਰ ਪਿਆ। ਸਮਾਂ ਪਾ ਕੇ ਹੱਟੀ ਵਾਲਾ ਮਰ ਗਿਆ, ਹੁਣ ਲੋਕੀਂ ਸੰਤ ਜੀ ਪਾਸ ਜਾਣ ਲਗੇ ਕਿ ਇਹ ਜਗ੍ਹਾ ਸਾਨੂੰ ਕਿਰਾਏ ਦਿਤੀ ਜਾਏ, ਪਰ ਸੰਤ ਜੀ ਇਕ ਨਾ ਮੰਨਣ। ਅੰਤ ਲੋਕਾਂ ਨੇ ਵਡੇ ਵਡੇ ਆਦਮੀਆਂ ਦੀਆਂ ਸਫਾਰਸ਼ਾਂ

ਪੁਆਈਆਂ। ਸੰਤ ਜੀ ਪੁਰ ਬੜਾ ਜ਼ੋਰ ਪੈ ਗਿਆ। ਸੁੰਦਰੀ ਲੇਖਕ ਨਾਲ ਸੰਤਾਂ ਦਾ ਬੜਾ ਹਿਤ ਸੀ। ਇਕ ਦਿਨ ਦੁਪਹਿਰ ਵੇਲੇ ਆਏ ਤੇ ਆਖਣ ਲਗੇ: ਸਾਨੂੰ ਇਕ ਮੁਸ਼ਕਲ ਵਿਚੋਂ ਕੱਢੋ। ਉਤਰ-ਆਪ ਬੀਤ ਰਾਗ, ਮੁਕਤ ਪੁਰਖ ਹੋ, ਆਪ ਨੂੰ ਮੁਸ਼ਕਲ ਕਿਹੀ ? ਸੰਤਾਂ ਨੇ ਫੁਰਮਾਇਆ ਕਿ ਸਾਨੂੰ ਬਹੁਤ ਲੋਕਾਂ ਨੇ ਹੱਟੀ ਕਿਰਾਏ ਤੇ ਦੇਣ ਵਾਸਤੇ ਕਿਹਾ ਹੈ ਅਤੇ ਭਾੜਾ ਵੀ ੧੫) ਮਹੀਨਾ ਦੇਂਦੇ ਹਨ। ਅਸਾਂ ਸਭਨਾਂ ਨੂੰ ਨਾਂਹ ਕੀਤੀ ਹੈ। ਹੁਣ ਇਕ ਵਡੇ ਆਦਮੀ ਨੇ ਜੋ ਸਤਿਸੰਗ ਵਿਚ ਪੈਰ ਧਰਦਾ ਹੈ, ਸਾਨੂੰ ਗ੍ਰਸਿਆ ਹੈ, ਅਸੀਂ ਨਾਂਹ ਕੀਤੀ ਹੈ, ਪਰ ਖਹਿੜਾ ਨਹੀਂ ਛਡਦਾ। ਤੁਸੀਂ ਉਸ ਨੂੰ ਤੇ ਹੋਰਨਾਂ ਨੂੰ ਸਮਝਾਓ ਕਿ ਮੇਰਾ ਸੰਕਲਪ ਹੱਟੀ ਕਿਰਾਏ ਦੇਣ ਦਾ ਨਹੀਂ। ਉਤਰ-'ਸਤਿ ਬਚਨ,ਪਰ ਕ੍ਰਿਪਾ ਕਰਕੇ ਕਾਰਨ ਦੱਸ ਸਕਦੇ ਹੋ ਕਿ ਆਪ ਕਿਉਂ ਨਾਂਹ ਕਰਦੇ ਹੋ?' ਉਸ ਵੇਲੇ ਉਨ੍ਹਾਂ ਦੇ ਮੈਲੇ ਬਸਤਰਾਂ ਤੇ ਸਿੱਧ ਪੱਧਰੀ ਸੂਰਤ ਵਿਚੋਂ ਉਨ੍ਹਾਂ ਦੀ ਉੱਚੀ ਸਮਝ ਤੇ ਬਜ਼ੁਰਗ ਭਾਵ ਦੀ ਉਹ ਘਟਨਾ ਪ੍ਰਗਟ ਹੋਈ ਕਿ ਉਪਕਾਰੀ ਤੇ ਗਯਾਨੀ ਦੰਗ ਰਹਿ ਜਾਣ। ਕਹਿਣ ਲਗੇ: ਮੈਂ ਹਾਂ ਟਹਿਲੀਆ, ਗੁਰੂ ਨੇ ਸੇਵਾ ਇਹ ਬਖਸ਼ੀ ਹੈ ਕਿ ਸਿਖਾਂ ਦੀ ਕਮਾਈ ਵਿਚੋਂ ਤੈਨੂੰ ਜੋ ਕੁਛ ਮਿਲੇ ਸਫਲ ਕਰ, ਸੋ ਮੇਰੀ ਪ੍ਰਾਰਥਨਾ ਇਹ ਰਹਿੰਦੀ

-੧੦੦-