ਨਿਬਾਹੀ ਚਲੀਏ, ਤਦ ਛੇਤੀ ਰਾਜ਼ੀ ਹੋਵਾਂਗੇ ਤੇ ਵੈਦ ਸਾਥੋਂ ਛੇਤੀ ਵਿਹਲਾ ਹੋਵੇਗਾ ਤੇ ਹੋਰਨਾਂ ਦੀ ਭਲਿਆਈ ਲਈ ਉਸ ਨੂੰ ਵਧੇਰਾ ਵਕਤ ਮਿਲੇਗਾ ਤੇ ਜੇ ਕੁਪੱਥ ਕਰਾਂਗੇ ਤਦ ਗੁਰੂ ਨੇ ਤਾਂ ਆਪਣਾ ਕੰਮ ਸਾਰਿਆਂ ਨੂੰ ਰਾਜ਼ੀ ਕਰਨ ਦਾ ਛੱਡਣਾ ਨਹੀਂ ਸੋ ਉਸ ਨੂੰ ਸਾਡੇ ਇਲਾਜ ਤੇ ਵਧੇਰਾ ਚਿਰ ਲੱਗੇਗਾ। ਦਾਰੂ ਕੌੜੇ ਕੌੜੇ ਮਿਲਣਗੇ, ਅਖੀਰ ਰਾਜ਼ੀ ਹੋਣਾ ਹੈ, ਇਉਂ ਵੈਦ ਦਾ ਬਹੁਤਾ ਵਕਤ ਸਾਡੇ ਤੇ ਖਰਚ ਹੋਵੇਗਾ. ਪਰ ਜੇ ਅਸੀਂ ਪ੍ਰਹੇਜ਼ ਰਖਾਂਗੇ ਤਾਂ ਉਹ ਸਾਥੋਂ ਛੇਤੀ ਵਿਹਲਾ ਹੋਉ। ਸੋ ਇਹ ਵੈਦ ਤੇ ਦਇਆ ਹੋਈ, ਏਥੇ ਵੈਦ ਗੁਰੂ ਹੈ ਇਉਂ ਇਹ ਗੁਰੂ ਤੇ ਦਇਆ ਹੈ।
ਇਨ੍ਹਾਂ ਬਚਨਾਂ ਤੋਂ ਪਤਾ ਲਗਦਾ ਹੈ ਕਿ ਸੰਤ ਜੀ ਨੂੰ ਗੁਰੂ ਤੇ ਕਿੰਨਾ ਉੱਚਾ ਤੇ ਸੁੱਚਾ ਭਰੋਸਾ ਸੀ ਤੇ ਗੁਰੂ ਦੀ ਸਮਰੱਥਾ ਨੂੰ ਕਿੰਨਾਂ ਮੁਕੰਮਲ ਜਾਣਦੇ ਸਨ। ਇਹ ਉਨ੍ਹਾਂ ਦਾ ਖਿਆਲ ਹੀ ਨਹੀਂ ਸੀ, ਉਹਨਾਂ ਦਾ ਅਨੁਭਵ ਤੇ ਉਨ੍ਹਾਂ ਦੀ ਵਰਤਣ ਹੀ ਇਹ ਸੀ। ਦੂਸਰਾ ਇਹ ਪਤਾ ਲੱਗਾ ਕਿ ਨਾਮ ਅਭਿਆਸ ਵਿਚ ਆਚਰਣ ਦੀ ਉੱਚਤਾ ਨੂੰ ਆਪ ਕਿੰਨਾ ਜ਼ਰੂਰੀ ਸਮਝਦੇ ਸੇ।
੧੯. ਸੰਤ ਦੇ ਗੁਣ ਸੁਭਾਵ-
ਨਾ ਤਾਂ ਆਪ ਖੁਸ਼ਾਮਦ ਕਰਦੇ ਸੇ, ਨਾ ਭੇਖ ਰਚਕੇ ਕੋਈ ਜਾਲ ਤਾਣਕੇ ਲੋਕਾਂ ਨੂੰ ਕਿਵੇਂ ਭਰਮਾਕੇ ਸੇਵਾ ਕਰਵਾਈ ਚਾਹੁੰਦੇ ਸਨ, ਤੇ ਨਾਂ ਹੀ ਇਹ ਚਾਹੁੰਦੇ ਸਨ ਕਿ ਆਕੜ ਕਰਕੇ ਲਾਂਭੇ ਹੋ ਰਹੀਏ, ਸਾਨੂੰ , ਕੀ ? ਸੇਵਾ ਆਪ ਕਰਦੇ ਸਨ ਤੇ ਹੋਰਨਾਂ ਤੋਂ ਕਰਵਾਉਂਦੇ ਸਨ ਪਰ ਸਾਫ ਸੱਚ, ਰੁੱਖਾ ਚਾਹੇ ਮਿੱਠਾ, ਸੱਚ ਕਹਿਕੇ ਕਰਾਉਣੀ, ਕੋਈ ਕਰੇ ਤਾਂ ਉਹਦੇ ਦਬੇਲ ਨਹੀਂ ਬਣਨਾ, ਕੋਈ ਨਾ ਕਰੇ ਤਦ ਰੰਜ ਨਹੀਂ ਹੋਣਾ। ਨਿਰਛਲ ਸੁੁੁੂਧ ਤੇ ਅੰਦਰੋਂ ਬਾਹਰੋਂ ਇਕ। ਜੇ ਲੋੜ ਆ ਬਣੀ ਹੈ ਤਾਂ ਇਹ ਉਡੀਕ ਨਹੀਂ ਕਰਨੀ ਕਿ ਅਗਲਾ ਆਪ ਆਖੇ, ਜਾਂ ਅਜਿਹੀ ਪੇਚਦਾਰ ਗਲ ਕਰੀਏ ਕਿ ਅਗਲਾ ਆਪ ਆਖੇ ਤੇ ਤਾਂ ਸੌ ਨਖ਼ਰੇ ਨਾਲ
-੧੧o-