ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੯. ਸਚੇ ਵੈਦ ਤੇ ਦਯਾ ਕਰੋ-

ਸੰਤ ਜੀ ਇਕ ਦਿਨ ਇਕ ਗੁਰਮੁਖ ਸਿਖ ਦੇ ਘਰ ਗਏ, ਕੁਛ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉੱਥੋਂ ਜਦ ਆਪ ਤੁਰਨ ਲਗੇ ਤਦ ਕਹਿਣ ਲੱਗੇ ਕਿ ਕੁਛ ਗੁਰੂ ਉਤੇ ਬੀ ਕਿਰਪਾ ਕਰਿਆ ਕਰੋ? ਹਰਿਆਨ ਹੋਕੇ ਅੱਗੋਂ ਕਿਹਾ ਗਿਆ ਕਿ ਅਸੀਂ ਕੌਣ ਕੀਟ ਹਾਂ ਗੁਰੂ ਉਤੇ ਕ੍ਰਿਪਾ ਕਰਨ ਵਾਲੇ? ਸੰਤ ਕਹਿਣ ਲਗੇ ਐਉਂ ਨਹੀਂ, ਪਰ ਰੋਗੀ ਹਾਰ, ਜੋ ਹਕੀਮ ਤੇ ਕਿਰਪਾ ਕਰਦਾ ਹੈ। ਹਕੀਮ ਕਹਿੰਦਾ ਹੈ ਮੈਂ ਰੋਗੀ ਨੂੰ ਰਾਜ਼ੀ ਕਰਨਾ ਹੈ, ਦਾਰੂ ਦੇਂਦਾ ਹੈ ਤੇ ਪੱਥ ਦੱਸਦਾ ਹੈ, ਜੇ ਰੋਗੀ ਪੱਥ ਰਖਦਾ ਤੇ ਦਵਾਈ ਖਾਂਦਾ ਹੈ ਤਦ ਹਕੀਮ ਤੇ ਕਿਰਪਾ ਕਰਦਾ ਹੈ। ਜੇ ਪੱਬ ਨਹੀਂ ਰਖਦਾ ਤਦ ਹਕੀਮ ਨੂੰ ਹੋਰ ਦਵਾਵਾਂ ਦੇਣੀਆਂ ਪੈਂਦੀਆਂ ਹਨ ਅਤੇ ਵਧੀਕ ਵਕਤੇ ਖਰਚ ਕਰਨਾ ਪੈਂਦਾ ਹੈ। ਹਕੀਮ ਨੇ ਇਲਾਜ ਕਰਨੋਂ ਹਟਣਾ ਨਹੀਂ, ਕਿਉਂਕਿ ਉਸ ਨੇ ਪ੍ਰਤਗਯਾ ਕੀਤੀ ਹੋਈ ਹੈ ਕਿ ਮੈਂ ਰਾਜ਼ੀ ਕਰਨਾ ਹੈ। ਰੋਗੀ ਦੇ ਕੁਪਥ ਨਾਲ ਹਕੀਮ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਉਹ ਵਕਤ ਜੋ ਹੋਰ ਹੋਰ ਰੋਗੀਆਂ ਤੇ ਲੱਗਣਾ ਸੀ, ਇਧਰ ਕੁਪਥੀ ਰੋਗੀਆਂ ਨੂੰ ਹੀ ਦੇਣਾ ਪੈਂਦਾ ਹੈ। ਸੋ ਰੋਗੀ ਦੀ ਦਇਆ ਆਪਣੇ ਹਕੀਮ ਪੁਰ ਇਹ ਹੈ ਕਿ ਹਕੀਮ ਦੇ ਆਖੇ ਵਿਚ ਆਪਣੀ ਅਰੋਗਤਾ ਲਈ ਤੁਰੇ, ਪੱਥ ਪ੍ਰਹੇਜ਼ ਰੱਖ ਕੇ ਦਵਾਈ ਖਾਵੇ ਤੇ ਹੋਰ ਤਰ੍ਹਾਂ ਆਪਣੇ ਰਾਜ਼ੀ ਹੋਣ ਵਿਚ ਉਸ ਦੀ ਸਹਾਇਤਾ ਕਰੇ, ਕਿਉਂਕਿ ਸਚੇ ਵੈਦ ਨੇ ਸਭ ਨੂੰ ਰਾਜ਼ੀ ਕਰਨਾ ਹੈ, ਦੇਖੋ, ਵੈਦ ਲਈ ਲਿਖਿਆ ਹੈ:-

'ਸਗਲ ਸਮੂਹ ਲੈ ਉਧਰੇ ਨਾਨਕ'

ਗੁਰੂ ਨਾਨਕ ਨੇ ਸਾਰਿਆਂ ਨੂੰ ਤਾਰਨਾ ਹੈ। ਜਗਤ ਆਤਮ ਰੋਗੀ ਹੈ, ਗੁਰੂ ਜੀ ਨਾਮ’ ਦਾਰੂ ਦੇਂਦੇ ਹਨ ਤੇ ਸਤ ਸੰਤੋਖ ਤੇ ਵੀਚਾਰ ਦਾ ਸੇਵਨ ਦੱਸਦੇ ਹਨ* ਤੇ ਦ੍ਹੈਖ ਦੇ ਕਰਮਾਂ ਤੋਂ ਪੱਬ ਰਖਣਾ (ਪ੍ਰਹੇਜ਼ ਕਰਨਾ) ਦੱਸਦੇ ਹਨ । ਹੁਣ ਜੇ ਤਾਂ ਦਾਰੂ ਖਾਈ ਚਲੀਏ,ਸੰਜਮ


*ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥

[ਧਨਾ ਮਃ ੧

-੧੦੯-