ਪੰਨਾ:ਸੰਤ ਗਾਥਾ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਕਿ ਹੇ ਗੁਰੂ! ਤੇਰੇ ਸਿਖ ਧਰਮੀ ਹੋਣ, ਕਿਉਂਕਿ ਧਰਮੀ ਹੋਣਗੇ ਤਾਂ ਦਸਵੰਧ ਕੱਢਣਗੇ। ਫਿਰ ਮੈਂ ਕਹਿੰਦਾ ਹਾਂ, ਗੁਰੂ ਇਨ੍ਹਾਂ ਨੂੰ ਬਰਕਤ ਪਾ ਜੋ ਧਰਮ ਕਾਰਜਾਂ ਲਈ ਬਹੁਤ ਦਸਵੰਧ ਕੱਢਣ। ਜੇ ਧਰਮੀ ਹੋਣਗੇ ਤਦ ਕਮਾਈ ਬੀ ਖੋਟੀ ਨਾ ਕਰਨਗੇ, ਸੋ ਜੋ ਵਾਧਾ ਪਏਗਾ ਉਹ ਝੂਠ ਤੇ ਖੋਟ ਨਾਲ ਨਹੀਂ ਹੋਵੇਗਾ, ਗੁਰੂ ਕ੍ਰਿਪਾ ਨਾਲ ਪਏਗਾ। ਸੋ ਮੈਂ ਹੁਣ ਸਿਖਾਂ ਦਾ ਭਲਾ ਮੰਗਦਾ ਹਾਂ, ਜਦ ਮੈਂ ਕਿਰਾਇਆ ਖਾਣ ਲਗ ਪਿਆ ਤਦ ਮੈਨੂੰ ਅੰਦਰ ਖਿਆਲ ਪਊ ਕਿ ਜੇ ਕਦੀ ਇਕ ਦੁਕਾਨ ਹੋਰ ਬਣਵਾ ਲਵਾਂ ਤਦ ਕਿਰਾਇਆ ਬਹੁਤਾ ਆਉਣ ਲਗ ਜਾਏਗਾ, ਇੰਜ ਮੇਰਾ ਮਨ ਗੁਰੂ ਕੇ ਸਿਖਾਂ ਦੇ ਭਲੇ ਲੋਚਣ ਦੀ ਥਾਂ ਆਪਣੀ ਮਾਲਕੀ ਤੇ ਆਪਣੀ ਆਉਂਦਣ ਲਈ ਲੋਭੀ ਹੋ ਜਾਏਗਾ, ਫਿਰ ਮੈਂ ਕਲਗੀਧਰ ਜੀ ਦਾ ਦਾਸ ਕਿਸ ਤਰਾਂ ਰਹਾਂਗਾ? ਗੁਰੂ ਕੇ ਵਾਸਤੇ ਮੈਨੂੰ ਕਿਰਾਏ ਤੇ ਵਿਆਜਾਂ ਵਿਚ ਨਾ ਪਾਓ। ਗੁਰੂ ਦਿੱਸੇ, ਗੁਰੂ ਦੀ ਸੇਵਾ ਦਿੱਸੇ। ਕੁਛ ਚਿਰ ਚੁਪ ਰਹਿਕੇ ਕਹਿਣ ਲੱਗੇ-ਜਿੱਥੇ ਮੈਂ ਗਰੀਬੀ ਤੇ ਸੇਵਾ ਵਿਚ ਹਾਂ ਮੈਨੂੰ ਕਿਰਾਇਆ ਤੇ ਵਿਆਜ ਆਪਣੇ ਲਈ ਵਿਹੁ ਦਿੱਸਦਾ ਹੈ। ਫ਼ਿਰ ਚੁਪ ਹੋ ਗਏ, ਫੇਰ ਕਹਿਣ ਲਗੇ-ਜੇ ਹੱਟੀ ਬੰਦ ਕਰਾਈ ਤਾਂ ਉਹਦੇ ਅਗੇ ਪੰਜ ਪਸੂਆਂ ਦੇ ਪਾਣੀ ਪੀਣ ਲਈ ਚੁਬੱਚਾ ਖੁਲ੍ਹਦਾਂ ਹੈ, ਹੁਣ ਤੁਸੀਂ ਲੇਖਾ ਕਰੋ ਕਿ ਰਾਤ ਤੋੜੀ ਕਿੰਨੇ ਵਧੀਕ ਪਸੂ ਪਾਣੀ ਪੀ ਕੇ ਤ੍ਰਿਪਤ ਹੋ ਸਕਣਗੇ। ਕਿਕੂੰ ਬੇਜ਼ੁਬਾਨ ਪਸ਼ੂਆਂ ਦਾ ਸੁਖ ਛੱਡਕੇ ਮੈਂ ੧੫) ਨੂੰ ਪਿਆਰ ਕਰਾਂ? ਕੀ ਇਹ ਸਿਖ ਨੂੰ ਸੋਭਦਾ ਹੈ? ਇਹ ਕਹਿ ਕੇ ਫੇਰ ਚੁੱਪ ਹੋ ਗਏ।

੧੪. ਅਣੋਖਾ ਬਪਾਰ

ਸੰਤ ਭਾਈ ਸਵਾਇਆ ਸਿੰਘ ਜੀ ਆਪਣੀ ਮਜਬੂਰੀ ਦੱਸ ਰਹੇ ਸਨ ਕਿ ਉਹ ਦੁਕਾਨ ਕਿਰਾਏ ਤੇ ਨਹੀਂ ਦੇਣਾ ਚਾਹੁੰਦੇ। ਇੰਨੇ ਨੂੰ ਉਹ ਸਜਣ ਵੀ ਆ ਗਏ ਜਿਹੜੇ ਮਜਬੂਰ ਕਰ ਰਹੇ ਸਨ ਕਿ ਦੁਕਾਨ ਜ਼ਰੂਰ ਕਿਰਾਏ ਤੇ ਦਿੱਤੀ ਜਾਏ। ਇਨ੍ਹਾਂ ਦੇ ਸਾਹਮਣੇ ਸੰਤ ਜੀ ਨੇ ਫਿਰ

-੧੦੧-