ਪੰਨਾ:ਸੰਤ ਗਾਥਾ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਸਤਿਸੰਗੀ ਗੁਰ ਸਿਖਾਂ ਦੀ ਬੀਮਾਰੀ ਦੀ ਖਬਰ ਸੁਣ ਕੇ ਉਨਾਂ ਨੂੰ ਨਾਮ ਬਾਣੀ ਵਲ ਲਾਈ ਰੱਖਣ ਤੇ ਚੜ੍ਹਦੀਆਂ ਕਲਾਂ ਵਿਚ ਪਰਪੱਕ ਰਹਿਣ ਲਈ ਮਿਲਦੇ ਗਿਲਦੇ ਰਹਿਂਦੇ ਸਨ। ਬੀਮਾਰ ਦੀ ਸੁਰਤ ਨੂੰ ਸਹਾਰਾ ਦੇਣ ਲਈ ਆਪ ਦਾ ਮਿਲਣਾ ਸੁਖਦਾਈ ਹੋਇਆ ਕਰਦਾ ਸੀ।

੨੩. ਗੱਡੇ ਦਾ ਅਸਬਾਬ ਚੋਰਾਂ ਲੁੱਟਿਆ-

ਜਦੋਂ ਅਜੇ ਰੇਲ ਨਹੀਂ ਸੀ ਆਈ ਓਦੋਂ ਨਨਕਾਣੇ ਸਾਹਿਬ ਦੀ ਯਾਤਰਾ ਲਈ ਸੰਗਤਾਂ ਪੈਦਲ ਤੇ ਗੱਡਿਆਂ ਬਹਿਲਾਂ ਨਾਲ ਜੱਥੇ ਬਣਾਕੇ ਜਾਂਦੀਆਂ ਹੁੰਦੀਆਂ ਸਨ। ਲਾਹੌਰ ਤੋਂ ਨਨਕਾਣੇ ਸਾਹਿਬ ਤਕ ਚਾਰ ਮੰਜ਼ਲਾਂ ਹੁੰਦੀਆਂ ਸਨ। ਅੰਮ੍ਰਿਤਸਰ ਤੋਂ ਸੰਤਾਂ ਦਾ ਜੱਥਾ ਜਾਂਦਾ ਸੀ। ਸੰਤਾਂ ਦਾ ਗੱਡਾ ਇਕ ਘਰ ਵਾਂਗੂ ਹੁੰਦਾ ਸੀ, ਜੰਦਰਾ ਬੀ ਵਜ ਜਾਂਦਾ ਸੀ, ਨਾਲੇ ਬਹੁਤ ਸਾਰੇ ਬੈਲ ਬੀ ਹੁੰਦੇ ਸਨ। ਸੰਤ ਗੱਡੇ ਤੇ ਛਬੀਲ ਦਾ ਸਾਮਾਨ ਲਦਕੇ ਲੈ ਜਾਂਦੇ ਸਨ, ਰਸਤੇ ਵਿਚ ਜਲ ਛਕਾਉਂਦੇ, ਪੜਾਓ ਪੜਾਉ ਤੁਰਦੇ ਜਾਂਦੇ ਤੇ ਇਸੇ ਤਰ੍ਹਾਂ ਵਾਪਸ ਆਉਂਦੇ ਸਨ। ਰਸਤੇ ਵਿਚ ਲਾਹੌਰ ਦੀ ਸੰਗਤ ਵੀ ਸਾਥ ਹੋ ਜਾਂਦੀ ਸੀ। ਸਾਧੂ ਸੰਤ ਆਪਣੇ ਬਿਸਤਰੇ ਤੇ ਹੋਰ ਸਾਮਾਨ ਵੀ ਗੱਡੇ ਤੇ ਰਖ ਦਿਆ ਕਰਦੇ ਸਨ, ਜਿਸ ਤੋਂ ਸੰਗਤ ਨੂੰ ਬੜਾ ਆਰਾਮ ਹੋ ਜਾਂਦਾ ਸੀ।

ਇਕ ਵੇਰ ਸੰਤ ਨਨਕਾਣਾ ਸਾਹਿਬ ਦੇ ਮੇਲੇ ਤੋਂ ਵਾਪਸ ਆ ਰਹੇ ਸਨ ਕਿ ਰਾਹ ਵਿਚ ਮਾਨਾਂਵਾਲੇ ਪੜਾਉ ਪਿਆ। ਵਹੀਰ ਸਾਰਾ ਡੇਰੇ ਲਾਉਣ ਲਗ ਪਿਆ। ਸੰਤਾਂ ਦੇ ਗੱਡੇ ਤੇ ਸਾਮਾਨ ਰਖਣ ਵਾਲੇ ਸਾਧੂ ਬੀ ਸਰੀਰਕ ਕਿਰਿਆ ਸਾਧਣ ਚਲੇ ਗਏ ਤੇ ਸਾਮਾਨ ਪਾਸ ਸੰਤ ਜੀ ਹੀ ਰਹਿ ਗਏ। ਇੰਨੇ ਨੂੰ ਪਿੰਡ ਦੇ ਗੱਭਰੂ ਹੱਥਾਂ ਵਿਚ ਡਾਂਗਾਂ ਫੜੀ

ਆ ਗਏ, ਗੱਡੇ ਤੇ ਰੱਖੇ ਸਾਮਾਨ ਨੂੰ ਲੁੱਟਣ ਵਾਸਤੇ ਜੰਦਰਾ ਤੋੜਨ ਲਗੇ, ਸੰਤਾਂ ਦੀ ਉਨ੍ਹਾਂ ਤੇ ਨਜ਼ਰ ਗਈ; ਆਪ ਝੱਟ ਉੱਠਕੇ ਉਨ੍ਹਾਂ ਦੇ ਪਾਸ ਆ ਖੜੋਤੇ ਤੇ ਪੁੱਛਣ ਲਗੇ-ਗਰਮਖੋ! ਕੀ ਚਾਹੀਦਾ ਹੈ? ਤੁਸੀਂ ਭਲੇ ਲੋਗ ਹੋ; ਜੋ ਲੋੜ ਹੈ ਭਲਿਆਂ ਵਾਂਗੂੰ ਮੰਗੋ; ਸੋ ਆਪ ਦੇ ਹਾਜ਼ਰ ਹੈ।

-੧੧੪-